ਬੰਗਾ, 9 ਅਪ੍ਰੈਲ (ਸੁਰਿੰਦਰ ਸਿੰਘ ਕਰਮ ਲਧਾਣਾ) - ਬ੍ਰਹਮਲੀਨ ਸੰਤ ਬਾਬਾ ਸੇਵਾ ਸਿੰਘ ਜੀ ਦੀ 22ਵੀਂ ਬਰਸੀ ਗੁਰਦੁਆਰਾ ਨਾਭ ਕੰਵਲ ਰਾਜਾ ਸਾਹਿਬ ਨਵੀਂ ਕੁਟੀਆ ਸੰਤ ਨਿਵਾਸ ਪਿੰਡ ਮਜਾਰੀ ਵਿਖੇ ਗੁਰਮਤਿ ਤੇ ਸੰਤ ਸਮਾਗਮ ਕਰਾਇਆ ਗਿਆ | ਸੰਤ ਬਾਬਾ ਸਤਨਾਮ ਸਿੰਘ ਮਜਾਰੀ ਤੇ ਜੋਗਾ ਸਿੰਘ ਗਿੱਲ ਯੂ. ਕੇ ਦੀ ਅਗਵਾਈ ਹੇਠ ਸਮੂਹ ਨਗਰ ਨਿਵਾਸੀਆਂ ਤੇ ਐਨ. ਆਰ. ਆਈ ਵੀਰਾਂ ਦੇ ਸਹਿਯੋਗ ਨਾਲ ਕਰਵਾਏ ਗਏ ਇਸ ਸਮਾਗਮ ਦੇ ਅਰੰਭ ਵਿੱਚ | ਸ੍ਰੀ ਅਖੰਡ ਪਾਠ ਸਾਹਿਬ ਜੀ ਦੇ ਭੋਗ ਉਪਰੰਤ ਧਾਰਮਿਕ ਦੀਵਾਨ ਸਜਾਏ ਗਏ | ਜਿਸ ਵਿੱਚ ਕੀਰਤਨੀ ਜਥੇ ਨੇ ਸੰਗਤਾਂ ਨੂੰ ਗੁਰਬਾਣੀ ਨਾਲ ਜੋੜਿਆ | ਇਸ ਮੌਕੇ ਵੱਖ-ਵੱਖ ਡੇਰਿਆਂ ਤੋਂ ਪੁੱਜੇ ਸੰਤ ਮਹਾਂਪੁਰਸ਼ਾਂ ਨੇ ਗੁਰਬਾਣੀ - ਸ਼ਬਦ ਵਿਚਾਰ ਦੁਆਰਾ ਸੰਗਤਾਂ ਪਰਮਾਤਮਾ ਦੇ ਚਰਨਾਂ ਨਾਲ ਜੋੜਿਆ | ਸਭਨਾਂ ਦਾ ਸਾਂਝਾ ਮੱਤ ਸੀ ਕਿ ਮਨੁੱਖ ਨੂੰ ਉਸ ਪ੍ਰਮਾਤਮਾ ਦੀ ਬੰਦਗੀ ਲਈ ਕੁਝ ਨਾ ਕੁੱਝ ਸਮਾਂ ਜਰੂਰ ਕੱਢਣਾ ਚਾਹੀਦਾ ਹੈ | ਇਨਾਂ ਮਹਾਂਪੁਰਸ਼ਾਂ ਵਿੱਚ ਸੰਤ ਬਾਬਾ ਗੁਰਚਰਨ ਸਿੰਘ ਜੀ ਪੰਡਵਾਂ ਵਾਲੇ, ਸੰਤ ਬਾਬਾ ਪ੍ਰਮੇਸ਼ਵਰਾ ਨੰਦ ਜੀ ਧੂਲਕੋਟ ਵਾਲੇ, ਸੰਤ ਬਲਵੀਰ ਸਿੰਘ ਸ਼ਾਸ਼ਤਰੀ ਟੂਟੋਮਜਾਰਾ ਵਾਲੇ, ਸੰਤ ਬਾਬਾ ਮੱਖਣ ਸਿੰਘ ਟੂਟੋਮਜਾਰਾ ਵਾਲੇ, ਸੰਤ ਬਾਬਾ ਜਰਨੈਲ ਸਿੰਘ ਨੌਰਾ ਵਾਲੇ, ਬਾਬਾ ਸਤਨਾਮ ਸਿੰਘ ਬਾਹੜੋਵਾਲ ਸੈਕਟਰੀ ਵਾਲੇ, ਜਥੇਦਾਰ ਗੁਰਨਾਮ ਸਿੰਘ ਬੰਗਿਆਂ ਵਾਲੇ ਹਾਜਰ ਸਨ | ਇਸ ਮੌਕੇ ਗਿਆਨੀ ਤਰਲੋਚਨ ਸਿੰਘ ਖਟਕੜ ਕਲਾਂ ਦੇ ਜਥੇ ਨੇ ਆਪਣੇ ਕੀਰਤਨ ਨਾਲ ਸੰਗਤਾਂ ਨੂੰ ਗੁਰੂ ਚਰਨਾਂ ਨਾਲ ਜੋੜਿਆ | ਸਟੇਜ ਦੀ ਸੇਵਾ ਸੰਤ ਬਾਬਾ ਸਤਨਾਮ ਸਿੰਘ ਮਜਾਰੀ ਨੇ ਬਹੁਤ ਵਧੀਆ ਢੰਗ ਨਾਲ ਨਿਭਾਈ | ਇਸ ਮੌਕੇ 'ਤੇ ਮਨਜਿੰਦਰ ਸਿੰਘ ਸ਼ੋਕਰ, ਮਨਵੀਰ ਮਨੀ, ਇੰਦਰਪਾਲ ਸਿੰਘ, ਜਸਕਰਨ ਸਿੰਘ ਸ਼ੋਕਰ, ਬੀਬੀ ਸੁਰਿੰਦਰ ਕੌਰ ਗਿੱਲ ਯੂ. ਕੇ, ਜਸਵੰਤ ਸਿੰਘ ਜੱਸੀ, ਰੇਸ਼ਮ ਸਿੰਘ ਕੈਨੇਡਾ, ਲਖਵੀਰ ਸਿੰਘ ਦੀਪਾ ਸਾਬਕਾ ਸਰਪੰਚ, ਇਕਬਾਲ ਸਿੰਘ ਬਿੱਲਾ ਨੰਬਰਦਾਰ, ਗੁਰਜੀਤ ਸਿੰਘ ਨੰਬਰਦਾਰ, ਤੇਜਾ ਸਿੰਘ ਸ਼ੋਕਰ, ਬਹਾਦਰ ਸਿੰਘ ਲਾਲੀ, ਗ੍ਰੰਥੀ ਕੁਲਦੀਪ ਸਿੰਘ, ਬਲਵੀਰ ਸਿੰਘ ਪੱਪੂ, ਰਛਪਾਲ ਸਿੰਘ, ਰਣਜੀਤ ਕੌਰ, ਬੀਬੀ ਹਰਜਿੰਦਰ ਕੌਰ, ਪਰਮਜੀਤ ਸਿੰਘ ਰਹੇਲਾ, ਦਿਲਬਾਗ ਸਿੰਘ, ਸੁਖਦੇਵ ਸਿੰਘ ਦੇਬੀ, ਬਲਿਹਾਰ ਸਿੰਘ, ਮਹਿੰਦਰ ਸਿੰਘ, ਜਸਵੀਰ ਸਿੰਘ ਰਹੇਲਾ, ਤਰਸੇਮ ਸਿੰਘ ਮਜਾਰੀ, ਤਰਸੇਮ ਸਿੰਘ ਬਹਿਰਾਮ ਆਦਿ ਹਾਜ਼ਰ ਸਨ |