09-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 20-04-2026

ਨਸ਼ਿਆਂ ਤੋਂ ਦੂਰ ਰੱਖਣ ਲਈ ਨੌਜਵਾਨਾਂ ਨੂੰ ਖੇਡਾਂ ਪ੍ਰਤੀ ਜਾਗਰੂਕ ਕਰਨਾ ਸਮੇਂ ਦੀ ਲੋੜ- ਬਾਬਾ ਰਘੁਭਿੰਦਰ ਸਿੰਘ

Ad Position 21
No active advertisement
ਅਜੀਤ ਡੈਸਕ 20-04-2026
ਪੱਲੀ ਝਿੱਕੀ, 19 ਅਪ੍ਰੈਲ (ਕੁਲਦੀਪ ਸਿੰਘ ਪਾਬਲਾ) - ਅੱਜ ਦੀ ਨੌਜਵਾਨੀ ਦਿਨ- ਬ-ਦਿਨ ਨਸ਼ਿਆਂ ਦੀ ਦਲ-ਦਲ ਵਿੱਚ ਫਸ ਕੇ ਆਪਣੀ ਜਿੰਦਗੀ ਬਰਬਾਦ ਕਰ ਰਹੀ ਹੈ | ਇਹਨਾਂ ਵਿਚਾਰਾਂ ਦਾ ਪ੍ਰਗਟਾਵਾ ਕਰਦਿਆਂ ਲੱਖ ਦਾਤਾ ਪੀਰ ਦੇ ਅਸਥਾਨ ਦੇਨੋਵਾਲ ਕਲਾਂ ਦੇ ਮੁੱਖ ਸੇਵਾਦਾਰ ਬਾਬਾ ਰਘੁਭਿੰਦਰ ਸਿੰਘ ਬਿੱਟੂ ਨੇ ਕਿਹਾ ਕਿ ਨੌਜਵਾਨਾਂ ਨੂੰ ਨਸ਼ਿਆਂ ਤੋਂ ਦੂਰ ਰਹਿ ਕੇ ਖੇਡਾਂ ਪ੍ਰਤੀ ਜਾਗਰੂਕ ਕਰਨਾ ਸਮੇਂ ਦੀ ਮੁੱਖ ਲੋੜ ਹੈ | ਉਹਨਾਂ ਕਿਹਾ ਕਿ ਆਓ ਸਾਰੇ ਰਲ ਮਿਲ ਕੇ ਇਸ ਨਸ਼ਿਆਂ ਵਿਰੋਧੀ ਚੱਲ ਰਹੀ ਮੁਹਿੰਮ ਦਾ ਹਿੱਸਾ ਬਣੀਏ ਤੇ ਨੌਜਵਾਨਾਂ ਨੂੰ ਖੇਡਾਂ ਪ੍ਰਤੀ ਜਾਗਰੂਕ ਕਰੀਏ | ਉਹਨਾਂ ਪੰਜਾਬ ਸਰਕਾਰ ਤੋਂ ਮੰਗ ਕੀਤੀ ਕਿ ਪਿੰਡਾਂ ਵਿੱਚ ਜਿੰਮ ਸੈਂਟਰ ਬਣਾਏ ਜਾਣ ਅਤੇ ਟੂਰਨਾਮੈਂਟ ਕਰਵਾਏ ਜਾਣ ਤਾਂ ਜੋ ਨੌਜਵਾਨ ਪੀੜ੍ਹੀ ਨਸ਼ਿਆਂ ਤੋਂ ਦੂਰ ਰਹਿ ਕੇ ਖੇਡਾਂ ਪ੍ਰਤੀ ਜਾਗਰੂਕ ਹੋਵੇ | ਕਿਉਂਕਿ ਖੇਡਾਂ ਤਨ ਮਨ ਦੀ ਤੰਦਰੁਸਤੀ ਲਈ ਬਹੁਤ ਫਾਇਦੇਮੰਦ ਹਨ | ਉਹਨਾਂ ਕਿਹਾ ਕਿ ਨਸ਼ਾ ਇੱਕ ਮਿੱਠਾ ਜਹਿਰ ਹੈ ਜੋ ਨੌਜਵਾਨਾਂ ਦੇ ਅੰਦਰ ਰੱਚ ਕੇ ਸਭ ਕੁੱਝ ਤਬਾਹ ਕਰ ਦਿੰਦਾ ਹੈ |
Ad Position 22
No active advertisement
ਪਿਛਲੀ ਖ਼ਬਰ ਗੁਰੂ ਨਾਨਕ ਮਿਸ਼ਨ ਹਸਪਤਾਲ ਢਾਹਾਂ ਕਲੇਰਾਂ ਦੀ 42ਵੀਂ ਵਰ੍ਹੇਗੰਢ ਨੂੰ ਸਮਰਪਿਤ ਚਮੜੀ ਦੇ ਰੋਗਾਂ ਦਾ ਮੁਫ਼ਤ ਜਾਂਚ ਕੈਂਪ... ਅਗਲੀ ਖ਼ਬਰ ਚੌਧਰੀ ਹਨੀ ਟੌਂਸਾ ਨੂੰ ਹਲਕਾ ਇੰਚਾਰਜ ਲਾਉਣ 'ਤੇ ਨਾਨਕਾ ਪਿੰਡ ਨਾਨੋਵਾਲ ਕੰਢੀ ਵਿਖੇ ਖੁਸ਼ੀ ਦਾ ਮਾਹੌਲ
Ad Position 24