ਬੰਗਾ, 7 ਅਪ੍ਰੈਲ (ਸੁਰਿੰਦਰ ਸਿੰਘ ਕਰਮ ਲਧਾਣਾ)-ਪਿੰਡ ਸੁੱਜੋਂ ਵਿਖੇ ਇੱਕ ਸੰਖੇਪ ਮਿਲਣੀ ਸਮਾਗਮ ਦੌਰਾਨ ਬਿਖੜੇ ਪੈਂਡਿਆਂ ਦਾ ਸਫ਼ਰ ਪੁਸਤਕ ਰਲੀਜ਼ ਕੀਤੀ ਗਈ | ਇਸ ਪੁਸਤਕ ਦੀ ਰਚਨਾ ਡਾ. ਭਗਵਾਨ ਦਾਸ ਸੁੱਜੋਂ ਵਲੋਂ ਆਪਣੀ ਸਵੈ-ਜੀਵਨੀ ਦੇ ਰੂਪ ਵਿੱਚ ਕੀਤੀ ਗਈ ਹੈ | ਜਿਸ ਦਾ ਸਮਰਪਣ ਬੁਲੰਦ ਹੌਂਸਲਿਆਂ ਅਤੇ ਮਿਹਨਤ ਨੂੰ ਕੀਤਾ ਗਿਆ ਹੈ | ਉਨ੍ਹਾਂ ਅਤਿ ਦੀ ਗਰੀਬੀ ਹੋਣ ਦੇ ਬਾਵਜੂਦ ਉੱਚ ਸਿੱਖਿਆ ਪ੍ਰਾਪਤ ਕਰਕੇ ਇੱਕ ਮਿਸਾਲ ਕਾਇਮ ਕੀਤੀ ਹੈ | ਉਨ੍ਹਾਂ ਨੇ ਜੀਵਨ 'ਚ ਆਈਆਂ ਮੁਸ਼ਕਲਾਂ 'ਤੇ ਕਿਵੇਂ ਦਿ੍ੜ ਇਰਾਦੇ, ਹੱਠ, ਸਵੈ-ਵਿਸਵਾਸ਼ ਨਾਲ ਜਿੱਤ ਪ੍ਰਾਪਤ ਕੀਤੀ ਹੈ, ਇਸ ਪੁਸਤਕ 'ਚ ਅਜਿਹਾ ਵਰਣਨ ਕੀਤਾ ਗਿਆ ਹੈ | ਉਮੀਦ ਹੈ ਇਹ ਪੁਸਤਕ ਕਿਸਮਤ ਨੂੰ ਕੋਸਣ ਵਾਲਿਆਂ ਲਈ ਰਾਹ ਦਸੇਰਾ ਅਤੇ ਆਸ ਦੀ ਕਿਰਨ ਬਣੇਗੀ | ਇਸ ਮੌਕੇ ਡਾ. ਭਗਵਾਨ ਦਾਸ ਸੁੱਜੋਂ, ਸੋਹਣ ਸਿੰਘ ਸੁੰਨੀ ਸੇਵਾਮੁਕਤ ਪਿ੍ੰਸੀਪਲ, ਇੰਜੀ. ਜਸਵੀਰ ਸਿੰਘ ਮੋਰੋਂ, ਲੈਕਚਰਾਰ ਸ਼ੰਕਰ ਦਾਸ, ਲੈਕਚਰਾਰ ਬਲਿਹਾਰ ਚੰਦ, ਡਾ. ਹਰਜਿੰਦਰ ਸਿੰਘ, ਸਤਨਾਮ ਸਿੰਘ, ਕਸ਼ਮੀਰ ਕੌਰ, ਅੰਮਿ੍ਤਪਾਲ, ਅਮਨਦੀਪ ਕੌਰ ਆਦਿ ਹਾਜ਼ਰ ਸਨ |