ਦਸੂਹਾ, 12 ਅਪ੍ਰੈਲ (ਭੁੱਲਰ)-ਪੰਜਾਬ ਪੈਨਸ਼ਨਰਜ਼ ਵੈੱਲਫੇਅਰ ਐਸੋਸੀਏਸ਼ਨ ਤਹਿਸੀਲ ਦਸੂਹਾ ਦੀ ਮੀਟਿੰਗ ਪ੍ਰਧਾਨ ਦਲਬੀਰ ਸਿੰਘ ਭੁੱਲਰ ਦੀ ਪ੍ਰਧਾਨਗੀ ਹੇਠ ਪੈਨਸ਼ਨਰ ਭਵਨ ਦਸੂਹਾ ਵਿਖੇ ਹੋਈ | ਵੱਖ-ਵੱਖ ਬੁਲਾਰਿਆਂ ਵਿਚ ਬਾਬੂ ਰਾਮ ਸ਼ਰਮਾ, ਅਵਤਾਰ ਸਿੰਘ, ਕਰਮ ਸਿੰਘ, ਫ਼ਕੀਰ ਸਿੰਘ, ਬਲਿੰਦਰ ਸਿੰਘ, ਸ਼ਾਂਤੀ ਸਰੂਪ, ਵਿਜੇ ਕੁਮਾਰ, ਕੁਲਵਿੰਦਰ ਸਿੰਘ ਨੇ ਆਪਣੇ ਵਿਚਾਰ ਪੇਸ਼ ਕਰਦਿਆਂ ਕਿਹਾ ਕਿ ਮੁਫ਼ਤ ਖੋਰੀ ਨੂੰ ਬੜ੍ਹਾਵਾ ਦੇਣਾ ਵਿਕਾਸ ਕਾਰਜਾਂ, ਮੁਲਾਜ਼ਮਾਂ ਅਤੇ ਪੈਨਸ਼ਨਰਾਂ ਦੀਆਂ ਹੱਕੀ ਮੰਗਾਂ ਨੂੰ ਵੱਡੇ ਪੱਧਰ 'ਤੇ ਖੋਰਾ ਲਾ ਰਿਹਾ ਹੈ | ਉਨ੍ਹਾਂ ਪੈਨਸ਼ਨਰਾਂ ਦੀਆਂ ਮੰਗਾਂ ਨੂੰ ਤੁਰੰਤ ਲਾਗੂ ਕਰਨ ਦੀ ਮੰਗ ਕੀਤੀ | ਇਸ ਮੌਕੇ ਦਲਬੀਰ ਸਿੰਘ ਪ੍ਰਧਾਨ ਨੇ ਵਿਚਾਰ ਪੇਸ਼ ਕਰਦਿਆਂ ਪੈਨਸ਼ਨਰਾਂ ਦੀਆਂ ਹੱਕੀ ਮੰਗਾਂ ਨੂੰ ਤੁਰੰਤ ਸਵੀਕਾਰ ਕਰਨ ਦੀ ਅਪੀਲ ਕੀਤੀ | ਇਸ ਮੌਕੇ ਪ੍ਰਕਾਸ਼ ਸਿੰਘ, ਜੋਗਾ ਸਿੰਘ, ਦੇਸ ਰਾਜ, ਸੁਰਿੰਦਰ ਮੋਹਨ, ਸੁਰਜੀਤ ਸਿੰਘ, ਸਰਦਾਰੀ ਲਾਲ, ਚਮਨ ਲਾਲ, ਪੁਸ਼ਪਿੰਦਰ ਕੁਮਾਰ, ਪਰਵਿੰਦਰ ਸਿੰਘ, ਉਪਕਾਰ ਸਿੰਘ, ਕੁਲਦੀਪ ਚੰਦ, ਕੁਲਦੀਪ ਕੁਮਾਰ, ਦਿਆਲ ਚੰਦ, ਸੁਰਜਣ ਦਾਸ, ਸਤਨਾਮ ਸਿੰਘ, ਪਵਨ ਦੱਤਾ, ਅਸ਼ੋਕ ਕੁਮਾਰ, ਦੀਨਾ ਮਸੀਹ, ਭਾਗ ਮਲ, ਕਸ਼ਮੀਰ ਸਿੰਘ, ਜਗਜੀਤ ਸਿੰਘ, ਗੁਰਦੇਵ ਸਿੰਘ, ਧਰਮਪਾਲ, ਅਮਰੀਕ ਸਿੰਘ ਅਤੇ ਹੋਰ ਵੱਡੀ ਗਿਣਤੀ ਵਿਚ ਪੈਨਸ਼ਨਰ ਹਾਜ਼ਰ ਸਨ |