ਤਾਰੀਖ ਅਤੇ ਸਮਾਂ ਲੋਡ ਹੋ ਰਿਹਾ ਹੈ...
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 13-04-2026

ਰੋਪੜ-ਫਗਵਾੜਾ ਨੈਸ਼ਨਲ ਹਾਈਵੇ ਤੇ ਲਿੰਕ ਰੋਡਾਂ 'ਤੇ ਤੂੜੀ ਦੇ ਭੁੰਗਾਂ ਕਾਰਨ ਹੋ ਰਹੀ ਆਵਾਜਾਈ ਪ੍ਰਭਾਵਿਤ

Ad Position 21
No active advertisement
ਅਜੀਤ ਡੈਸਕ 13-04-2026

ਰੱਤੇਵਾਲ, 12 ਅਪ੍ਰੈਲ (ਅਸ਼ੋਕ ਕੁਮਾਰ ਲੀਲ)-ਰੋਪੜ-ਫਗਵਾੜਾ ਨੈਸ਼ਨਲ ਹਾਈਵੇ ਅਤੇ ਲਿੰਕ ਰੋਡ 'ਤੇ ਸਵੇਰ ਵੇਲੇ ਤੂੜੀ ਦੇ ਬੜੇ-ਬੜੇ ਭੁੰਗਾਂ ਦੀਆਂ ਟਰਾਲੀਆਂ ਦੀਆਂ ਲਾਈਨਾਂ ਆਵਾਜਾਈ ਨੂੰ ਕਾਫੀ ਪ੍ਰਭਾਵਿਤ ਕਰ ਰਹੀਆਂ ਹਨ। ਸਵੇਰ ਵੇਲੇ ਇਹ ਭੁੰਗਾਂ ਦੀਆਂ ਟਰਾਲੀਆਂ ਨੈਸ਼ਨਲ ਹਾਈਵੇ 'ਤੇ ਤਾਂ ਆਮ ਦੇਖੀਆਂ ਜਾਂਦੀਆਂ ਹਨ, ਪਰ ਨਾਲ ਹੀ ਲਿੰਕ ਰੋਡਾਂ 'ਤੇ ਵੀ ਇਨ੍ਹਾਂ ਦੀ ਆਵਾਜਾਈ ਜ਼ਿਆਦਾ ਵੱਧ ਚੁੱਕੀ ਹੈ, ਜਿਸ ਕਾਰਨ ਆਮ ਲੋਕਾਂ ਨੂੰ ਕਾਫ਼ੀ ਮੁਸ਼ੱਕਤ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਇਸੇ ਟਾਈਮ 'ਤੇ ਨੌਕਰੀ, ਪੇਸ਼ਾ ਲੋਕ ਅਤੇ ਸਕੂਲਾਂ ਦੀਆਂ ਬੱਸਾਂ ਬੱਚੇ ਲੈਣ ਲਈ ਇਹਨਾਂ ਲਿੰਕ ਰੋਡਾਂ ਤੋਂ ਹੁੰਦੀਆਂ ਹੋਈਆਂ ਪਿੰਡਾਂ ਵੱਲ੍ਹ ਨਿਕਲਦੀਆਂ ਹਨ, ਪਰ ਇਸੇ ਟਾਈਮ 'ਤੇ ਇਨ੍ਹਾਂ ਤੂੜੀ ਦੇ ਭੁੰਗਾਂ ਕਾਰਨ ਸਾਈਡ ਨਾ ਦੇਣ ਕਾਰਨ ਆਵਾਜਾਈ ਕਾਫ਼ੀ ਪ੍ਰਭਾਵਿਤ ਹੋ ਰਹੀ। ਇੱਥੇ ਇਹ ਵੀ ਦੱਸਣਯੋਗ ਹੈ ਕਿ ਇਹ ਤੂੜੀ ਦੇ ਭੁੰਗ ਓਵਰਲੋਡ ਹੁੰਦੇ ਹਨ। ਜਿਸ ਕਾਰਨ ਲਿੰਕ ਰੋਡ ਤੇ ਇਨ੍ਹਾਂ ਨੂੰ ਓਵਰਟੇਕ ਕਰਨਾ ਬਹੁਤ ਮੁਸ਼ਕਿਲ ਹੁੰਦਾ ਹੈ। ਨੈਸ਼ਨਲ ਹਾਈਵੇ ਤੇ ਵੀ ਇਹ ਤੂੜੀ ਦੇ ਭੁੰਗ ਬਹੁਤ ਜ਼ਿਆਦਾ ਓਵਰਲੋਡ ਹੋਣ ਕਾਰਨ ਆਵਾਜਾਈ ਨੂੰ ਪ੍ਰਭਾਵਿਤ ਕਰਦੇ ਹਨ। ਆਏ ਦਿਨ ਤੂੜੀ ਦੇ ਭੁੰਗਾਂ ਨਾਲ ਹਾਦਸੇ ਵੀ ਵਾਪਰ ਜਾਂਦੇ ਹਨ ਅਤੇ ਅਖ਼ਬਾਰਾਂ ਦੀਆਂ ਸੁਰਖੀਆਂ ਵੀ ਬਣਦੀਆਂ ਹਨ, ਪਰ ਪ੍ਰਸ਼ਾਸਨ ਇਨ੍ਹਾਂ ਵੱਲ ਕੋਈ ਧਿਆਨ ਨਹੀਂ ਦੇ ਰਿਹਾ। ਪੁਲਿਸ ਪ੍ਰਸ਼ਾਸਨ ਨੂੰ ਇਨ੍ਹਾਂ ਓਵਰਲੋਡ ਤੂੜੀ ਦੇ ਭੁੰਗਾਂ ਸਬੰਧੀ ਵਿਸ਼ੇਸ਼ ਧਿਆਨ ਦੇਣ ਦੀ ਲੋੜ ਹੈ। ਇਨ੍ਹਾਂ ਦੇ ਆਉਣ ਜਾਣ ਦਾ ਸਮਾਂ ਨਿਸ਼ਚਿਤ ਹੋਣਾ ਚਾਹੀਦਾ ਹੈ ਅਤੇ ਨਾਲ ਹੀ ਓਵਰਲੋਡ ਭੁੰਗਾਂ 'ਤੇ ਬਣਦੀ ਕਾਨੂੰਨੀ ਕਾਰਵਾਈ ਅਮਲ ਵਿੱਚ ਲਿਆਉਣੀ ਬਹੁਤ ਜ਼ਰੂਰੀ ਹੈ।

Ad Position 22
No active advertisement
ਪਿਛਲੀ ਖ਼ਬਰ ਰਿਸ਼ਭ ਸ਼ਰਮਾ ਦਾ ਸਸਕਾਰ ਅੱਜ ਅਗਲੀ ਖ਼ਬਰ ਨਵੇਂ ਵਿੱਤੀ ਸਕੇਲ ਨਾਲ ਕਿਸਾਨਾਂ ਦੀ ਆਮਦਨ ਵਧੇਗੀ- ਜਾਡਲੀ
Ad Position 24
No active advertisement