ਕਾਠਗੜ੍ਹ, 7 ਅਪ੍ਰੈਲ (ਹਰਸਿਮਰਨ ਜੋਤ ਸਿੰਘ ਕਲੇਰ)-ਬੀਤੀ ਰਾਤ ਤੋਂ ਹੋ ਰਹੇ ਬੇਮੌਸਮੇ ਮੀਂਹ ਨੇ ਕਿਸਾਨਾਂ ਦੇ ਸਾਹ ਸੂਤ ਦਿੱਤੇ ਹਨ | ਕਿਸਾਨਾਂ ਵਲੋਂ ਪਾਲੀਆਂ ਹੋਈਆਂ ਕਣਕਾਂ ਤੇਜ਼ ਹਨੇਰੀ ਅਤੇ ਬਾਰਿਸ਼ ਨਾਲ ਬੁਰੀ ਤਰ੍ਹਾਂ ਖਰਾਬ ਹੋ ਰਹੀਆਂ ਹਨ, ਜਿਸ ਕਾਰਨ ਕਿਸਾਨਾਂ ਦੇ ਮੱਥੇ ਦੀਆਂ ਚਿੰਤਾਵਾਂ ਹੋਰ ਵੀ ਡੂੰਘੀਆਂ ਹੋ ਗਈਆਂ ਹਨ | ਮੌਸਮ ਵਿਭਾਗ ਵਲੋਂ ਅਜੇ ਹੋਰ ਬਾਰਿਸ਼ ਪੈਣ ਦੇ ਲਾਏ ਗਏ ਅਨੁਮਾਨਾਂ ਕਰਕੇ ਕਿਸਾਨ ਹੋਰ ਡਾਢੇ ਫਿਕਰਮੰਦ ਹੋ ਗਏ | ਕਈ ਕਿਸਾਨਾਂ ਦਾ ਕਹਿਣਾ ਹੈ ਕਣਕ ਕੀ ਫਸਲ ਲੱਗਪਗ ਪੱਕ ਚੁੱਕੀ ਹੈ ਅਤੇ ਕਣਕ ਦਾ ਸਿੱਟਾ ਭਾਰਾ ਹੋਣ ਕਾਰਨ ਜਿਹੜੀ ਕਣਕ ਦੀ ਫਸਲ ਹਨੇਰੀ ਨਾਲ ਡਿੱਗ ਚੁੱਕੀ ਹੈ, ਉਹ ਹੁਣ ਮੁੜਕੇ ਨਹੀਂ ਉੱਠੇਗੀ, ਜਿਸ ਕਾਰਨ ਇਹ ਫਸਲ ਕੰਬਾਇਨ ਨਾਲ ਨਹੀ ਵੱਡੀ ਜਾ ਸਕੇਗੀ ਅਤੇ ਹੁਣ ਇਸ ਦੀ ਕਟਾਈ ਮਜਦੂਰਾਂ ਕੋਲੋਂ ਹੱਥੀ ਕਰਵਾਉਣੀ ਪਵੇਗੀ, ਜਿਸ ਕਾਰਨ ਕਿਸਾਨਾਂ ਨੂੰ ਹੋਰ ਵੀ ਵਧੇਰੇ ਖਰਚਾ ਪਵੇਗਾ |
ਬੇਮੌਸਮੀ ਬਰਸਾਤ ਨੇ ਕਿਸਾਨਾਂ ਦੇ ਸਾਹ ਸੂਤੇ <br/>
ਅਜੀਤ ਡੈਸਕ
08-04-2026