ਬਹਿਰਾਮ, 7 ਅਪ੍ਰੈਲ (ਨਛੱਤਰ ਸਿੰਘ ਬਹਿਰਾਮ)-ਸਰਕਾਰੀ ਪ੍ਰਾਇਮਰੀ ਸੁਪਰ ਸਮਾਰਟ ਸਕੂਲ ਬਹਿਰਾਮ ਦਾ ਪੰਜਵੀ ਜਮਾਤ ਦਾ ਨਤੀਜਾ ਇਸ ਸਾਲ ਵੀ ਸ਼ਾਨਦਾਰ ਰਿਹਾ | ਸਟੇਟ ਐਵਾਰਡੀ ਅਧਿਆਪਕ ਵਿਜੇ ਕੁਮਾਰ ਮੁੱਖ ਅਧਿਆਪਕ ਨੇ ਦੱਸਿਆ ਕਿ ਪੰਜਵੀਂ ਬੋਰਡ ਦੀ ਜਮਾਤ ਵਿਚੋਂ ਪਹਿਲਾ ਸਥਾਨ ਯਸ਼ਨੂਰ ਕੌਰ ਨੇ 448/500 ਅੰਕ ਲੈ ਕੇ, ਦੂਸਰਾ ਸਥਾਨ ਨੈਨਾ ਨੇ 447/500 ਅੰਕ ਲੈ ਕੇ, ਤੀਸਰਾ ਸਥਾਨ 428/500 ਅੰਕ ਲੈ ਕੇ ਪ੍ਰਾਪਤ ਕੀਤਾ | ਚੌਥੀ ਜਮਾਤ ਵਿਚੋਂ ਪਹਿਲਾ ਸਥਾਨ ਵਿਰਾਜ ਭੁੱਟਾ ਅਤੇ ਨਵਦੀਪ ਸੁੰਡ ਨੇ 478/500 ਅੰਕ, ਦੂਸਰਾ ਸਥਾਨ ਅਰੋਹੀ ਨੇ 475/500 ਅੰਕ, ਤੀਸਰਾ ਸਥਾਨ ਮਨਵੀਤ ਕੌਰ ਅਤੇ ਮਨੀ ਰਾਮ ਨੇ 398/500 ਅੰਕ ਲੈ ਕੇ ਪ੍ਰਾਪਤ ਕੀਤਾ | ਤੀਸਰੀ ਜਮਾਤ ਵਿਚੋਂ ਪਹਿਲਾ ਸਥਾਨ ਸੁਮਿਤ ਕੁਮਾਰ, ਆਵਾਂਤਿਕਾ ਅਤੇ ਗੈਵੀਨ ਗੰਗੜ ਨੇ 388/400 ਅੰਕ, ਦੂਸਰਾ ਸਥਾਨ ਅਰਮਾਨ ਚੁੰਬਰ ਅਤੇ ਹਰਨੀਤ ਕੌਰ ਨੇ 342/400 ਅੰਕ, ਤੀਸਰਾ ਸਥਾਨ ਵਨੀਤ ਉਆਣ ਨੇ 318/400 ਅੰਕ ਲੈ ਕੇ ਪ੍ਰਾਪਤ ਕੀਤਾ | ਦੂਸਰੀ ਜਮਾਤ ਵਿਚੋਂ ਪਹਿਲਾ ਸਥਾਨ ਪ੍ਰੀਤ ਅਤੇ ਮਾਨਵ ਕੁਮਾਰ ਨੇ 297/300 ਅੰਕ, ਦੂਸਰਾ ਸਥਾਨ ਇੰਦਰਜੀਤ ਕੌਰ ਅਤੇ ਗੈਰੀ ਨੇ ਤੇ ਤੀਸਰਾ ਸਥਾਨ ਮਨਜੋਤ ਅਤੇ ਖੁਸ਼ੀ ਨੇ 287/300 ਅੰਕ ਲੈ ਕੇ ਪ੍ਰਾਪਤ ਕੀਤਾ | ਪਹਿਲੀ ਜਮਾਤ ਵਿਚੋਂ ਪਹਿਲਾ ਸਥਾਨ ਦਿਵਾਂਸ਼ ਕੁਮਾਰ ਅਤੇ ਐਲਵੀਨ ਪਾਲ ਨੇ 272/300 ਅੰਕ, ਦੂਸਰਾ ਸਥਾਨ ਕਰਨ ਦੇਵ ਸੁੰਡ ਅਤੇ ਹਰਜਿੰਦਰ ਪਾਲ ਨੇ 266/300 ਅੰਕ, ਤੀਸਰਾ ਸਥਾਨ ਗੁਰਕੀਰਤ ਕੌਰ ਅਤੇ ਕਰਨਵੀਰ ਸਿਧੜ ਨੇ 251/300 ਅੰਕ ਲੈ ਕੇ ਪ੍ਰਾਪਤ ਕੀਤਾ | ਸਾਰੇ ਬੱਚਿਆਂ ਨੂੰ ਮੈਡਲ ਅਤੇ ਹੋਰ ਇਨਾਮ ਦੇ ਕੇ ਸਨਮਾਨਿਤ ਕੀਤਾ ਗਿਆ | ਇਸ ਮੌਕੇ 'ਤੇ ਹਰਮੇਸ਼ ਲਾਲ, ਮਾਸਟਰ ਅਜੈ ਕੁਮਾਰ, ਮੈਡਮ ਸੁਖਵਿੰਦਰ ਕੌਰ, ਕਰਨਦੀਪ ਕੌਰ, ਹਰਪ੍ਰੀਤ ਕੌਰ, ਨਿਸ਼ਾ, ਮੰਜੂ, ਰੀਨਾ, ਮੰਜੂ, ਹੀਨਾ, ਰਜਨੀ ਬਲਵਿੰਦਰ ਕੌਰ ਅਤੇ ਹੋਰ ਸਾਰੇ ਮਾਂ-ਬਾਪ ਤੇ ਬੱਚੇ ਹਾਜ਼ਰ ਸਨ |