ਤਾਰੀਖ ਅਤੇ ਸਮਾਂ ਲੋਡ ਹੋ ਰਿਹਾ ਹੈ...
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 13-04-2026

ਰੋਡ ਸੇਫਟੀ ਅਵੇਰਨੈੱਸ ਸੁਸਾਇਟੀ ਵਲੋਂ ਕੀਤੀ ਸੜਕ ਸੁਰੱਖਿਆ ਸੰਬੰਧੀ ਮੀਟਿੰਗ

Ad Position 21
No active advertisement
ਅਜੀਤ ਡੈਸਕ 13-04-2026
ਨਵਾਂਸ਼ਹਿਰ, 12 ਅਪ੍ਰੈਲ (ਦੀਦਾਰ ਸਿੰਘ ਸ਼ੇਤਰਾ) - ਰੋਡ ਸੇਫਟੀ ਅਵੇਰਨੈੱਸ ਸੋਸਾਇਟੀ ਵਲੋਂ ਕੌਮੀ ਰਾਜ ਮਾਰਗ 'ਤੇ ਆਸਰੋਂ ਤੋਂ ਮੇਹਲ੍ਹੀ ਤੱਕ ਦੁਰਘਟਨਾਵਾਂ ਲਈ ਜਾਣੀਆਂ ਜਾਂਦੀਆਂ ਖਤਰਨਾਕ 25 ਥਾਵਾਂ ਵਿਸ਼ੇਸ਼ ਕਰਕੇ ਬਲਾਚੌਰ ਤੋਂ ਰੂਪਨਗਰ ਤੱਕ ਹਰ ਦੂਸਰੇ ਤੀਸਰੇ ਦਿਨ ਹੋ ਰਹੀਆਂ ਸੜਕ ਹਾਦਸਿਆਂ ਵਿੱਚ ਮੌਤਾਂ ਨੂੰ ਰੋਕਣ ਲਈ ਪੱਕੇ ਤੌਰ 'ਤੇ ਹੱਲ ਕਰਨ ਦੀ ਮੰਗ ਕੀਤੀ ਹੈ, ਤਾਂ ਕਿ ਅਜਾਈਾ ਜਾਂਦੀਆਂ ਕੀਮਤੀ ਜਾਨਾਂ ਨੂੰ ਬਚਾਇਆ ਜਾ ਸਕੇ | ਇਹ ਮੰਗ ਸਥਾਨਕ ਬਰਨਾਲਾ ਹਾਊਸ ਵਿਖੇ ਸੋਸਾਇਟੀ ਦੀ ਹਰਪ੍ਰਭਮਹਿਲ ਸਿੰਘ ਕਾਰਜਕਾਰੀ ਪ੍ਰਧਾਨ ਦੀ ਪ੍ਰਧਾਨਗੀ ਹੇਠ ਹੋਈ ਮੀਟਿੰਗ ਵਿੱਚ ਕੀਤੀ ਗਈ | ਮੀਟਿੰਗ ਦਾ ਸੰਚਾਲਨ ਕਰਦਿਆਂ ਸਕੱਤਰ ਪਿ੍ੰਸੀਪਲ ਜਸਪਾਲ ਸਿੰਘ ਗਿੱਦਾ ਵਲੋਂ ਏਜੰਡੇ ਅਨੁਸਾਰ ਵੱਖ-ਵੱਖ ਮੁੱਦੇ ਹਾਊਸ ਦੇ ਵਿਚਾਰਨ ਹਿੱਤ ਪੇਸ਼ ਕੀਤੇ ਗਏ | ਜਿਨ੍ਹਾਂ 'ਚ ਬਰਨਾਲਾ ਕਲਾਂ ਦੇ ਪੰਜ ਕੋਨਾ ਚੌਂਕ ਨੂੰ ਸੁਰੱਖਿਅਤ ਚੌਂਕ ਦੇ ਤੌਰ 'ਤੇ ਵਿਕਸਤ ਕਰਨਾ, ਵਿੱਦਿਅਕ ਅਦਾਰਿਆਂ ਵਿੱਚ ਬਣੇ ਰੋਡ ਸੇਫਟੀ ਕਲੱਬਾਂ ਦੇ ਸਹਿਯੋਗ ਨਾਲ ਜਾਗਰੂਕਤਾ ਸੈਮੀਨਾਰ ਕਰਨੇ, ਟਰੈਕਟਰਾਂ ਟਰਾਲੀਆਂ ਤੇ ਹੋਰ ਵਾਹਨਾਂ ਦੀਆਂ ਲਾਈਟਾਂ ਨੂੰ ਸਹੀ ਹਾਲਤਾਂ ਵਿੱਚ ਰੱਖਣ ਲਈ ਉਤਸ਼ਾਹਿਤ ਕਰਨਾ, ਵਿੱਦਿਅਕ ਅਦਾਰਿਆਂ ਵਿੱਚ ਸਕੂਲਾਂ ਦੀ ਅਰੰਭਤਾ ਤੇ ਛੁੱਟੀਆਂ ਦੇ ਸਮੇਂ 'ਤੇ ਸੁਰੱਖਿਆ ਹਿੱਤ ਪ੍ਰਬੰਧ ਕਰਨ ਦੀ ਕਾਰਵਾਈ ਕਰਨ ਲਈ ਸਬੰਧਤ ਸੰਸਥਾਵਾਂ ਤੱਕ ਪਹੁੰਚ ਕਰਨੀ | ਸੋਸਾਇਟੀ ਦਾ ਵਫਦ ਜਲਦੀ ਹੀ ਸੜਕ ਸੁਰੱਖਿਆ ਸਬੰਧੀ ਜ਼ਿਲ੍ਹਾ ਪੱਧਰ 'ਤੇ ਕੀਤੀਆਂ ਜਾਣ ਵਾਲੀਆਂ ਕਾਰਵਾਈਆਂ ਵਾਸਤੇ ਡਿਪਟੀ ਕਮਿਸ਼ਨਰ ਨਾਲ ਮੁਲਾਕਾਤ ਕੀਤੀ ਜਾਵੇਗੀ | ਇਸ ਮੀਟਿੰਗ 'ਚ ਕਾਰਜਕਾਰੀ ਪ੍ਰਧਾਨ ਹਰਪ੍ਰਭਮਹਿਲ ਸਿੰਘ, ਪਿ੍ੰਸੀਪਲ ਜੇ.ਐਸ ਗਿੱਦਾ, ਦਿਲਬਾਗ ਸਿੰਘ ਸਾਬਕਾ ਜ਼ਿਲ੍ਹਾ ਸਿੱਖਿਆ ਅਫਸਰ, ਪਿ੍ੰਸੀਪਲ ਬਿਕਰਮਜੀਤ ਸਿੰਘ ਤੇ ਮਾਸਟਰ ਹਰਿੰਦਰ ਸਿੰਘ ਆਦਿ ਹਾਜਰ ਰਹੇ |
Ad Position 22
No active advertisement
ਪਿਛਲੀ ਖ਼ਬਰ ਪਿੰਡ ਦੌਲਤਪੁਰ ਵਿਖੇ ਕੁਲ ਹਿੰਦ ਕਿਸਾਨ ਸਭਾ ਦਾ ਸਥਾਪਨਾ ਦਿਵਸ ਮਨਾਇਆ ਅਗਲੀ ਖ਼ਬਰ ਰਾਹੋਂ ਵਿਖੇ ਦੇਸ਼ ਦੇ ਮਹਾਨ ਸ਼ਹੀਦਾਂ ਨੂੰ ਸਮਰਪਿਤ ਕਰਵਾਇਆ ਵਿਦਿਆਰਥੀ ਅਥਲੈਟਿਕ ਮਹਾਕੁੰਭ
Ad Position 24
No active advertisement