ਰਾਹੋਂ, 12 ਅਪ੍ਰੈਲ (ਉਂਕਾਰ ਸਿੰਘ ਰਾਠੋਰ)-ਸ਼ਹੀਦ ਭਗਤ ਸਿੰਘ ਸਪੋਰਟਸ ਕਲੱਬ ਰਾਹੋਂ ਦੇ ਮਿਸ਼ਨ ਅਨੁਸਾਰ ਵਿਦਿਆਰਥੀ ਵਰਗ ਨੂੰ ਖੇਡਾਂ ਤੇ ਵਿੱਦਿਆ ਵੱਲ ਪ੍ਰੇਰਿਤ ਕਰਨਾ ਸਮਾਜਿਕ ਕੁਰੀਤੀਆਂ ਤੋਂ ਜਾਗਰਿਤ ਕਰਨ, ਨਰੋਆ ਅਤੇ ਸਿਹਤਮੰਦ ਸਮਾਜ ਸਿਰਜਣ ਦੇ ਉਪਰਾਲੇ ਤਹਿਤ ਸ਼ਹੀਦ ਭਗਤ ਸਿੰਘ ਸਪੋਰਟਸ ਕਲੱਬ ਰਾਹੋਂ ਵੱਲੋਂ ਵਿਦਿਆਰਥੀਆਂ ਦਾ ਅਥਲੈਟਿਕ ਮਹਾਕੁੰਭ ਦਸਹਿਰਾ ਗਰਾਊਾਡ ਰਾਹੋਂ ਵਿਖੇ ਕਰਵਾਇਆ ਗਿਆ | ਜਿਸ ਵਿੱਚ ਉਮਰ ਗਰੁੱਪ 8, 10,12, 14, 16, 18 ਸਾਲ ਦੇ ਰਾਹੋਂ ਅਤੇ ਰਾਹੋਂ ਸਕੂਲਾਂ ਵਿੱਚ ਪੜ੍ਹਦੇ ਵਿਦਿਆਰਥੀਆਂ ਵੱਲੋਂ ਵੱਡੇ ਪੱਧਰ 'ਤੇ ਹਿੱਸਾ ਲਿਆ ਗਿਆ | ਇਸ ਮਹਾਕੁੰਭ ਵਿੱਚ ਲੜਕੀਆਂ ਵਿਚੋਂ ਅੰਡਰ 8 ਸਾਲ ਵਿਚੋਂ ਪਹਿਲਾ ਸਥਾਨ ਜੈਸਿਕਾ ਕੌਰ, ਦੂਜਾ ਪ੍ਰੀਤੀ, ਤੀਜਾ ਸਥਾਨ ਮੰਨਤ | ਅੰਡਰ 10 ਸਾਲ ਪਹਿਲਾ ਸਥਾਨ ਜੋਤੀ, ਦੂਜਾ ਕੋਮਲ, ਤੀਜਾ ਸਥਾਨ ਸ਼ਬਨਮ, ਅੰਡਰ 12 ਸਾਲ ਪਹਿਲਾ ਸਥਾਨ ਮਮਤਾ, ਦੂਜਾ ਖ਼ੁਸ਼ੀ, ਤੀਜਾ ਸਥਾਨ ਚਾਂਦਨੀ | ਅੰਡਰ 14 ਸਾਲ ਪਹਿਲਾ ਸਥਾਨ ਲਵਪ੍ਰੀਤ ਕੌਰ, ਦੂਜਾ ਸੁਹਾਨੀ ਰਾਣੀ, ਤੀਜਾ ਸਥਾਨ ਸਰਬਜੀਤ ਕੌਰ, ਅੰਡਰ 16 ਸਾਲ ਪਹਿਲਾ ਸਥਾਨ ਰੀਨਾ, ਦੂਜਾ ਰਜਨੀ, ਤੀਜਾ ਸਥਾਨ ਆਂਚਲ, ਅੰਡਰ 18 ਸਾਲ ਪਹਿਲਾ ਸਥਾਨ ਰੱਜੋ, ਦੂਜਾ ਨਗ਼ਮਾ, ਤੀਜਾ ਸਥਾਨ ਪਰਵੀਨ ਨੇ ਹਾਸਿਲ ਕੀਤਾ | ਇਸੇ ਤਰ੍ਹਾਂ ਲੜਕਿਆਂ ਵਿਚੋਂ ਅੰਡਰ 8 ਸਾਲ ਵਿਚੋਂ ਪਹਿਲਾ ਸਥਾਨ ਨਵਜੋਤ, ਦੂਜਾ ਰਮੀਤ, ਤੀਜਾ ਸਥਾਨ ਰਿਹਾਨ, ਅੰਡਰ 10 ਸਾਲ ਪਹਿਲਾ ਸਥਾਨ ਭਾਵੇਸ਼, ਦੂਜਾ ਅਸੀਸ, ਤੀਜਾ ਸਥਾਨ ਗੌਰਵ | ਅੰਡਰ 12 ਸਾਲ ਪਹਿਲਾ ਸਥਾਨ ਸਮਰਬੀਰ ਸਿੰਘ, ਦੂਜਾ ਅਮਨਦੀਪ ਸਿੰਘ, ਤੀਜਾ ਸਥਾਨ ਅਰਜੁਨ, ਅੰਡਰ 14 ਸਾਲ ਪਹਿਲਾ ਸਥਾਨ ਸਬੂ, ਦੂਜਾ ਰੋਹਿਤ, ਤੀਜਾ ਸਥਾਨ ਜਸ਼ਨ | ਅੰਡਰ 16 ਸਾਲ ਪਹਿਲਾ ਸਥਾਨ ਵੰਸ਼ ਚੌਹਾਨ, ਦੂਜਾ ਅਮਨਦੀਪ ਸਿੰਘ, ਤੀਜਾ ਸਥਾਨ ਕਰਨਜੀਤ, ਅੰਡਰ 18 ਸਾਲ ਪਹਿਲਾ ਸਥਾਨ ਸਾਬੂ, ਦੂਜਾ ਮਹਿਤਾਬ, ਤੀਜਾ ਸਥਾਨ ਜਸ਼ਨ ਨੇ ਹਾਸਿਲ ਕੀਤਾ | ਪਹਿਲਿਆਂ ਸਥਨਾਂ 'ਤੇ ਆਉਣ ਵਾਲੇ ਬੱਚਿਆਂ ਨੂੰ ਨਗਦ, ਟਰਾਫ਼ੀ ਤੇ ਮੈਡਲ ਆਦਿ ਇਨਾਮ ਦੇ ਕੇ ਸਨਮਾਨਿਤ ਕੀਤਾ ਗਿਆ | ਇਸ ਮਹਾਕੁੰਭ ਵਿੱਚ ਸ਼ਹੀਦ ਭਗਤ ਸਿੰਘ ਸਪੋਰਟਸ ਕਲੱਬ ਰਾਹੋਂ ਦੇ ਬੱਚਿਆ ਨੇ ਸਭ ਤੋਂ ਵੱਧ ਮੈਡਲ ਹਾਸਿਲ ਕੀਤੇ | ਕਲੱਬ ਦੇ ਐਨ.ਆਰ.ਆਈ ਵੀਰਾਂ ਸੁਖਦੇਵ ਸਿੰਘ ਮਾਨ ਚੇਅਰਮੈਨ ਯੂ.ਐਸ.ਏ, ਜਸਪਾਲ ਗਹੂੰਣੀਆਂ ਕੈਨੇਡਾ, ਜਰਨੈਲ ਸਿੰਘ ਨਿਊਜ਼ੀਲੈਂਡ, ਰਸ਼ਪਾਲ ਸਿੰਘ ਸ਼ੇਰਮਾਰ ਚੇਅਰਮੈਨ ਐਨ.ਆਰ.ਆਈ ਅਮਰੀਕਾ, ਜਗਤਾਰ ਸਿੰਘ ਯੂ.ਕੇ, ਲਵਦੀਪ ਸਿੰਘ ਕੈਨੇਡਾ, ਭੁਪਿੰਦਰ ਸਿੰਘ ਆਸਟੇ੍ਰਲੀਆ, ਜਗਜੀਤ ਸਿੰਘ ਆਸਟੇ੍ਰਲੀਆ, ਬਲਰਾਜ ਚੀਮਾ ਨੇ ਪ੍ਰੋਗਰਾਮ ਨੂੰ ਸਫਲ ਬਣਾਉਣ ਤੇ ਖਿਡਾਰੀਆਂ ਨੂੰ ਸ਼ੁੱਭਕਾਮਨਾਵਾਂ ਭੇਜੀਆਂ | ਸ. ਸੰਤੋਖ ਸਿੰਘ ਸੰਧੂ ਕਮਿਸ਼ਨਰ ਬੰਬਈ ਨੇ ਵੀ ਪ੍ਰੋਗਰਾਮ 'ਤੇ ਸ਼ੁੱਭ ਇੱਛਾਵਾਂ ਭੇਜੀਆਂ | ਇਸ ਮੌਕੇ ਨਗਰ ਕੌਂਸਲ ਰਾਹੋਂ ਦੇ ਸਾਬਕਾ ਉਪ ਪ੍ਰਧਾਨ ਬਲਦੇਵ ਭਾਰਤੀ ਅਤੇ ਉਹਨਾਂ ਦੀ ਸਪੁੱਤਰੀ ਸਿਮਰਨਜੋਤ ਭਾਰਤੀ ਦਾ ਸਮਾਜਿਕ ਸੇਵਾਵਾਂ ਲਈ ਵਿਸ਼ੇਸ਼ ਤੌਰ 'ਤੇ ਸਨਮਾਨ ਕੀਤਾ ਗਿਆ | ਇਸ ਮੌਕੇ ਕਰਨੈਲ ਸਿੰਘ ਜਨਰਲ ਸਕੱਤਰ ਰਿਟਾ. ਬੀ.ਪੀ.ਈ.ਓ, ਕਰਨੈਲ ਸਿੰਘ ਪਾਬਲਾ, ਪ੍ਰਧਾਨ ਨਰਿੰਦਰ ਸਿੰਘ ਚਾਹਲ, ਕਸ਼ਮੀਰ ਸਿੰਘ ਮੈਨੇਜਰ, ਸੁਖਦੇਵ ਸਿੰਘ, ਸਰਪੰਚ ਦਵਿੰਦਰ ਸਿੰਘ, ਸਰਪੰਚ ਸੰਤੋਸ਼ ਕੁਮਾਰੀ, ਮੀਨਾ ਦੇਵੀ, ਰੇਨੂ, ਸਤਪਾਲ ਭਾਟੀਆ ਜੇ.ਈ, ਪਾਖਰ ਸਿੰਘ ਚਾਹਲ, ਦੇਸਰਾਜ ਬੱਜੋ, ਕੇਵਲ ਸਿੰਘ ਮਾਹਲ, ਸਰਬਜੀਤ ਸਿੰਘ ਛੋਕਰਾਂ, ਮਲਕੀਤ ਸਿੰਘ ਕਾਹਲੋਂ, ਪਿ੍ੰਸੀਪਲ ਜਗੀਰ ਸਿੰਘ, ਮੁਕਤੇਸ਼ ਜੈਨ, ਹੈੱਡਮਾਸਟਰ ਰੇਸ਼ਮ ਲਾਲ, ਹੈੱਡਮਾਸਟਰ ਦੀਦਾਰ ਸਿੰਘ, ਨਿਰਮਲ ਸਿੰਘ, ਰਜ਼ਿਤ ਨਵਾਂਸ਼ਹਿਰ, ਜੋਗੇਸ਼ ਕੁਮਾਰ ਲੈਕਚਰਾਰ, ਕੈਪਟਨ ਕੁਲਦੀਪ ਸਿੰਘ, ਮੀਨਾ ਰਾਣੀ ਡੀ.ਪੀ, ਸਤਨਾਮ ਸਿੰਘ ਲੈਕਚਰਾਰ, ਦੀਪ ਕੁਮਾਰ, ਸਤਵੰਤ ਸਿੰਘ, ਅਮਰੀਕ ਸਿੰਘ, ਰਸ਼ਪਾਲ ਸਿੰਘ, ਗੁਰਸ਼ਾਨ, ਨਗ਼ਮਾ, ਵਰਖਾ, ਨਾਮਿਕਾ, ਡਿੰਪਲ, ਜੈਸਮੀਨ, ਦੀਕਸ਼ਾ, ਕਾਜਲ, ਵੰਸ਼ਿਕਾ, ਜੋਤੀ, ਹਰਪ੍ਰੀਤ, ਰੋਹਿਤ, ਰੋਸ਼ਨ, ਪਿ੍ੰਸ, ਈਸ਼ਾਨ ਆਦਿ ਹਾਜ਼ਰ ਸਨ |