ਬੰਗਾ, 12 ਅਪ੍ਰੈਲ (ਸੁਰਿੰਦਰ ਸਿੰਘ ਕਰਮ ਲਧਾਣਾ)-ਇਸ ਹਲਕੇ ਦੇ ਪਿੰਡ ਕਾਹਮਾ ਤੋਂ ਜਥੇਦਾਰ ਜਸਵਿੰਦਰ ਸਿੰਘ ਕਾਹਮਾ ਪ੍ਰਧਾਨ ਕਲਗੀਧਰ ਸੇਵਕ ਜਥਾ ਕਾਹਮਾ ਦੀ ਅਗਵਾਈ 'ਚ ਸ੍ਰੀ ਨਨਕਾਣਾ ਸਾਹਿਬ ਵਿਖੇ ਵਿਸਾਖੀ ਮਨਾਉਣ ਦੀ ਤਮੰਨਾ ਨਾਲ ਗਿਆ ਗੁਰਸਿੱਖਾਂ ਦਾ ਜਥਾ ਬੇਰੰਗ ਪਰਤ ਆਇਆ ਹੈ | ਇਸ ਜਥੇ ਵਿਚ ਸ਼ਾਮਲ ਸ਼ਰਧਾਲੂ ਸੁਰਿੰਦਰ ਸਿੰਘ ਖਾਲਸਾ ਬੰਗਾ ਨੇ ਦੱਸਿਆ ਕਿ ਜਸਵਿੰਦਰ ਸਿੰਘ ਮੁਖੀ ਯਾਤਰਾ ਵਲੋਂ ਵੱਖ-ਵੱਖ ਸੰਗਤਾਂ ਦੇ ਪਾਸਪੋਰਟਾਂ 'ਤੇ ਪਾਕਿਸਤਾਨ ਅੰਬੈਸੀ ਤੋਂ ਵੀਜ਼ੇ ਲਗਵਾਏ ਗਏ ਸਨ ਪਰ 10-04-2026 ਨੂੰ ਅਟਾਰੀ ਬਾਰਡਰ ਤੋਂ ਪਾਕਿਸਤਾਨ ਲਈ ਰਵਾਨਾ ਹੋਣਾ ਸੀ | ਪਰ ਵੀਜ਼ੇ ਲੱਗੇ ਹੋਣ ਦੇ ਬਾਵਜੂਦ ਜਥੇ ਦੇ ਇੱਕ ਵੀ ਮੈਂਬਰ ਨੂੰ ਪਾਕਿਸਤਾਨ ਵਿੱਚ ਦਾਖਲ ਹੋਣ ਦੀ ਆਗਿਆ ਨਹੀਂ ਮਿਲੀ | ਸ. ਖਾਲਸਾ ਨੇ ਇਤਰਾਜ ਉਠਾਇਆ ਕਿ ਸੰਗਤਾਂ ਦੇ ਪਾਸਪੋਰਟਾਂ 'ਤੇ ਵੀਜ਼ਾ ਲਗਾਉਣ ਵਾਲੇ ਵਿਅਕਤੀ ਜਿੰਮੇਵਾਰ ਹਨ | ਜਿਨ੍ਹਾਂ ਨੇ ਸੰਗਤਾਂ ਤੋਂ ਪੈਸੇ ਲੈਣ ਦੇ ਬਾਵਜੂਦ ਪਾਕਿਸਤਾਨ ਵਿੱਚ ਸੰਗਤਾਂ ਦੇ ਦਾਖਲ ਹੋਣ ਦਾ ਪ੍ਰਬੰਧ ਨਹੀਂ ਕੀਤਾ | ਖੱਜਲ-ਖੁਆਰ ਹੋਣ ਲਈ ਮਜ਼ਬੂਰ ਕੀਤਾ ਹੈ | ਉਨ੍ਹਾਂ ਪੰਜਾਬ ਤੇ ਕੇਂਦਰ ਸਰਕਾਰ ਤੋਂ ਮੰਗ ਕੀਤੀ ਕਿ 14 ਅਪ੍ਰੈਲ ਤੱਕ ਪਾਕਿਸਤਾਨੀ ਗੁਰਧਾਮਾਂ ਦੀ ਯਾਤਰਾ 'ਤੇ ਜਾਣ ਦਾ ਪ੍ਰਬੰਧ ਕੀਤਾ ਜਾਵੇ |