ਪਿੰਡ ਲੰਗੇਰੀ 'ਚ ਤਿੰਨ ਰੋਜ਼ਾ ਜੋੜ ਮੇਲਾ ਹੋਇਆ ਆਰੰਭ
ਅਜੀਤ ਡੈਸਕ
18-04-2026
ਬੰਗਾ, 17 ਅਪ੍ਰੈਲ (ਸੁਰਿੰਦਰ ਸਿੰਘ ਕਰਮ ਲਧਾਣਾ)-ਤਪ ਅਸਥਾਨ ਸੰਤ ਬਾਬਾ ਕਰਮ ਸਿੰਘ ਅਤੇ ਬਾਬਾ ਪਾਲ ਸਿੰਘ ਤੇਹਿੰਗ ਵਾਲੇ ਲੰਗੇਰੀ ਵਿਖੇ ਸੰਤ ਮਹਾਂਪੁਰਸ਼ਾਂ ਯਾਦ ਵਿੱਚ ਸਲਾਨਾ ਜੋੜ ਮੇਲਾ ਅਰੰਭ ਹੋ ਗਿਆ ਹੈ | 18 ਅਪ੍ਰੈਲ ਅਤੇ 19 ਅਪ੍ਰੈਲ ਨੂੰ ਸੰਤਾਂ ਦੀ ਕੁਟੀਆ ਪਿੰਡ ਲੰਗੇਰੀ ਵਿਖੇ ਸਮੂਹ ਪ੍ਰਬੰਧਕ ਕਮੇਟੀ, ਗ੍ਰਾਮ ਪੰਚਾਇਤ ਲੰਗੇਰੀ, ਸਮੂਹ ਨਗਰ ਨਿਵਾਸੀਆਂ ਅਤੇ ਐਨ. ਆਰ. ਆਈ ਵੀਰਾਂ ਦੇ ਸਹਿਯੋਗ ਨਾਲ ਕਰਾਏ ਜਾ ਰਹੇ ਇਸ ਮੇਲੇ ਸਬੰਧੀ ਪ੍ਰਬੰਧਕਾਂ ਨੇ ਦੱਸਿਆ ਕਿ 18 ਅਪ੍ਰੈਲ ਨੂੰ ਹਲਟ ਦੌੜਾਂ ਕਰਵਾਈਆਂ ਜਾਣਗੀਆਂ | 19 ਅਪ੍ਰੈਲ ਦਿਨ ਐਤਵਾਰ ਨੂੰ ਰੱਖੇ ਹੋਏ ਸ੍ਰੀ ਅਖੰਡ ਪਾਠਾਂ ਦੇ ਭੋਗ ਪਾਏ ਜਾਣਗੇ ਭੋਗ ਤੋਂ ਉਪਰੰਤ ਧਾਰਮਿਕ ਦੀਵਾਨ ਸਜਾਏ ਜਾਣਗੇ | ਜਿਸ ਵਿਚ ਰਾਗੀ ਕੀਰਤਨੀ ਜਥੇ ਗੁਰਬਾਣੀ ਨਾਲ ਸੰਗਤਾਂ ਨੂੰ ਨਿਹਾਲ ਕਰਨਗੇ | ਬਾਅਦ 'ਚ ਗੁਰੂ ਕਾ ਲੰਗਰ ਅਤੁੱਟ ਵਰਤਾਇਆ ਜਾਵੇਗਾ |