24-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 14-04-2026

ਝੰਡੇਰ ਕਲਾਂ ਹਾਈ ਸਕੂਲ 'ਚ ਦਾਨੀ ਸੱਜਣਾਂ ਦਾ ਕੀਤਾ ਸਨਮਾਨ

Ad Position 21
No active advertisement
ਅਜੀਤ ਡੈਸਕ 14-04-2026
ਬਹਿਰਾਮ, 13 ਅਪ੍ਰੈਲ (ਨਛੱਤਰ ਸਿੰਘ ਬਹਿਰਾਮ)-ਸਰਕਾਰੀ ਹਾਈ ਸਕੂਲ ਝੰਡੇਰ ਕਲਾਂ ਦੇ ਵਿਕਾਸ ਕੰਮਾਂ ਵਿਚ ਵੱਧ ਚੜ੍ਹ ਕੇ ਯੋਗਦਾਨ ਪਾਉਣ ਵਾਲੇ ਦੀਦਾਰ ਸਿੰਘ ਸ਼ੇਰਗਿੱਲ ਪੁੱਤਰ ਸਰਦਾਰ ਅਜੀਤ ਸਿੰਘ ਸ਼ੇਰਗਿੱਲ ਦਾ ਸਕੂਲ ਸਟਾਫ਼ ਵਲੋਂ ਸਨਮਾਨ ਕੀਤਾ ਗਿਆ | ਇਸ ਮੌਕੇ ਸਕੂਲ ਮੁਖੀ ਸ੍ਰੀਮਤੀ ਨੀਲਮ ਰਾਣੀ ਨੇ ਦੱਸਿਆ ਕਿ ਵਿਦਿਆਰਥੀਆਂ ਨੂੰ ਵਰਦੀਆਂ ਦੇਣ ਅਤੇ ਦੂਰ ਦੇ ਪਿੰਡਾਂ ਤੋਂ ਸਕੂਲ ਆਉਣ ਵਾਲੇ ਵਿਦਿਆਰਥੀਆਂ ਨੂੰ ਸਾਈਕਲ ਲੈ ਕੇ ਦੇਣ ਵਿੱਚ ਇਨ•ਾਂ ਨੇ ਵੱਡਮੁੱਲਾ ਯੋਗਦਾਨ ਪਾਇਆ ਹੈ | ਸੇਵਾ ਮੁਕਤ ਸੀ. ਡੀ. ਪੀ. ਓ. ਪਰਮਜੀਤ ਕੌਰ ਪਤਨੀ ਤਰਲੋਚਨ ਸਿੰਘ ਦਾ ਸਕੂਲ ਵਿੱਚ ਸ਼ਿਰਕਤ ਕਰਨ, ਆਰਥਿਕ ਸਹਾਇਤਾ ਨਾਲ ਉਤਸ਼ਾਹਿਤ ਕਰਨ ਅਤੇ ਵਿਦਿਆਰਥੀਆਂ ਨੂੰ ਪ੍ਰੇਰਨਾ ਦੇਣ 'ਤੇ ਮਾਣ ਮਹਿਸੂਸ ਕਰਦੇ ਹੋਏ ਸਕੂਲ ਸਟਾਫ਼ ਵਲੋਂ ਉਨ੍ਹਾਂ ਦਾ ਵੀ ਸਨਮਾਨ ਕੀਤਾ ਗਿਆ | ਇਸ ਮੌਕੇ ਸੁਖਮਿੰਦਰ ਸਿੰਘ ਪ੍ਰਧਾਨ ਸਹਿਕਾਰੀ ਸਭਾ ਬੀਸਲਾ, ਸਰਪੰਚ ਡਾ. ਸੁਰਿੰਦਰ, ਲੈਕ: ਦੇਸ ਰਾਜ, ਕਿ੍ਪਾਲ ਸਿੰਘ, ਗੁਰਮੀਤ ਲਾਲ, ਬਲਦੇਵ ਰਾਜ ਬੱਸੀ, ਪਰਗਣ ਸਿੰਘ, ਸਵਰਨਜੀਤ ਸਿੰਘ, ਆਸਾ ਰਾਣੀ, ਚੰਦਰ ਸ਼ੇਖਰ ਵਰਮਾ, ਨਰੇਸ਼ ਕੁਮਾਰ, ਜਤਿੰਦਰ ਸਿੰਘ, ਗੁਰਮੁਖ ਸਿੰਘ, ਸੰਦੀਪ ਸਿੰਘ, ਸਰਬਜੀਤ ਕੌਰ, ਨਵਜੋਤ ਦੀਪ ਕੌਰ, ਸੁਦੇਸ਼ ਦੀਵਾਨ, ਦਰਬਾਰਾ ਸਿੰਘ, ਬਲਰਾਮ ਸਹੋਤਾ, ਅਜਮੇਰ ਸਿੰਘ ਅਤੇ ਸ਼ਮਸ਼ੇਰ ਸਿੰਘ ਹਾਜ਼ਰ ਸਨ |
Ad Position 22
No active advertisement
ਪਿਛਲੀ ਖ਼ਬਰ ਰੈੱਡ ਰੋਜ਼ ਪਬਲਿਕ ਸਕੂਲ ਨਵਾਂਸ਼ਹਿਰ ਦਾ ਅੱਠਵੀਂ ਜਮਾਤ ਦਾ ਨਤੀਜਾ ਸ਼ਾਨਦਾਰ ਰਿਹਾ ਅਗਲੀ ਖ਼ਬਰ ਢਾਹਾਂ ਕਲੇਰਾਂ 'ਚ ਹੋਵੇਗਾ ਰੇਲਵੇ ਕਰਮਚਾਰੀਆਂ ਦਾ ਕੈਸ਼ਲੈੱਸ ਇਲਾਜ
Ad Position 24