09-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 20-04-2026

ਚੌਧਰੀ ਹਨੀ ਟੌਂਸਾ ਨੂੰ ਹਲਕਾ ਇੰਚਾਰਜ ਲਾਉਣ 'ਤੇ ਨਾਨਕਾ ਪਿੰਡ ਨਾਨੋਵਾਲ ਕੰਢੀ ਵਿਖੇ ਖੁਸ਼ੀ ਦਾ ਮਾਹੌਲ

Ad Position 21
No active advertisement
ਅਜੀਤ ਡੈਸਕ 20-04-2026
ਬਲਾਚੌਰ, 19 ਅਪ੍ਰੈਲ (ਨਰੇਸ਼ ਧੌਲ)-ਸਾਬਕਾ ਉਪ ਮੁੱਖ ਮੰਤਰੀ ਪੰਜਾਬ ਅਤੇ ਸ਼੍ਰੋਮਣੀ ਅਕਾਲੀ ਦਲ ਬਾਦਲ ਦੇ ਪ੍ਰਧਾਨ ਸਰਦਾਰ ਸੁਖਬੀਰ ਸਿੰਘ ਬਾਦਲ ਵੱਲੋਂ ਨੌਜਵਾਨ ਆਗੂ ਚੌਧਰੀ ਸੰਦੀਪ ਕੁਮਾਰ ਹਨੀ ਟੌਂਸਾ ਨੂੰ ਵਿਧਾਨ ਸਭਾ ਹਲਕਾ ਬਲਾਚੌਰ ਦਾ ਹਲਕਾ ਇੰਚਾਰਜ ਲਗਾਉਣ 'ਤੇ ਜਿੱਥੇ ਸਮੁੱਚੇ ਇਲਾਕੇ ਅੰਦਰ ਖੁਸ਼ੀ ਦੀ ਲਹਿਰ ਪਾਈ ਜਾ ਰਹੀ ਹੈ, ਉੱਥੇ ਉਨ੍ਹਾਂ ਦੇ ਨਾਨਕਾ ਪਿੰਡ ਨਾਨੋਵਾਲ ਕੰਢੀ ਵਿਖੇ ਵੀ ਖੁਸ਼ੀ ਦਾ ਮਾਹੌਲ ਬਣਿਆ ਹੋਇਆ ਹੈ ਅਤੇ ਪਿੰਡ ਵਾਸੀਆਂ ਵੱਲੋਂ ਲੱਡੂ ਵੰਡ ਕੇ ਖੁਸ਼ੀ ਮਨਾਈ ਜਾ ਰਹੀ ਹੈ | ਜ਼ਿਕਰਯੋਗ ਹੈ ਕਿ ਚੌਧਰੀ ਹਨੀ ਟੌਂਸਾ ਸਾਬਕਾ ਵਿਧਾਇਕ ਸਵ. ਚੌਧਰੀ ਤੁਲਸੀ ਰਾਮ ਚੌਹਾਨ ਦੇ ਦੋਹਤੇ ਹਨ ਅਤੇ ਸਾਬਕਾ ਮੁੱਖ ਸੰਸਦੀ ਸਕੱਤਰ ਚੌਧਰੀ ਨੰਦ ਲਾਲ ਦੇ ਨਾਨਕੇ ਵੀ ਹਨ | ਇਸ ਵੱਡੀ ਉਪਲਬਧੀ 'ਤੇ ਨਾਨਕਾ ਪਰਿਵਾਰ ਸਮੇਤ ਸਮੁੱਚੇ ਪਿੰਡ ਵਾਸੀਆਂ ਵੱਲੋਂ ਜਿੱਥੇ ਪਾਰਟੀ ਹਾਈਕਮਾਂਡ ਸ਼੍ਰੋਮਣੀ ਅਕਾਲੀ ਦਲ ਬਾਦਲ ਦਾ ਤਹਿਦਿਲੋਂ ਧੰਨਵਾਦ ਕੀਤਾ ਗਿਆ, ਉੱਥੇ ਨਜ਼ਦੀਕੀ ਰਿਸ਼ਤੇਦਾਰ ਚੌਧਰੀ ਹਨੀ ਟੌਂਸਾ ਨੂੰ ਵੀ ਵਧਾਈ ਦਿੱਤੀ ਗਈ | ਲੱਡੂ ਵੰਡ ਕੇ ਖੁਸ਼ੀ ਮਨਾਉਣ ਮੌਕੇ ਚੌਧਰੀ ਗੌਰਵ ਚੌਹਾਨ, ਰਾਮ ਸਰਨ ਚੌਹਾਨ, ਰਕੇਸ਼ ਭੂੰਬਲਾ, ਜਗਨ ਚੌਹਾਨ, ਤਰਸੇਮ ਲਾਲ ਭਾਟੀਆ, ਕੇਛਾ ਭੂੰਬਲਾ, ਉਂਕਾਰ ਭੂੰਬਲਾ, ਨੀਰਜ ਚੌਹਾਨ, ਬਿੰਦਰ ਭਾਟੀਆ, ਪੰਮੀ ਚੌਹਾਨ, ਮਹਿੰਦਰ ਚੌਹਾਨ ਅਤੇ ਹੋਰ ਪਿੰਡ ਵਾਸੀ ਹਾਜ਼ਰ ਸਨ |
Ad Position 22
No active advertisement
ਪਿਛਲੀ ਖ਼ਬਰ ਨਸ਼ਿਆਂ ਤੋਂ ਦੂਰ ਰੱਖਣ ਲਈ ਨੌਜਵਾਨਾਂ ਨੂੰ ਖੇਡਾਂ ਪ੍ਰਤੀ ਜਾਗਰੂਕ ਕਰਨਾ ਸਮੇਂ ਦੀ ਲੋੜ- ਬਾਬਾ ਰਘੁਭਿੰਦਰ ਸਿੰਘ ਅਗਲੀ ਖ਼ਬਰ ਹਾਈਵੇ ਤੋਂ ਪਿੰਡ ਮਾਣੇਵਾਲ ਨੂੰ ਜਾਂਦੀ ਖਸਤਾ ਹਾਲ ਲਿੰਕ ਸੜਕ ਨੂੰ ਬਣਾਉਣ ਦੀ ਮੰਗ
Ad Position 24