ਪੋਜੇਵਾਲ ਸਰਾਂ, 17 ਅਪੈ੍ਰਲ (ਨਵਾਂਗਰਾਈਾ)-ਸ਼ਹੀਦ ਜਸਵੰਤ ਰਾਏ ਰਤਨ ਸਰਕਾਰੀ ਪ੍ਰਾਇਮਰੀ ਸਕੂਲ ਕਰੀਮਪੁਰ ਚਾਹਵਾਲਾ ਨੂੰ ਪਵਨ ਕੁਮਾਰ ਪੁੱਤਰ ਸਵ: ਰਾਮ ਧਨ ਵਲੋਂ 12 ਬੈਂਚ ਅਤੇ 5 ਪੱਖੇ ਭੇਟ ਕੀਤੇ | ਇਸ ਸਬੰਧੀ ਸਕੂਲ ਮੁਖੀ ਵਿਜੇ ਕੁਮਾਰ ਤੇ ਸਕੂਲ ਸਟਾਫ਼ ਵਲੋਂ ਪਵਨ ਕੁਮਾਰ ਦਾ ਸਕੂਲ ਵਿੱਚ ਇਕ ਸਮਾਗਮ ਕਰਕੇ ਸਨਮਾਨ ਕੀਤਾ ਗਿਆ | ਇਸ ਮੌਕੇ ਪਵਨ ਕੁਮਾਰ ਦਾ ਧੰਨਵਾਦ ਕਰਦੇ ਹੋਏ ਮਾਸਟਰ ਵਿਜੇ ਕੁਮਾਰ ਨੇ ਕਿਹਾ ਕਿ ਇਨ੍ਹਾਂ ਨੇ ਪਹਿਲਾਂ ਵੀ ਸਕੂਲ ਲਈ ਬਹੁਤ ਕੁੱਝ ਕੀਤਾ ਤੇ ਅੱਗੇ ਲਈ ਵੀ ਆਸ ਹੈ ਕਿ ਇਹ ਪਰਿਵਾਰ ਅਤੇ ਪਿੰਡ ਹੋਰ ਦਾਨੀ ਸੱਜਣ ਸਕੂਲ ਲਈ ਕੁਝ ਨਾ ਕੁਝ ਕਰਦੇ ਰਹਿਣਗੇ | ਇਸ ਮੌਕੇ ਉਹਨਾਂ ਮਾਪਿਆਂ ਨੂੰ ਅਪੀਲ ਕੀਤੀ ਕਿ ਉਹ ਆਪਣੇ ਬੱਚਿਆਂ ਨੂੰ ਪਿੰਡ ਦੇ ਏ. ਸੀ ਸਰਕਾਰੀ ਸਕੂਲ ਵਿੱਚ ਦਾਖਲ ਕਰਵਾ ਕੇ ਮੁਫ਼ਤ ਤੇ ਉੱਚ ਦਰਜੇ ਦੀ ਸਿੱਖਿਆ ਪ੍ਰਾਪਤ ਕਰਨ | ਇਸ ਮੌਕੇ ਤੀਰਥ ਰਾਮ ਖੇਪੜ ਸਾਬਕਾ ਸਰਪਮਚ, ਡਾ. ਸਾਂਤੀ ਬੱਸੀ, ਪਵਨ ਕੁਮਾਰ ਰੀਠੂ, ਬਿੱਟੂ ਢਾਬੇ ਵਾਲੇ, ਜਗਦੀਸ਼ ਰਾਏ, ਕੁਲਵਿੰਦਰ ਕੌਰ, ਦਰਸਨਾ ਦੇਵੀ ਹਾਜ਼ਰ ਸਨ |