08-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 20-04-2026

ਮਕਾਨ ਦੀ ਛੱਤ ਤੋਂ ਲੰਘ ਰਹੀਆਂ ਬਿਜਲੀ ਦੀਆਂ ਤਾਰਾਂ ਨੂੰ ਚੁਕਾਉਣ ਲਈ ਪਰਿਵਾਰ ਕੱਢ ਰਿਹਾ ਹਾੜੇ

Ad Position 21
No active advertisement
ਅਜੀਤ ਡੈਸਕ 20-04-2026

ਸੜੋਆ, 19 ਅਪ੍ਰੈਲ (ਹਰਮੇਲ ਸਹੂੰਗੜਾ)-ਪਿਛਲੇ 25 ਸਾਲਾਂ ਤੋਂ ਮਕਾਨ ਦੀ ਛੱਤ ਤੋਂ ਲੰਘ ਰਹੀਆਂ ਬਿਜਲੀ ਦੀਆਂ ਤਾਰਾਂ ਨੂੰ ਚੁਕਵਾਉਣ ਲਈ ਪਰਿਵਾਰ ਕਰ ਰਿਹਾ ਬਿਜਲੀ ਵਿਭਾਗ ਦੇ ਤਰਲੇ | ਸਤਪਾਲ ਪੁੱਤਰ ਧੰਨਪਤ ਵਾਸੀ ਪੈਲੀ ਤਹਿਸੀਲ ਬਲਾਚੌਰ ਨੇ ਦੱਸਿਆ ਕਿ ਇਹ ਬਿਜਲੀ ਦੀਆਂ ਤਾਰਾਂ ਪਿਛਲੇ 25 ਸਾਲਾਂ ਤੋਂ ਸਾਡੇ ਮਕਾਨ ਦੀ ਛੱਤ ਤੋਂ ਲੰਘ ਰਹੀਆਂ ਹਨ, ਜਿਸ ਨੂੰ ਚੁਕਵਾਉਣ ਲਈ ਬਿਜਲੀ ਵਿਭਾਗ ਦੇ ਦਫ਼ਤਰ ਬਲਾਚੌਰ ਵਿਖੇ ਬਹੁਤ ਗੇੜੇ ਮਾਰ ਕੇ ਅੱਕ ਚੁੱਕੇ ਹਾਂ | ਸਤਪਾਲ ਨੇ ਦੱਸਿਆ ਹੈ ਕਿ ਮੇਰਾ ਇੱਕ ਭਰਾ ਜੋ ਕਿ ਅੱਖਾਂ ਤੋਂ ਰਹਿਤ ਹੈ ਅਤੇ ਮੈਂ ਵੀ ਚੰਗੀ ਤਰ੍ਹਾਂ ਤੁਰ-ਫਿਰ ਨਹੀਂ ਸਕਦਾ ਅਤੇ ਜਦੋਂ ਕਿਤੇ ਤੇਜ਼ ਹਨੇਰੀ ਆਉਂਦੀ ਹੈ ਤਾਂ ਅਸੀਂ ਪਹਿਲਾਂ ਆਪਣੇ ਵਿਹੜੇ 'ਚ ਬੰਨੇ ਹੋਏ ਪਸ਼ੂਆਂ ਨੂੰ ਤਾਰਾਂ ਹੇਠੋਂ ਦੂਰ ਬੰਨ ਦਿੰਦੇ ਹਾਂ, ਨਾਲ ਇਹ ਵੀ ਦੱਸਿਆ ਕਿ ਅਸੀਂ ਇੱਕ ਪਹੁੰਚ ਵਾਲੇ ਲੀਡਰ ਨੂੰ ਬਿਜਲੀ ਦੀਆਂ ਤਾਰਾਂ ਚੁਕਵਾਉਣ ਲਈ 5000 ਰੁਪਿਆ ਦੇ ਕੇ ਦਫ਼ਤਰ ਦੇ ਬਹੁਤ ਗੇੜੇ ਮਾਰੇ ਫਿਰ ਵੀ ਸਾਡੀਆਂ ਤਾਰਾਂ ਨਹੀਂ ਹਟਾਈਆਂ ਗਈਆਂ | ਉਹਨਾਂ ਬਿਜਲੀ ਵਿਭਾਗ ਦੇ ਉੱਚ ਅਧਿਕਾਰੀਆਂ ਤੋਂ ਮੰਗ ਕੀਤੀ ਹੈ ਕਿ ਲੰਬੇ ਸਮੇਂ ਤੋਂ ਲੰਘ ਰਹੀਆਂ ਸਾਡੇ ਮਕਾਨ ਦੀ ਛੱਤ ਤੋਂ ਤਾਰਾਂ ਨੂੰ ਚੁਕਾਇਆ ਜਾਵੇ | ਇਸ ਸਬੰਧ ਵਿੱਚ ਜਦੋਂ ਬਿਜਲੀ ਵਿਭਾਗ ਦੇ ਐਸ.ਡੀ.ਓ ਬਲਾਚੌਰ ਦਿਨੇਸ਼ ਕੈਥ ਨਾਲ ਗੱਲ ਕੀਤੀ ਤਾਂ ਉਹਨਾਂ ਕਿਹਾ ਕਿ ਪਰਿਵਾਰ ਵੱਲੋਂ ਸਾਡੇ ਦਫ਼ਤਰ 'ਚ ਇਹਨਾਂ ਤਾਰਾਂ ਸਬੰਧੀ ਇੱਕ ਦਰਖਾਸਤ ਦਿੱਤੀ ਜਾਵੇ ਤਾਂ ਜੋ ਮੌਕਾ ਦੇਖਿਆ ਜਾਵੇਗਾ | ਉਹਨੂੰ ਦੱਸਿਆ ਕਿ ਮੌਕਾ ਦੇਖ ਕੇ ਕਾਰਵਾਈ ਨੂੰ ਅਮਲ ਵਿੱਚ ਲਿਆਂਦਾ ਜਾਵੇਗਾ |

Ad Position 22
No active advertisement
ਪਿਛਲੀ ਖ਼ਬਰ ਜ਼ਿਲ੍ਹੇ 'ਚ ਹਥਿਆਰਾਂ ਦੇ ਜਨਤਕ ਅਤੇ ਸੋਸ਼ਲ ਮੀਡੀਆ 'ਤੇ ਪ੍ਰਦਰਸ਼ਨ 'ਤੇ ਪਾਬੰਦੀ ਅਗਲੀ ਖ਼ਬਰ ਬਿਜਲੀ ਕੱਟਾਂ ਤੋਂ ਲੋਕ ਪਰੇਸ਼ਾਨ, ਘਰਾਂ ਦੇ ਕੰਮ-ਕਾਜ ਹੋ ਰਹੇ ਠੱਪ
Ad Position 24