13-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 08-04-2026

ਪੁਲਿਸ ਨੇ ਪੱਤਰਕਾਰੀ ਦੇ ਨਾਂਅ 'ਤੇ ਧੋਖਾਧੜੀ ਕਰਨ ਵਾਲੇ ਇਕ ਵਿਅਕਤੀ ਨੂੰ ਕੀਤਾ ਗਿ੍ਫ਼ਤਾਰ <br/>

Ad Position 21
No active advertisement
ਅਜੀਤ ਡੈਸਕ 08-04-2026

ਨਵਾਂਸ਼ਹਿਰ, 7 ਅਪ੍ਰੈਲ (ਜਸਬੀਰ ਸਿੰਘ ਨੂਰਪੁਰ)-ਨਵਾਂਸ਼ਹਿਰ ਸਿਟੀ ਪੁਲਿਸ ਨੇ ਇਕ ਵਿਅਕਤੀ ਨੂੰ ਧੋਖਾਧੜੀ ਦੇ ਮਾਮਲੇ 'ਚ ਗਿ੍ਫ਼ਤਾਰ ਕੀਤਾ | ਰਾਜਕੁਮਾਰ ਬਜਾੜ ਡੀ.ਐੱਸ.ਪੀ. ਨਵਾਂਸ਼ਹਿਰ ਨੇ ਗੱਲਬਾਤ ਕਰਦਿਆਂ ਦੱਸਿਆ ਕਿ ਥਾਣਾ ਸਿਟੀ ਨਵਾਂਸ਼ਹਿਰ ਪੁਲਿਸ ਵੱਲੋਂ ਧੋਖਾਧੜੀ ਕਰਨ ਦੇ ਦੋਸ਼ ਤਹਿਤ ਅਵਤਾਰ ਮਹੇ ਪੁੱਤਰ ਸੋਹਣ ਲਾਲ ਵਾਸੀ ਰਾਹੋਂ ਨਵਾਂਸ਼ਹਿਰ ਨੂੰ ਗਿ੍ਫ਼ਤਾਰ ਕੀਤਾ ਗਿਆ | ਉਨ੍ਹਾਂ ਦੱਸਿਆ ਕਿ ਮੱਖਣ ਸਿੰਘ ਪੁੱਤਰ ਮਹਿੰਦਰ ਸਿੰਘ ਵਾਸੀ ਪਿੰਡ ਹੰਸਰੋਂ ਥਾਣਾ ਸਿਟੀ ਨਵਾਂਸ਼ਹਿਰ ਵੱਲੋਂ ਦੋਸ਼ ਲਗਾਇਆ ਗਿਆ ਕਿ ਅਵਤਾਰ ਮਹੇ ਵੱਲੋਂ ਉਨ੍ਹਾਂ ਦੇ ਕੇ.ਸੀ ਟਾਵਰ ਚੰਡੀਗੜ੍ਹ ਰੋਡ ਨਵਾਂਸ਼ਹਿਰ ਦੇ ਦਫ਼ਤਰ ਤੋਂ ਉਸ ਦੇ ਅਤੇ ਉਸ ਦੀ ਪਤਨੀ ਦੇ ਨਾਮ ਦੀਆਂ ਚੈੱਕ ਬੁੱਕਾਂ ਅਤੇ ਹੋਰ ਸਮਾਨ ਚੋਰੀ ਕਰ ਲਿਆ | ਉਨ੍ਹਾਂ ਨੇ ਚੈੱਕ ਬੁੱਕਾਂ ਚੋਰੀ ਹੋਣ ਸਬੰਧੀ ਸਬੰਧਤ ਬੈਂਕਾਂ ਨੂੰ ਵੀ ਸੂਚਿਤ ਕੀਤਾ ਗਿਆ | ਅਵਤਾਰ ਮਹੇ ਨੇ ਇਨ੍ਹਾਂ ਚੋਰੀ ਕੀਤੇ ਚੈੱਕਾਂ 'ਤੇ ਜਾਅਲੀ ਦਸਤਖ਼ਤ ਕਰਕੇ ਅਤੇ ਆਪਣੇ ਅਤੇ ਹੋਰ ਲੋਕਾਂ ਦੇ ਨਾਂਅ 'ਤੇ ਉਨ੍ਹਾਂ ਨੂੰ ਜਿਨ੍ਹਾਂ ਨੂੰ ਉਹ ਜਾਣਦਾ ਵੀ ਨਹੀਂ ਚੈੱਕ ਬੈਂਕਾਂ 'ਚ ਲਗਵਾ ਦਿੱਤੇ, ਕੁੱਝ ਬਾਉਂਸ ਵੀ ਕਰਵਾ ਲਏ | ਉਨ੍ਹਾਂ ਇਹ ਵੀ ਦੋਸ਼ ਲਗਾਇਆ ਕਿ ਅਵਤਾਰ ਮਹੇ ਉਸਨੂੰ ਧਮਕਾ ਰਿਹਾ ਸੀ ਕਿ ਅਗਰ ਉਸਨੇ ਅਵਤਾਰ ਮਹੇ ਖਿਲਾਫ਼ ਪਿਛਲੇ ਦਿਨੀਂ ਜਿਨਸੀ ਛੇੜਛਾੜ ਦਾ ਪਰਚਾ ਦਰਜ ਕਰਾਉਣ ਵਾਲੀ ਔਰਤ 'ਤੇ ਦਬਾਅ ਪਾ ਕੇ ਕੇਸ ਵਾਪਸ ਨਾ ਕਰਵਾਇਆ ਤਾਂ ਉਹ ਉਸ ਨੂੰ ਅਤੇ ਉਸਦੀ ਪਤਨੀ ਨੂੰ ਇਨ੍ਹਾਂ ਚੈੱਕ ਦੇ ਕੇਸਾਂ ਵਿਚ ਫਸਾ ਦੇਵੇਗਾ | ਉਨ੍ਹਾਂ ਨੇ ਇਹ ਵੀ ਇਲਜ਼ਾਮ ਲਾਇਆ ਕਿ ਅਵਤਾਰ ਮਹੇ ਲੋਕਾਂ ਖਿਲਾਫ ਝੂਠੀਆਂ ਐੱਸ.ਟੀ. ਐਕਟ ਤਹਿਤ ਦਰਖਾਸਤ ਦੇ ਕੇ ਫੈਸਲਾ ਕਰਵਾਉਣ ਦੀ ਆੜ ਹੇਠ ਮੋਟੀਆਂ ਰਕਮਾਂ ਵਸੂਲਦਾ ਸੀ ਅਤੇ ਉਹ ਆਪਣੇ ਆਪ ਨੂੰ ਪੱਤਰਕਾਰ ਦੱਸ ਕੇ ਗੁਮਰਾਹ ਕਰ ਰਿਹਾ ਸੀ | ਇਸ ਮਾਮਲੇ ਦੀ ਜਾਂਚ ਸਰਬਜੀਤ ਸਿੰਘ ਬਾਹੀਆ ਐਸ.ਪੀ ਨਵਾਂਸ਼ਹਿਰ ਵੱਲੋਂ ਕੀਤੀ ਗਈ ਅਤੇ ਉਨ੍ਹਾਂ ਵੱਲੋਂ ਅਵਤਾਰ ਮਹੇ ਖਿਲਾਫ਼ ਉਕਤ ਮੁਕਦਮਾ ਦਰਜ ਕਰਨ ਦੀ ਸਿਫਾਰਿਸ਼ ਕੀਤੀ ਗਈ | ਕਥਿਤ ਦੋਸ਼ੀ ਨੂੰ ਪੁਲਿਸ ਪਾਰਟੀ ਨੇ ਰਾਹੋਂ-ਮਾਛੀਵਾੜਾ ਰੋਡ ਤੋਂ ਗਿ੍ਫਤਾਰ ਕਰ ਲਿਆ | ਉਹਨਾਂ ਇਹ ਵੀ ਦੱਸਿਆ ਕਿ ਕਥਿਤ ਦੋਸ਼ੀ ਤੇ ਪਹਿਲਾਂ ਵੀ ਦਰਜਨਾਂ ਮਾਮਲੇ ਦਰਜ ਹਨ |

Ad Position 22
No active advertisement
ਪਿਛਲੀ ਖ਼ਬਰ ਮੌਸਮ ਖ਼ਰਾਬ ਹੋਣ ਅਤੇ ਰੁਕ ਰੁਕ ਕੇ ਹੋ ਰਹੀ ਬਾਰਿਸ਼ ਨਾਲ ਕਿਸਾਨਾਂ 'ਚ ਚਿੰਤਾ ਅਗਲੀ ਖ਼ਬਰ ਬੇਮੌਸਮੀ ਬਰਸਾਤ ਨੇ ਕਿਸਾਨਾਂ ਦੇ ਸਾਹ ਸੂਤੇ <br/>
Ad Position 24