12-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 13-11-2026

ਸ਼੍ਰੋਮਣੀ ਅਕਾਲੀ ਦਲ ਹੀ ਪੰਜਾਬ ਅਤੇ ਪੰਜਾਬੀਅਤ ਹਿਤੈਸ਼ੀ ਪਾਰਟੀ - ਡਾ . ਸਤਵਿੰਦਰ ਪਾਲ ਬਿੱਟੂ ਜੱਸੋਮਜਾਰਾ ’ਚ ਟਕਸਾਲੀ ਵਰਕਰਾਂ ਦੀ ਹੋਈ ਭਰਵੀਂ ਮੀਟਿੰਗ

ਬਹਿਰਾਮ, 12 ਨਵੰਬਰ (ਨਛੱਤਰ ਸਿੰਘ ਬਹਿਰਾਮ)-ਸ਼੍ਰੋਮਣੀ ਅਕਾਲੀ ਦਲ ਹੀ ਪੰਜਾਬ ਅਤੇ ਪੰਜਾਬੀਅਤ ਹਿਤੈਸ਼ੀ ਪਾਰਟੀ ਹੈ। ਅਕਾਲੀ ਦਲ ਦੀ ਸਰਕਾਰ ਆਉਣ ’ਤੇ ਪੰਜਾਬ ਦੇ ਪੈਸੇ ਨਾਲ ਪੰਜਾਬ ਦਾ ਹੀ ਵਿਕਾਸ ਹੋਵੇਗਾ ਅਤੇ ਪੰਜਾਬ ਦਾ ਵਿਕਾਸ ਕਰਨ ਲਈ ਮੋਹਰਾਂ ਦਿੱਲੀ ਤੋਂ ਨਹੀਂ ਲਗਾਉਣੀਆਂ ਪੈਣਗੀਆਂ ਸਗੋਂ ਪੰਜਾਬ ਵਿੱਚ ਹੀ ਲੱਗਣਗੀਆਂ।

Ad Position 21
No active advertisement
ਅਜੀਤ ਡੈਸਕ 13-11-2026
ਬਹਿਰਾਮ, 12 ਨਵੰਬਰ (ਨਛੱਤਰ ਸਿੰਘ ਬਹਿਰਾਮ)-ਸ਼੍ਰੋਮਣੀ ਅਕਾਲੀ ਦਲ ਹੀ ਪੰਜਾਬ ਅਤੇ ਪੰਜਾਬੀਅਤ ਹਿਤੈਸ਼ੀ ਪਾਰਟੀ ਹੈ। ਅਕਾਲੀ ਦਲ ਦੀ ਸਰਕਾਰ ਆਉਣ ’ਤੇ ਪੰਜਾਬ ਦੇ ਪੈਸੇ ਨਾਲ ਪੰਜਾਬ ਦਾ ਹੀ ਵਿਕਾਸ ਹੋਵੇਗਾ ਅਤੇ ਪੰਜਾਬ ਦਾ ਵਿਕਾਸ ਕਰਨ ਲਈ ਮੋਹਰਾਂ ਦਿੱਲੀ ਤੋਂ ਨਹੀਂ ਲਗਾਉਣੀਆਂ ਪੈਣਗੀਆਂ ਸਗੋਂ ਪੰਜਾਬ ਵਿੱਚ ਹੀ ਲੱਗਣਗੀਆਂ। ਇਹ ਸ਼ਬਦ ਡਾ. ਸਤਵਿੰਦਰ ਪਾਲ ਬਿੱਟੂ ਨੇ ਜੱਸੋਮਜਾਰਾ ਵਿਖੇ ਟਕਸਾਲੀ ਅਕਾਲੀ ਵਰਕਰਾਂ ਦੀ ਮੀਟਿੰਗ ਨੂੰ ਸੰਬੋਧਨ ਕਰਦਿਆਂ ਆਖੇ। ਉਨ੍ਹਾਂ ਕਿਹਾ ਅੱਜ ਸਮਾਂ ਹੈ ਆਪਾਂ ਸਾਰੇ ਇਕੱਠੇ ਹੋਈਏ ਅਤੇ ਪ੍ਰਧਾਨ ਸ਼੍ਰੋਮਣੀ ਅਕਾਲੀ ਦਲ ਸੁਖਬੀਰ ਸਿੰਘ ਬਾਦਲ ਨੂੰ ਪੰਜਾਬ ਦਾ ਮੁੱਖ ਮੰਤਰੀ ਬਣਾਈਏ ਤੇ ਪੰਜਾਬ ਨੂੰ ਹੋਰ ਬੁਲੰਦੀਆਂ ’ਤੇ ਲੈ ਕੇ ਜਾਈਏ। ਟਕਸਾਲੀ ਅਕਾਲੀ ਆਗੂ ਗਿਆਨੀ ਮੋਹਣ ਸਿੰਘ ਮਸਕੀਨ ਨੇ ਸਾਰਿਆਂ ਦਾ ਧੰਨਵਾਦ ਕੀਤਾ ਤੇ ਵਿਸ਼ਵਾਸ ਦਿਵਾਇਆ ਕਿ ਉਹ ਅਕਾਲੀ ਦਲ ਦੀ ਮਜ਼ਬੂਤੀ ਲਈ ਹੋਰ ਮਿਹਨਤ ਕਰਨਗੇ। ਉਪਰੰਤ ਜਥੇ. ਹਰਮੇਲ ਸਿੰਘ ਸਾਬਕਾ ਸਰਪੰਚ ਜੱਸੋਮਜਾਰਾ ਨੇ ਡਾ.ਬਿੱਟੂ ਦਾ ਸਿਰੋਪਾਓ ਨਾਲ ਸਨਮਾਨ ਕੀਤਾ। ਇਸ ਮੌਕੇ ਡਾ. ਸਤਵਿੰਦਰ ਪਾਲ ਸਿੰਘ ਬਿੱਟੂ ਹਲਕਾ ਇੰਚਾਰਜ ਸ਼੍ਰੋਮਣੀ ਅਕਾਲੀ ਦਲ, ਮਨਜਿੰਦਰ ਸਿੰਘ ਕਟਾਰੀਆਂ ਕੌਮੀ ਮੀਤ ਪ੍ਰਧਾਨ ਸ਼੍ਰੋਮਣੀ ਅਕਾਲੀ ਦਲ ਐਸ.ਸੀ ਵਿੰਗ, ਜਥੇ.ਹਰਮੇਲ ਸਿੰਘ ਸਾਬਕਾ ਸਰਪੰਚ ਜੱਸੋਮਜਾਰਾ, ਬਲਜਿੰਦਰ ਸਿੰਘ ਜ਼ਿਲ੍ਹਾ ਪ੍ਰਧਾਨ ਭਾਰਤੀ ਕਿਸਾਨ ਯੂਨੀਅਨ ਦੁਆਬਾ, ਧਰਮਿੰਦਰ ਸਿੰਘ ਮੰਢਾਲੀ ਸਰਕਲ ਪ੍ਰਧਾਨ ਮੇਹਲੀ, ਗੁਰਿੰਦਰ ਸਿੰਘ ਚੱਕਮੰਡੇਰ ਸਰਕਲ ਪ੍ਰਧਾਨ ਬਹਿਰਾਮ, ਜਥੇ. ਸੁਖਦੇਵ ਸਿੰਘ ਮੇਹਲੀਆਣਾ, ਚੰਨੀ ਭਰੋਲੀ, ਪਰਮਜੀਤ ਸਿੰਘ ਪੰਮਾ ਬੰਗਾ, ਕੁਲਵਿੰਦਰ ਸਿੰਘ ਰਾਣੂੰ, ਪ੍ਰਿੰਸੀਪਲ ਸੁਖਦੇਵ ਸਿੰਘ ਰਾਣਾ, ਗਿਆਨੀ ਮੋਹਣ ਸਿੰਘ ਮਸਕੀਨ, ਮੁਖਤਾਰ ਸਿੰਘ ਰਾਣੂੰ, ਪਲਵਿੰਦਰ ਸਿੰਘ ਕਾਕਾ ਅਟਵਾਲ, ਨੰਬਰਦਾਰ ਹਰਨੇਕ ਸਿੰਘ ਰਾਣਾ, ਲਖਵੀਰ ਸਿੰਘ, ਕੁਲਵਿੰਦਰ ਸਿੰਘ, ਅਮਰਜੀਤ ਸਿੰਘ, ਸੁਖਵਿੰਦਰ ਸਿੰਘ, ਮਾਸਟਰ ਪਰਵਿੰਦਰ ਸਿੰਘ, ਮਨਜਿੰਦਰ ਸਿੰਘ ਜੱਸੋਮਜਾਰਾ ਆਦਿ ਹਾਜ਼ਰ ਸਨ।
Ad Position 22
No active advertisement
ਪਿਛਲੀ ਖ਼ਬਰ ਗਰੀਬਾਂ ਦੀ ਮਦਦ ਕਰਨੀ ਸਭ ਤੋਂ ਵੱਡਾ ਨੇਕੀ ਦਾ ਕਾਰਜ - ਪਰਮਾਰ ਅਗਲੀ ਖ਼ਬਰ ਕਾਠਗੜ੍ਹ ’ ਚ ਮੋਬਾਈਲ ਖੋਹਣ ਵਾਲਾ ਗਰੋਹ ਸਰਗਰਮ ਡਰੰਮ ਵੇਚਣ ਵਾਲੇ ਗਰੀਬ ਫੇਰੀ ਵਾਲੇ ਨੂੰ ਬਣਾਇਆ ਨਿਸ਼ਾਨਾ
Ad Position 24