ਤਾਰੀਖ ਅਤੇ ਸਮਾਂ ਲੋਡ ਹੋ ਰਿਹਾ ਹੈ...
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 13-04-2026

ਨਵਾਂਸ਼ਹਿਰ ਦੇ ਜੈਨ ਸਥਾਨਕ ਵਿਖੇ ਨਵਕਾਰ ਮੰਤਰ ਦਾ ਜਾਪ ਕੀਤਾ ਗਿਆ

Ad Position 21
No active advertisement
ਅਜੀਤ ਡੈਸਕ 13-04-2026
ਨਵਾਂਸ਼ਹਿਰ, 12 ਅਪ੍ਰੈਲ (ਹਰਮਿੰਦਰ ਸਿੰਘ ਪਿੰਟੂ)- ਐਸ.ਐਸ. ਜੈਨ ਸਭਾ ਨਵਾਂਸ਼ਹਿਰ ਦੇ ਪ੍ਰਧਾਨ ਮੁਨੀਸ਼ ਜੈਨ ਅਤੇ ਜਨਰਲ ਸਕੱਤਰ ਰਤਨ ਕੁਮਾਰ ਜੈਨ ਨੇ ਦੱਸਿਆ ਕਿ ਅੱਜ ਪ੍ਰਭਾਵਸ਼ਾਲੀ ਪ੍ਰਚਾਰਕ ਮਹਾਸਾਧਵੀ ਸੁਯਸ਼ ਪ੍ਰਭਾ, ਅਰਾਧਨਾ ਠਾਣੇ ਦੋ ਦੀ ਮੌਜੂਦਗੀ 'ਚ ਨਵਾਂਸ਼ਹਿਰ ਦੇ ਜੈਨ ਸਥਾਨਕ ਵਿਖੇ ਨਵਕਾਰ ਮੰਤਰ ਦਾ ਜਾਪ ਕੀਤਾ ਗਿਆ | ਰਤਨ ਕੁਮਾਰ ਜੈਨ ਨੇ ਦੱਸਿਆ ਕਿ ਅੱਜ 9 ਅਪ੍ਰੈਲ ਨੂੰ ਹਰ ਜੈਨ ਮੰਦਰ, ਜੈਨ ਸਥਾਨਕ ਅਤੇ ਦੁਨੀਆ ਭਰ ਦੇ ਹੋਰ ਸਥਾਨਾਂ 'ਤੇ ਸਵੇਰੇ 8:00 ਵਜੇ ਤੋਂ 9:30 ਵਜੇ ਤੱਕ ਸਮੂਹਿਕ ਤੌਰ 'ਤੇ ਨਵਕਾਰ ਮੰਤਰ ਦਾ ਜਾਪ ਕੀਤਾ ਗਿਆ | ਮਹਾਂਸਾਧਵੀ ਸੁਯਸ਼ ਪ੍ਰਭਾ ਅਤੇ ਅਰਾਧਨਾ ਨੇ ਕਿਹਾ ਕਿ ਇਹ ਜਾਪ ਸਵੈ-ਕਲਿਆਣ ਤੇ ਵਿਸ਼ਵ ਸ਼ਾਂਤੀ ਲਈ ਕੀਤਾ ਗਿਆ ਸੀ | ਉਨ੍ਹਾਂ ਨੇ ਸਮਝਾਇਆ ਕਿ ਜੈਨ ਧਰਮ ਦੇ ਮੂਲ ਸਿਧਾਂਤ ਅਹਿੰਸਾ ਅਤੇ ਜੀਓ ਅਤੇ ਜੀਣ ਦਿਓ ਹਨ | ਇਸ ਸਿਧਾਂਤ ਦੀ ਪਾਲਣਾ ਕਰਦਿਆਂ ਇਹ ਜਾਪ ਵਿਸ਼ਵ ਸ਼ਾਂਤੀ ਲਈ ਕੀਤਾ ਗਿਆ ਸੀ | ਮਹਾਂਮੰਤਰ ਨਵਕਾਰ ਦਾ ਜਾਪ ਕਰਨਾ ਸਾਰੇ ਧਰਮਾਂ ਦੇ ਮਹਾਂਪੁਰਖਾਂ ਨੂੰ ਨਮਸਕਾਰ ਕਰਨ ਦਾ ਇੱਕ ਤਰੀਕਾ ਹੈ | ਉਨ੍ਹਾਂ ਦੱਸਿਆ ਕਿ ਮਹਾਂਮੰਤਰ ਨਵਕਾਰ ਦਾ ਜਾਪ ਨਾ ਸਿਰਫ਼ ਜੈਨ ਤੀਰਥੰਕਰਾਂ ਜਾਂ ਜੈਨ ਸੰਤਾਂ ਨੂੰ ਨਮਸਕਾਰ ਕਰਨ ਦਾ ਇੱਕ ਤਰੀਕਾ ਹੈ, ਸਗੋਂ ਇਸ ਸੰਸਾਰ ਵਿੱਚ ਮੌਜੂਦ ਸਾਰੇ ਦੇਵਤਿਆਂ ਅਤੇ ਰਿਸ਼ੀਆਂ ਨੂੰ ਨਮਸਕਾਰ ਕਰਨ ਦਾ ਵੀ ਇੱਕ ਤਰੀਕਾ ਹੈ | ਐਸ.ਐਸ. ਜੈਨ ਸਭਾ ਤੋਂ ਇਲਾਵਾ ਮਹਾਂਵੀਰ ਜੈਨ ਯੁਵਕ ਮੰਡਲ, ਵਰਧਮਾਨ ਜੈਨ ਸੇਵਾ ਸੰਘ, ਜੈਨ ਮਹਿਲਾ ਮੰਡਲ, ਚੰਦਨਬਾਲਾ ਜੈਨ ਯੁਵਤੀ ਮੰਡਲ, ਸਮਾਜ ਦੇ ਉੱਘੇ ਮੈਂਬਰਾਂ ਨੇ ਵੀ ਇਸ ਜਾਪ ਵਿੱਚ ਹਿੱਸਾ ਲਿਆ |
Ad Position 22
No active advertisement
ਪਿਛਲੀ ਖ਼ਬਰ ਵਿਸਾਖੀ ਮੌਕੇ ਪਾਕਿਸਤਾਨੀ ਗੁਰਧਾਮਾਂ ਦੇ ਦਰਸ਼ਨਾਂ ਲਈ ਬੰਗਾ ਤੋਂ ਗਏ ਯਾਤਰੂ ਬੇਰੰਗ ਪਰਤੇ ਅਗਲੀ ਖ਼ਬਰ ਗੁਰਦੁਆਰਾ ਗੁਰੂ ਅੰਗਦ ਨਗਰ ਵਿਖੇ 11 ਦਿਨਾਂ ਰਾਤਰੀ ਗੁਰਮਤਿ ਸਮਾਗਮਾਂ ਦੀ ਹੋਈ ਸ਼ੁਰੂਆਤ
Ad Position 24
No active advertisement