ਗਰੀਬਾਂ ਦੀ ਮਦਦ ਕਰਨੀ ਸਭ ਤੋਂ ਵੱਡਾ ਨੇਕੀ ਦਾ ਕਾਰਜ - ਪਰਮਾਰ
ਕਟਾਰੀਆਂ, 12 ਨਵੰਬਰ (ਪ੍ਰੇਮੀ ਸੰਧਵਾਂ)-ਉੱਘੇ ਸਮਾਜ ਸੇਵੀ ਤੇ ਗਰੀਬਾਂ ਦੇ ਸੱਚੇ ਹਮਦਰਦ ਪਰਮਾਰ ਇਲੈਕਟੋ੍ਰਨਿਕਸ ਤੇ ਗਿਫਟ ਸੈਂਟਰ ਅੱਡਾ ਕੋਟ ਫਤੂਹੀ ਦੇ ਮੈਨੇਜਿੰਗ ਡਾਇਰੈਕਟਰ ਅੱਛਰਜੀਤ ਸਿੰਘ ਪਰਮਾਰ ਤੇ ਚੇਅਰਪਰਸਨ ਮੈਡਮ ਪੂਨਮ ਪਰਮਾਰ ਨੇ ‘ਅਜੀਤ’ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਗਰੀਬ ਦੀ ਮਦਦ ਕਰਨੀ ਸਭ ਤੋਂ ਵੱਡਾ ਪੁੰਨ ਹੈ। ਕਿਉਂਕਿ ਬੰਦਾ ਨਸ਼ਿਆਂ ਦੇ ਮੱਕੜ ਜਾਲ ਵਿੱਚ ਫਸ ਕੇ ਰੱਬ ਦੀ ਬੰਦਗੀ ਕਰਨੀ ਭੁੱਲ ਜਾਂਦਾ ਹੈ।
ਕਟਾਰੀਆਂ, 12 ਨਵੰਬਰ (ਪ੍ਰੇਮੀ ਸੰਧਵਾਂ)-ਉੱਘੇ ਸਮਾਜ ਸੇਵੀ ਤੇ ਗਰੀਬਾਂ ਦੇ ਸੱਚੇ ਹਮਦਰਦ ਪਰਮਾਰ ਇਲੈਕਟੋ੍ਰਨਿਕਸ ਤੇ ਗਿਫਟ ਸੈਂਟਰ ਅੱਡਾ ਕੋਟ ਫਤੂਹੀ ਦੇ ਮੈਨੇਜਿੰਗ ਡਾਇਰੈਕਟਰ ਅੱਛਰਜੀਤ ਸਿੰਘ ਪਰਮਾਰ ਤੇ ਚੇਅਰਪਰਸਨ ਮੈਡਮ ਪੂਨਮ ਪਰਮਾਰ ਨੇ ‘ਅਜੀਤ’ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਗਰੀਬ ਦੀ ਮਦਦ ਕਰਨੀ ਸਭ ਤੋਂ ਵੱਡਾ ਪੁੰਨ ਹੈ। ਕਿਉਂਕਿ ਬੰਦਾ ਨਸ਼ਿਆਂ ਦੇ ਮੱਕੜ ਜਾਲ ਵਿੱਚ ਫਸ ਕੇ ਰੱਬ ਦੀ ਬੰਦਗੀ ਕਰਨੀ ਭੁੱਲ ਜਾਂਦਾ ਹੈ। ਪਰ ਉਸ ਬੰਦੇ ਨੂੰ ਇਹ ਵੀ ਸਮਝਣਾ ਚਾਹੀਦਾ ਹੈ ਕਿ ਮਾਇਆ ਦੇ ਗੰਜ ਤੇ ਧੀਆਂ- ਪੁੱਤਰਾਂ ਦਾ ਪਿਆਰ ਸਭ ਝੂਠ ਦਾ ਵਿਸਾਰਾ ਹੈ। ਕਿਉਂਕਿ ਇਨਸਾਨ ਖਾਲੀ ਹੱਥ ਆਇਆ ਤੇ ਖਾਲੀ ਹੱਥ ਹੀ ਤੁਰ ਜਾਂਦਾ ਹੈ। ਕਿਉਂਕਿ ਪ੍ਰਮਾਤਮਾ ਨੇ ਕਿਸੇ ਵੀ ਇਨਸਾਨ ਵਲੋਂ ਜੋੜਿਆ ਧੰਨ ਲਿਜਾਣ ਨਹੀਂ ਦਿੰਦਾ। ਅੱਛਰਜੀਤ ਸਿੰਘ ਪਰਮਾਰ ਤੇ ਸਮਾਜ ਸੇਵਿਕਾ ਮੈਡਮ ਪੂਨਮ ਪਰਮਾਰ ਨੇ ਲੋਕਾਂ ਨੂੰ ਅਪੀਲ ਕਰਦਿਆਂ ਕਿਹਾ ਕਿ ਉਹ ਆਪਣੀ ਕਿਰਤ ਕਮਾਈ ’ਚੋਂ ਵੱਧ ਤੋਂ ਵੱਧ ਗਰੀਬਾਂ ਦੀ ਆਰਥਿਕ ਸਹਾਇਤਾ ਕਰਨ ਤਾਂ ਜੋ ਸਾਡਾ ਇਸ ਦੁਨੀਆਂ ’ਤੇ ਆਉਣਾ ਸਫਲ ਹੋ ਸਕੇ। ਇਸ ਮੌਕੇ ਧਰਮਵੀਰ ਬਲਾਕੀਪੁਰ, ਬਲਦੀਪ ਸਿੰਘ ਆਦਿ ਹਾਜ਼ਰ ਸਨ।