ਵੱਖ-ਵੱਖ ਸਕੂਲਾਂ ਦਾ ਸੀ. ਬੀ. ਐੱਸ. ਸੀ. ਦਸਵੀਂ ਦਾ ਨਤੀਜਾ ਰਿਹਾ ਸ਼ਾਨਦਾਰ
ਅਜੀਤ ਡੈਸਕ
17-04-2026
ਬੰਗਾ, 16 ਅਪ੍ਰੈਲ (ਧਰਮਵੀਰ ਪਾਲ)-ਡੈਰਿਕ ਇੰਟਰਨੈਸ਼ਨਲ ਸਕੂਲ ਬੰਗਾ ਨੇ ਇਕ ਵਾਰ ਫਿਰ ਆਪਣੀ ਅਕਾਦਮਿਕ ਕਾਬਲੀਅਤ ਦਾ ਪਰਚਾ ਦਿੰਦਿਆਂ ਜਮਾਤ 10ਵੀਂ ਬੋਰਡ ਪ੍ਰੀਖਿਆ 2026 ਵਿਚ ਸ਼ਾਨਦਾਰ ਨਤੀਜੇ ਹਾਸਲ ਕੀਤੇ ਹਨ | ਪੂਰਾ ਸਕੂਲ ਪਰਿਵਾਰ ਮਾਣ ਅਤੇ ਖੁਸ਼ੀ ਨਾਲ ਭਰਿਆ ਹੋਇਆ ਹੈ, ਕਿਉਂਕਿ ਪ੍ਰੀਖਿਆ ਵਿਚ ਸ਼ਾਮਲ ਹੋਏ ਸਾਰੇ ਵਿਦਿਆਰਥੀਆਂ ਨੇ ਕਾਮਯਾਬੀ ਹਾਸਲ ਕਰਦੇ ਹੋਏ 100 ਫ਼ੀਸਦੀ ਨਤੀਜਾ ਪ੍ਰਾਪਤ ਕੀਤਾ ਹੈ | ਸਕੂਲ ਦੀ ਟਾਪਰ ਕੋਮਲ ਨੇ 95 ਫ਼ੀਸਦੀ ਅੰਕ ਪ੍ਰਾਪਤ ਕਰਦੇ ਹੋਏ ਸ਼ਾਨਦਾਰ ਪ੍ਰਦਰਸ਼ਨ ਕੀਤਾ ਅਤੇ ਉੱਚ ਅਕਾਦਮਿਕ ਮਾਪਦੰਡ ਸਥਾਪਿਤ ਕੀਤਾ | ਹੋਰ ਵਿਦਿਆਰਥੀਆਂ ਦਾ ਪ੍ਰਦਰਸ਼ਨ ਵੀ ਕਾਬਿਲ-ਏ-ਤਾਰੀਫ਼ ਰਿਹਾ-11 ਫ਼ੀਸਦੀ ਵਿਦਿਆਰਥੀਆਂ ਨੇ 90 ਫ਼ੀਸਦੀ ਤੋਂ ਵੱਧ ਅੰਕ ਹਾਸਲ ਕੀਤੇ, 23 ਫ਼ੀਸਦੀ ਨੇ 80 ਫੀਸਦੀ ਜਾਂ ਇਸ ਤੋਂ ਵੱਧ ਅਤੇ 25 ਫ਼ੀਸਦੀ ਨੇ 70 ਫ਼ੀਸਦੀ ਜਾਂ ਇਸ ਤੋਂ ਵੱਧ ਅੰਕ ਪ੍ਰਾਪਤ ਕੀਤੇ | ਇਹ ਉਪਲਬਧੀ ਵਿਦਿਆਰਥੀਆਂ ਦੀ ਮਿਹਨਤ, ਅਧਿਆਪਕਾਂ ਦੇ ਮਾਰਗਦਰਸ਼ਨ ਅਤੇ ਮਾਪਿਆਂ ਦੇ ਸਹਿਯੋਗ ਦਾ ਸਾਫ਼ ਪ੍ਰਮਾਣ ਹੈ | ਇਸ ਉਪਲਬਧੀ 'ਤੇ ਪਿ੍ੰਸੀਪਲ ਸ੍ਰੀਮਤੀ ਨੀਨਾ ਭਾਰਦਵਾਜ ਨੇ ਆਪਣੀ ਖੁਸ਼ੀ ਪ੍ਰਗਟ ਕਰਦਿਆਂ ਕਿਹਾ ਕਿ ਮੈਨੂੰ ਆਪਣੇ ਵਿਦਿਆਰਥੀਆਂ ਦੀ ਮਿਹਨਤ, ਦਿ੍ੜ ਨਿਸ਼ਚੇ ਅਤੇ ਸਮਰਪਣ 'ਤੇ ਬਹੁਤ ਮਾਣ ਹੈ | ਇਹ ਸ਼ਾਨਦਾਰ ਨਤੀਜਾ ਉਨ੍ਹਾਂ ਦੀ ਲਗਨ ਤੇ ਅਧਿਆਪਕਾਂ ਤੇ ਮਾਪਿਆਂ ਦੇ ਨਿਰੰਤਰ ਸਹਿਯੋਗ ਦਾ ਨਤੀਜਾ ਹੈ |
ਸਕੌਲਰ ਪਬਲਿਕ ਸਕੂਲ ਲਧਾਣਾ ਉੱਚਾ ਦਾ 10ਵੀਂ ਦਾ ਨਤੀਜਾ ਰਿਹਾ ਸ਼ਾਨਦਾਰ
ਬੰਗਾ, (ਸੁਰਿੰਦਰ ਸਿੰਘ ਕਰਮ ਲਧਾਣਾ)-ਸਕੌਲਰ ਪਬਲਿਕ ਸੀਨੀਅਰ ਸੈਕੰਡਰੀ ਸਕੂਲ, ਲਧਾਣਾ ਉੱਚਾ ਦੇ ਵਿਦਿਆਰਥੀਆਂ ਨੇ ਸੀ.ਬੀ.ਐੱਸ.ਈ. ਦਸਵੀਂ ਜਮਾਤ ਦੇ ਨਤੀਜਿਆਂ ਵਿਚ ਸ਼ਾਨਦਾਰ ਪ੍ਰਦਰਸ਼ਨ ਕਰਦੇ ਹੋਏ 100 ਫ਼ੀਸਦੀ ਨਤੀਜਾ ਦਰਜ ਕੀਤਾ ਹੈ | ਸਕੂਲ ਦੀ ਵਿਦਿਆਰਥਣ ਆਮੀਨ ਠਾਕੁਰ ਨੇ 98.4 ਫੀਸਦੀ ਅੰਕ ਹਾਸਲ ਕਰਕੇ ਪਹਿਲਾ ਸਥਾਨ ਪ੍ਰਾਪਤ ਕੀਤਾ | ਜਸਪ੍ਰੀਤ ਕੌਰ ਨੇ 97.4 ਫ਼ੀਸਦੀ ਨਾਲ ਦੂਜਾ, ਹਰਲੀਨ ਕੌਰ ਨੇ 97.2 ਫ਼ੀਸਦੀ ਨਾਲ ਤੀਜਾ, ਇੰਦਰਵੀਰ ਸਿੰਘ ਨੇ 96.4 ਫੀਸਦੀ ਨਾਲ ਚੌਥਾ ਅਤੇ ਕਿ੍ਸਟੀ ਨੇ 95.8 ਫੀਸਦੀ ਅੰਕ ਹਾਸਲ ਕਰਕੇ ਪੰਜਵਾਂ ਸਥਾਨ ਪ੍ਰਾਪਤ ਕੀਤਾ | ਇਸ ਤੋਂ ਇਲਾਵਾ, ਕੁੱਲ 6 ਵਿਦਿਆਰਥੀਆਂ ਨੇ 95 ਫ਼ੀਸਦੀ ਤੋਂ ਵੱਧ ਅੰਕ ਪ੍ਰਾਪਤ ਕੀਤੇ ਹਨ, ਜੋ ਕਿ ਸਕੂਲ ਲਈ ਮਾਣ ਵਾਲੀ ਗੱਲ ਹੈ | ਵਿਸ਼ੇਸ਼ ਉਪਲਬਧੀ ਦੇ ਤੌਰ 'ਤੇ ਨਵਪ੍ਰੀਤ ਕੌਰ ਨੇ ਅੰਗਰੇਜ਼ੀ ਵਿਸ਼ੇ ਵਿੱਚ, ਮੰਨਤ ਕੌਰ ਨੇ ਪੰਜਾਬੀ ਵਿਸ਼ੇ ਵਿਚ ਅਤੇ ਕਿ੍ਸਟੀ ਅਤੇ ਜਸਪ੍ਰੀਤ ਕੌਰ ਨੇ ਇਨਫੋਰਮੇਸ਼ਨ ਟੈਕਨਾਲੋਜੀ ਵਿਸ਼ੇ ਵਿੱਚ ਪੂਰੇ 100 ਅੰਕ ਪ੍ਰਾਪਤ ਕਰਕੇ ਸਕੂਲ ਦਾ ਨਾਮ ਰੌਸ਼ਨ ਕੀਤਾ ਹੈ | ਸਕੂਲ ਦੀ ਪਿ੍ੰਸੀਪਲ ਸ੍ਰੀਮਤੀ ਦਲਬੀਰ ਕੌਰ ਅਤੇ ਮੈਨੇਜਿੰਗ ਡਾਇਰੈਕਟਰ ਸਰਦਾਰ ਕੁਲਵਿੰਦਰ ਸਿੰਘ ਨੇ ਵਿਦਿਆਰਥੀਆਂ ਅਤੇ ਅਧਿਆਪਕਾਂ ਨੂੰ ਇਸ ਸ਼ਾਨਦਾਰ ਸਫਲਤਾ ਲਈ ਵਧਾਈ ਦਿੱਤੀ ਅਤੇ ਸਾਰੇ ਵਿਦਿਆਰਥੀਆਂ ਨੂੰ ਉਨ੍ਹਾਂ ਦੇ ਉਜਲੇ ਭਵਿੱਖ ਲਈ ਸ਼ੁੱਭਕਾਮਨਾਵਾਂ ਦਿੱਤੀਆਂ | ਉਨ੍ਹਾਂ ਕਿਹਾ ਕਿ ਇਹ ਸਫਲਤਾ ਵਿਦਿਆਰਥੀਆਂ ਦੀ ਮਿਹਨਤ, ਅਧਿਆਪਕਾਂ ਦੀ ਲਗਨ ਅਤੇ ਮਾਪਿਆਂ ਦੇ ਸਹਿਯੋਗ ਦਾ ਨਤੀਜਾ ਹੈ |
ਸ਼ੌਰਿਆ ਇੰਟਰਨੈਸ਼ਨਲ ਸਕੂਲ ਦਾ ਨਤੀਜਾ 100 ਫ਼ੀਸਦੀ ਰਿਹਾ
ਬਲਾਚੌਰ, (ਨਰੇਸ਼ ਧੌਲ)-ਬੀਤੇ ਦਿਨ ਸੀ. ਬੀ. ਐੱਸ. ਈ. ਬੋਰਡ ਵੱਲੋਂ ਐਲਾਨੇ ਗਏ ਦਸਵੀਂ ਜਮਾਤ ਦੇ ਨਤੀਜਿਆਂ ਦੌਰਾਨ ਸ਼ੌਰਿਆ ਇੰਟਰਨੈਸ਼ਨਲ ਸਕੂਲ ਰੁੜਕੀ ਕਲਾਂ ਬਲਾਚੌਰ ਦਾ ਨਤੀਜਾ ਸੌ ਫ਼ੀਸਦੀ ਰਿਹਾ | ਪਿ੍ੰਸੀਪਲ ਆਰਤੀ ਟਾਇਲ ਨੇ ਜਾਣਕਾਰੀ ਦਿੰਦਿਆਂ ਹੋਇਆਂ ਦੱਸਿਆ ਕਿ ਸਕੂਲ ਦੇ ਸਟਾਫ਼ ਅਤੇ ਵਿਦਿਆਰਥੀਆਂ ਦੀ ਚੰਗੀ ਕਾਰਗੁਜ਼ਾਰੀ ਸਦਕਾ ਜਿੱਥੇ ਪਹਿਲਾਂ ਖੇਡਾਂ ਵਿੱਚ ਵੀ ਵੱਡੀਆਂ ਮੱਲ੍ਹਾਂ ਮਾਰੀਆਂ ਗਈਆਂ ਹਨ, ਉੱਥੇ ਹੁਣ ਦਸਵੀਂ ਜਮਾਤ ਦੇ ਨਤੀਜਿਆਂ ਦੌਰਾਨ ਧਨਰੀਤ ਗਿੱਲ 97.2 ਫ਼ੀਸਦੀ, ਗੋਰਿਕਾ ਸਿੰਘ 97.2 ਫ਼ੀਸਦੀ, ਜਸਮੀਤ ਕੌਰ 96.5 ਫ਼ੀਸਦੀ ਅਤੇ ਮਹਿਕ ਨੇ 90 ਫ਼ੀਸਦੀ ਅੰਕ ਪ੍ਰਾਪਤ ਕਰਕੇ ਆਪਣਾ ਅਤੇ ਆਪਣੇ ਸਕੂਲ ਦਾ ਨਾਂਅ ਰੌਸ਼ਨ ਕੀਤਾ | ਇਸ ਵੱਡੀ ਉਪਲਬਧੀ ਲਈ ਸਾਬਕਾ ਚੇਅਰਮੈਨ ਚੌਧਰੀ ਬਿਮਲ ਕੁਮਾਰ, ਐਮ.ਡੀ ਮਨਪ੍ਰੀਤ ਕੌਰ, ਚੇਅਰਮੈਨ ਸਚਿਨ ਚੌਧਰੀ, ਸੀਨੀਅਰ ਕੁਆਰਡੀਨੇਟਰ ਰਾਧਿਕਾ ਧੀਮਾਨ, ਮਧੂ ਸ਼ਰਮਾ, ਪਰਵਿੰਦਰ ਕੌਰ, ਨਿਰਮਲ ਸਿੰਘ ਵੱਲੋਂ ਬੱਚਿਆਂ ਨੂੰ ਸ਼ੁੱਭਕਾਮਨਾਵਾਂ ਭੇਟ ਕੀਤੀਆਂ ਗਈਆਂ |