ਨਵਾਂਸ਼ਹਿਰ, 17 ਅਪ੍ਰੈਲ (ਜਸਬੀਰ ਸਿੰਘ ਨੂਰਪੁਰ)-ਭਾਰਤ ਰਤਨ ਤੇ ਸੰਵਿਧਾਨ ਦੇ ਰਚੇਤਾ ਡਾ. ਬੀ.ਆਰ.ਅੰਬੇਡਕਰ ਦਾ ਜਨਮ ਦਿਵਸ ਮੀਊਾਸੀਂਪਲ ਪਬਲਿਕ ਪਾਰਕ ਮੈਨੇਜਮੈਂਟ ਕਮੇਟੀ, ਪਿ੍ੰਸ ਇਨਕਲੇਵ, ਅੰਗਦ ਨਗਰ, ਰਣਜੀਤ ਨਗਰ, ਸ਼ਿਵਾਲਿਕ ਇਨਕਲੇਵ, ਬੀ. ਡੀ. ਸੀ. ਤੇ ਸਲੋਹ ਪਿੰਡ ਦੇ ਨਿਵਾਸੀਆਂ ਵਲੋਂ ਬੜੇ ਉਤਸ਼ਾਹ ਨਾਲ ਮਨਾਇਆ ਗਿਆ | ਜਿਸ ਵਿੱਚ ਵਿਧਾਇਕ ਡਾ. ਸੁਖਵਿੰਦਰ ਸੁੱਖੀ ਨੇ ਮੁੱਖ ਮਹਿਮਾਨ ਵਜੋਂ ਸ਼ਿਰਕਤ ਕੀਤੀ | ਇਸ ਮੌਕੇ ਸੰਬੋਧਨ ਕਰਦਿਆਂ ਵਿਧਾਇਕ ਡਾ. ਸੁਖਵਿੰਦਰ ਸੁੱਖੀ ਨੇ ਕਿਹਾ ਕਿ ਡਾ. ਅੰਬੇਡਕਰ ਨੇ ਦੇਸ਼ ਨੂੰ ਮਹਾਨ ਸੰਵਿਧਾਨ ਦੇਣ ਸਮੇਤ ਗਰੀਬ ਵਰਗ ਦੇ ਲੋਕਾਂ ਨੂੰ ਸੰਵਿਧਾਨਿਕ ਹੱਕ ਵੀ ਲੈ ਕੇ ਦਿੱਤੇ, ਸਗੋਂ ਬਿਨਾਂ ਕਿਸੇ ਭੇਦ ਭਾਵ ਦੇ ਹਰ ਵਰਗ ਦੇ ਲੋਕਾਂ ਨੂੰ ਬਰਾਬਰ ਦਾ ਹੱਕ ਵੀ ਦਵਾਇਆ | ਇਸ ਮੌਕੇ ਡਾ. ਪਰਮਜੀਤ ਮਾਹੀ ਨੇ ਡਾ. ਅੰਬੇਡਕਰ ਦੇ ਸੰਘਰਸ਼ਮਈ ਜੀਵਨ ਬਾਰੇ ਦੱਸਿਆ | ਮਹਿੰਦਰ ਪਾਲ ਪ੍ਰਧਾਨ ਪਿ੍ੰਸ ਇਨਕਲੇਵ ਨੇ ਡਾ. ਅੰਬੇਡਕਰ ਵਲੋਂ ਔਰਤਾਂ ਦੀ ਬਰਾਬਰੀ ਲਈ ਕੀਤੇ ਗਏ ਕੰਮਾਂ ਚਾਨਣਾ ਪਾਇਆ ਗਿਆ | ਪ੍ਰਵੀਨ ਭਾਟੀਆ ਐੱਮ. ਸੀ. ਵਲੋਂ ਗ਼ਰੀਬ ਬੱਚਿਆਂ ਦੀ ਪੜ੍ਹਾਈ ਲਈ ਪ੍ਰਣ ਲੈਣ ਲਈ ਪ੍ਰੇਰਿਆ ਗਿਆ | ਸੁਰਜੀਤ ਸਿੰਘ ਗੁਰੂ ਨਾਨਕ ਮਿਸ਼ਨ ਸੇਵਾ ਸੋਸਾਇਟੀ ਨਵਾਂਸ਼ਹਿਰ ਨੇ ਬਾਬਾ ਸਾਹਿਬ ਜੀ ਦੇ ਜੀਵਨ ਤੋਂ ਸੇਧ ਲੈ ਕੇ ਮਿਲ ਜੁਲ ਕੇ ਸਮਾਜ ਦੀ ਭਲਾਈ ਲਈ ਕੰਮ ਕਰਨ ਲਈ ਪ੍ਰੇਰਿਆ | ਸਤੀਸ਼ ਕੁਮਾਰ ਨੇ ਸਟੇਜ ਸੰਚਾਲਕ ਦੀ ਜਿੰਮੇਵਾਰੀ ਨੂੰ ਬਖੂਬੀ ਨਿਭਾਉਂਦਿਆਂ ਆਪਣੇ ਵਿਚਾਰ ਰੱਖੇ | ਇਸ ਮੌਕੇ ਵਿਧਾਇਕ ਡਾ. ਸੁਖਵਿੰਦਰ ਸੁੱਖੀ ਵਲੋਂ ਐਮ.ਪੀ. ਫੰਡ ਵਿੱਚੋ 5 ਲੱਖ ਦੀ ਰਾਸ਼ੀ ਦਵਾਉਣ ਦਾ ਭਰੋਸਾ ਦਵਾਇਆ ਗਿਆ ਤਾਂ ਜੋ ਇਸ ਸਥਾਨ 'ਤੇ ਡਾ. ਅੰਬੇਡਕਰ ਭਵਨ ਬਣਾ ਕੇ ਗਰੀਬ ਜ਼ਰੂਰਤ ਮੰਦ ਬੱਚਿਆਂ ਦੀ ਪੜ੍ਹਾਈ ਲਈ ਸਟੱਡੀ ਸੈਂਟਰ ਅਤੇ ਲਾਇਬ੍ਰੇਰੀ ਬਣਾਈ ਜਾ ਸਕੇ | ਇਸ ਮੌਕੇ ਜਸਵਿੰਦਰ ਪਾਲ, ਪਰਮਜੀਤ ਕੈਰੇ, ਸੰਦੀਪ ਕੁਮਾਰ, ਸਿਮਰਤ ਮੂਮ, ਰਾਕੇਸ਼ ਕੁਮਾਰ, ਅਜੇ ਬਸਰਾ, ਹਰੀਸ਼ ਕੁਮਾਰ, ਜਗਜੀਤ ਸਿੰਘ, ਰਾਜਿੰਦਰ ਕੁਮਾਰ, ਬਖਸ਼ੀਸ਼ ਸਿੰਘ ਸੈਣੀ, ਕਮਲਜੀਤ ਮਹੇ, ਸੰਦੀਪ ਕੁਮਾਰ, ਤਜਿੰਦਰ ਕੁਮਾਰ ਪ੍ਰਧਾਨ, ਕੁਲਵਿੰਦਰ ਕੁਮਾਰ, ਮਨੋਜ ਜਗਪਾਲ, ਵਿਨੋਦ ਅਗਨੋਹੋਤਰੀ, ਜਗਪਾਲ ਬੰਗੜ੍ਹ, ਮਨੀਸ਼ ਕੁਮਾਰ, ਗਿਆਨ ਸਿੰਘ, ਡਾ. ਜਤਿੰਦਰ ਪਾਲ, ਇੰਦਰਜੀਤ ਸ਼ਰਮਾ, ਸਤਨਾਮ ਸਿੰਘ ਗੁਲਾਟੀ, ਮਨੀਸ਼ ਚੌਹਾਨ, ਇੰਦਰਜੀਤ ਸ਼ਰਮਾ, ਹਰਜਿੰਦਰ ਕੁਮਾਰ, ਰਾਜੇਸ਼ ਸਰੀਨ, ਕੰਵਲਜੀਤ ਕੰਬਾ ਸਲੋਹ, ਤਜਿੰਦਰਪਾਲ ਸਲੋਹ, ਹਰਦੀਪ ਬੱਧਣ, ਸੁਮੀਤ ਮਹਿਤਾ, ਬਲਬੀਰ ਕੁਮਾਰ, ਅਮਰਜੀਤ ਅੰਬੀ, ਸੁਰਜੀਤ ਕੁਮਾਰ ਸਲੋਹ, ਬਲਵਿੰਦਰ ਕੁਮਾਰ ਤੇ ਹੋਰ ਹਾਜ਼ਰ ਸਨ |