12-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 13-11-2026

ਕਾਠਗੜ੍ਹ ’ ਚ ਮੋਬਾਈਲ ਖੋਹਣ ਵਾਲਾ ਗਰੋਹ ਸਰਗਰਮ ਡਰੰਮ ਵੇਚਣ ਵਾਲੇ ਗਰੀਬ ਫੇਰੀ ਵਾਲੇ ਨੂੰ ਬਣਾਇਆ ਨਿਸ਼ਾਨਾ

ਕਾਠਗੜ੍ਹ, 12 ਨਵੰਬਰ (ਹਰਸਿਮਰਨ ਜੋਤ ਸਿੰਘ ਕਲੇਰ)-ਕਸਬਾ ਕਾਠਗੜ੍ਹ ਅਤੇ ਆਲੇ-ਦੁਆਲੇ ਦੇ ਖੇਤਰ ’ਚ ਇਨ੍ਹੀ ਦਿਨੀਂ ਲਗਾਤਾਰ ਮੋਬਾਈਲ ਖੋਹੇ ਜਾਣ ਦੀਆਂ ਵਾਰਦਾਤਾਂ ਸਾਹਮਣੇ ਆ ਰਹੀਆਂ ਹਨ, ਜਿਸ ਨਾਲ ਆਮ ਵਿਅਕਤੀ ਕਾਫ਼ੀ ਦਹਿਸ਼ਤ ਮਹਿਸੂਸ ਕਰ ਰਿਹਾ ਹੈ। ਬੀਤੇ ਕੱਲ੍ਹ ਸ਼ਾਮ ਕਰੀਬ 6 ਵਜੇ ਇੱਕ ਵਿਅਕਤੀ ਸਾਈਕਲ ’ਤੇ ਸਵਾਰ ਹੋ ਕੇ ਪਲਾਸਟਿਕ ਦੇ ਡਰੰਮ ਕੈਨੀਆਂ ਦੀ ਫੇਰੀ ਲਾ ਕੇ ਕਾਠਗੜ੍ਹ ਤੇ ਆਲੇ-ਦੁਆਲੇ ਦੇ ਪਿੰਡਾਂ ਵਿਖੇ ਵੇਚ ਕੇ ਆਪਣੇ ਪਰਿਵਾਰ ਦਾ ਪਾਲਣ-ਪੋਸ਼ਣ ਕਰ ਰਿਹਾ ਸੀ, ਜਦੋਂ ਕਾਰ ਸਵਾਰਾਂ ਨੇ ਉਸ ਕੋਲ ਡਰੰਮ ਲੈਣ ਦੇ ਬਹਾਨੇ ਰੁਕ ਕੇ ਸੌਦਾ ਕਰਕੇ ਪੈਸੇ ਪੇ.

Ad Position 21
No active advertisement
ਕਾਠਗੜ੍ਹ ਵਿਖੇ ਹੋਈ ਚੋਰੀ ਸੰਬੰਧੀ ਜਾਣਕਾਰੀ ਦਿੰਦੇ ਹੋਏ ਸਾਈਕਲ ਸਵਾਰ ਨਿਰਧਨ ਸੈਣੀ। ਤਸਵੀਰ : ਕਲੇਰ 13-11-2026
ਕਾਠਗੜ੍ਹ, 12 ਨਵੰਬਰ (ਹਰਸਿਮਰਨ ਜੋਤ ਸਿੰਘ ਕਲੇਰ)-ਕਸਬਾ ਕਾਠਗੜ੍ਹ ਅਤੇ ਆਲੇ-ਦੁਆਲੇ ਦੇ ਖੇਤਰ ’ਚ ਇਨ੍ਹੀ ਦਿਨੀਂ ਲਗਾਤਾਰ ਮੋਬਾਈਲ ਖੋਹੇ ਜਾਣ ਦੀਆਂ ਵਾਰਦਾਤਾਂ ਸਾਹਮਣੇ ਆ ਰਹੀਆਂ ਹਨ, ਜਿਸ ਨਾਲ ਆਮ ਵਿਅਕਤੀ ਕਾਫ਼ੀ ਦਹਿਸ਼ਤ ਮਹਿਸੂਸ ਕਰ ਰਿਹਾ ਹੈ। ਬੀਤੇ ਕੱਲ੍ਹ ਸ਼ਾਮ ਕਰੀਬ 6 ਵਜੇ ਇੱਕ ਵਿਅਕਤੀ ਸਾਈਕਲ ’ਤੇ ਸਵਾਰ ਹੋ ਕੇ ਪਲਾਸਟਿਕ ਦੇ ਡਰੰਮ ਕੈਨੀਆਂ ਦੀ ਫੇਰੀ ਲਾ ਕੇ ਕਾਠਗੜ੍ਹ ਤੇ ਆਲੇ-ਦੁਆਲੇ ਦੇ ਪਿੰਡਾਂ ਵਿਖੇ ਵੇਚ ਕੇ ਆਪਣੇ ਪਰਿਵਾਰ ਦਾ ਪਾਲਣ-ਪੋਸ਼ਣ ਕਰ ਰਿਹਾ ਸੀ, ਜਦੋਂ ਕਾਰ ਸਵਾਰਾਂ ਨੇ ਉਸ ਕੋਲ ਡਰੰਮ ਲੈਣ ਦੇ ਬਹਾਨੇ ਰੁਕ ਕੇ ਸੌਦਾ ਕਰਕੇ ਪੈਸੇ ਪੇ.ਟੀ.ਐਮ ਕਰਨ ਲਈ ਮੋਬਾਈਲ ਫੜਿਆ ਤੇ ਫਰਾਰ ਹੋ ਗਏ। ਥਾਣਾ ਕਾਠਗੜ੍ਹ ਵਿਖੇ ਸ਼ਿਕਾਇਤ ਦਰਜ ਕਰਵਾਉਣ ਵਾਲੇ ਵਿਅਕਤੀ ਨੇ ਆਪਣਾ ਨਾਂਅ ਨਿਰਧਨ ਸੈਨੀ ਦੱਸਿਆ ਅਤੇ ਜੋ ਕਿ ਪ੍ਰੇਮ ਨਗਰ ਆਲੋਨੀ ਚੌਕੀ ਆਸਰੋਂ ਦਾ ਰਹਿਣ ਵਾਲਾ ਹੈ। ਉਸ ਨੇ ਗੱਲਬਾਤ ਕਰਦਿਆਂ ਦੱਸਿਆ ਕਿ ਘਟਨਾ ਰਾਇਤ ਕਾਲਜ ਰੈਲ ਮਾਜਰਾ ਨੇੜੇ ਵਾਪਰੀ ਤੇ ਇੱਕ ਕਾਰ ਸਵਾਰ ਉਸ ਕੋਲ ਰੁਕ ਗਏ ਅਤੇ ਪਿੱਛੇ ਰੱਖੇ ਡਰੰਮ ਦਾ ਰੇਟ ਪੁੱਛਣ ਲੱਗੇ। ਇੱਕ ਡਰੰਮ ਦਾ ਭਾਅ ਤੈਅ ਕਰਕੇ ਪੈਸੇ ਨਕਦ ਨਾ ਹੋਣ ਦਾ ਬਹਾਨਾ ਬਣਾ ਕੇ ਪੇ.ਟੀ.ਐਮ ਕਰਨ ਲਈ ਨੰਬਰ ਪੁੱਛਣ ਲੱਗੇ ਤਾਂ ਉਸ ਨੇ ਕਿਹਾ ਕਿ ਕੈਸ਼ ਹੀ ਦੇ ਦਿਓ, ਪਰ ਨਾ ਮੰਨਣ ’ਤੇ ਉਹ ਮੋਬਾਈਲ ਨੰਬਰ ਪੁੱਛਣ ਲੱਗੇ ਅਤੇ ਮੋਬਾਈਲ ਖੋਹ ਕੇ ਫਰਾਰ ਹੋ ਗਏ, ਜਿਸ ਸਬੰਧੀ ਉਸ ਨੇ ਚੌਕੀ ਆਸਰੋਂ ਵਿਖੇ ਸੂਚਨਾ ਦਿੱਤੀ ਤਾਂ ਉਨ੍ਹਾਂ ਨੇ ਉਸ ਨੂੰ ਥਾਣਾ ਕਾਠਗੜ੍ਹ ਵਿਖੇ ਭੇਜ ਦਿੱਤਾ। ਇਸ ਸਬੰਧੀ ਥਾਣਾ ਮੁਖੀ ਕਮਲ ਤਨੇਜਾ ਨੇ ਦੱਸਿਆ ਕਿ ਪੁਲਿਸ ਮਾਮਲੇ ਦੀ ਡੂੰਘਾਈ ਨਾਲ ਪੜਤਾਲ ਕਰ ਰਹੀ ਹੈ, ਜਲਦ ਹੀ ਚੋਰ ਗਰੋਹ ਨੂੰ ਕਾਬੂ ਕਰ ਲਿਆ ਜਾਵੇਗਾ। ਪਰ ਸਵਾਲ ਇਹ ਹੈ ਕਿ ਦਿਨ-ਦਿਹਾੜੇ ਮੁੱਖ ਸੜਕ ’ਤੇ ਵਾਪਰੀ ਇਸ ਵਾਰਦਾਤ ਨੇ ਪੁਲਿਸ ਗਸ਼ਤ ਦੇ ਦਾਅਵਿਆਂ ਦੀ ਪੋਲ ਖੋਲ੍ਹ ਦਿੱਤੀ ਹੈ।
Ad Position 22
No active advertisement
ਪਿਛਲੀ ਖ਼ਬਰ ਸ਼੍ਰੋਮਣੀ ਅਕਾਲੀ ਦਲ ਹੀ ਪੰਜਾਬ ਅਤੇ ਪੰਜਾਬੀਅਤ ਹਿਤੈਸ਼ੀ ਪਾਰਟੀ - ਡਾ . ਸਤਵਿੰਦਰ ਪਾਲ ਬਿੱਟੂ ਜੱਸੋਮਜਾਰਾ ’ਚ ਟਕਸਾਲੀ ਵਰਕ... ਅਗਲੀ ਖ਼ਬਰ ਅਰਵਿੰਦ ਕੁਮਾਰ ਨੇ ਵਧੀਕ ਡਿਪਟੀ ਕਮਿਸ਼ਨਰ ਵਜੋਂ ਸੰਭਾਲਿਆ ਅਹੁਦਾ
Ad Position 24