09-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 20-04-2026

ਗੁਰੂ ਨਾਨਕ ਮਿਸ਼ਨ ਹਸਪਤਾਲ ਢਾਹਾਂ ਕਲੇਰਾਂ ਦੀ 42ਵੀਂ ਵਰ੍ਹੇਗੰਢ ਨੂੰ ਸਮਰਪਿਤ ਚਮੜੀ ਦੇ ਰੋਗਾਂ ਦਾ ਮੁਫ਼ਤ ਜਾਂਚ ਕੈਂਪ ਲੱਗਾ

Ad Position 21
No active advertisement
ਅਜੀਤ ਡੈਸਕ 20-04-2026
ਬੰਗਾ, 19 ਅਪ੍ਰੈਲ (ਧਰਮਵੀਰ ਪਾਲ) - ਗੁਰੂ ਨਾਨਕ ਮਿਸ਼ਨ ਹਸਪਤਾਲ ਢਾਹਾਂ ਕਲੇਰਾਂ ਦੀ 42ਵੀਂ ਵਰ੍ਹੇਗੰਢ ਨੂੰ ਸਮਰਪਿਤ ਚਮੜੀ ਦੇ ਰੋਗਾਂ ਦਾ ਮੁਫਤ ਜਾਂਚ ਕੈਂਪ ਹਸਪਤਾਲ ਦੀ ਓ. ਪੀ. ਡੀ ਵਿਚ ਲਗਾਇਆ ਗਿਆ | ਜਿਸ ਦਾ 284 ਮਰੀਜ਼ਾਂ ਨੇ ਮੁਫਤ ਜਾਂਚ ਕਰਵਾ ਕੇ ਲਾਭ ਪ੍ਰਾਪਤ ਕੀਤਾ | ਹਸਪਤਾਲ ਪ੍ਰਬੰਧਕ ਗੁਰੂ ਨਾਨਕ ਮਿਸ਼ਨ ਮੈਡੀਕਲ ਐਂਡ ਐਜ਼ੂਕੇਸ਼ਨਲ ਟਰੱਸਟ ਢਾਹਾਂ ਕਲੇਰਾਂ ਦੇ ਪ੍ਰਧਾਨ ਕੁਲਵਿੰਦਰ ਸਿੰਘ ਢਾਹਾਂ ਨੇ ਦੱਸਿਆ ਕਿ ਇਹ ਚਮੜੀ ਦੇ ਰੋਗਾਂ ਦਾ ਮੁਫਤ ਕੈਂਪ ਲੋੜਵੰਦ ਮਰੀਜ਼ਾਂ ਦੀ ਮਦਦ ਕਰਨ ਲਈ ਲਗਾਇਆ ਗਿਆ ਹੈ, ਜਿਸ ਨਾਲ ਇਲਾਕੇ ਦੇ ਲੋਕਾਂ ਨੂੰ ਵੱਡੀ ਰਾਹਤ ਮਿਲੇਗੀ | ਸ. ਢਾਹਾਂ ਨੇ ਕਿਹਾ ਕਿ ਆਮ ਲੋਕਾਈ ਨੂੰ ਮਿਆਰੀ ਸਿਹਤ ਸਹੂਲਤਾਂ ਦੇਣ ਲਈ ਗੁਰੂ ਨਾਨਕ ਮਿਸ਼ਨ ਹਸਪਤਾਲ ਢਾਹਾਂ ਕਲੇਰਾਂ ਹਮੇਸ਼ਾ ਵਚਨਬੱਧ ਹੈ | ਇਸ ਕੈਂਪ ਵਿਚ ਚਮੜੀ ਰੋਗਾਂ ਦੇ ਮਾਹਿਰ ਡਾ. ਕਰਨ ਛਾਬੜਾ ਵੱਲੋਂ ਮਰੀਜ਼ਾਂ ਦੀ ਮੁਫਤ ਜਾਂਚ ਕੀਤੀ ਗਈ ਤੇ ਉਹਨਾਂ ਨੇ ਮਰੀਜ਼ਾਂ ਨੂੰ ਚਮੜੀ ਦੀਆਂ ਬਿਮਾਰੀਆਂ ਤੋਂ ਬਚਾਅ ਰੱਖਣ ਲਈ ਵੀ ਜਾਗੂਰਕ ਕੀਤਾ | ਕੈਂਪ ਵਿੱਚ ਮਰੀਜ਼ਾਂ ਦੀ ਮੁਫ਼ਤ ਰਜਿਸਟਰੇਸ਼ਨ ਹੋਈ ਅਤੇ ਦਵਾਈਆਂ ਵੀ ਮੁਫ਼ਤ ਵੰਡੀਆਂ ਗਈਆਂ | ਇਸ ਮੌਕੇ ਡਾ. ਕਰਨਬੀਰ ਸਿੰਘ ਬੱਲ ਮੈਡੀਕਲ ਅਫਸਰ, ਜੋਤੀ ਭਾਟੀਆ, ਰਣਜੀਤ ਸਿੰਘ ਮਾਨ, ਕਰਨ ਸਰਗੰਲ, ਵਿਸ਼ਾਲ ਚੌਧਰੀ, ਰਾਹੁਲ ਵਰਮਾ, ਵਿਵੇਕ ਅਰੋੜਾ, ਅਮਿਤ ਪੁਰੀ ਤੋਂ ਇਲਾਵਾ ਨਰਸਿੰਗ ਅਤੇ ਪੈਰਾ ਮੈਡੀਕਲ ਸਟਾਫ ਵੀ ਹਾਜ਼ਰ ਸੀ |
Ad Position 22
No active advertisement
ਪਿਛਲੀ ਖ਼ਬਰ ਟੀ.ਬੀ. ਖਿਲਾਫ਼ ਜੰਗ 'ਚ ਕਮਿਊਨਿਟੀ ਦੀ ਸਰਗਰਮ ਭੂਮਿਕਾ ਜ਼ਰੂਰੀ -ਸਿਵਲ ਸਰਜਨ ਅਗਲੀ ਖ਼ਬਰ ਨਸ਼ਿਆਂ ਤੋਂ ਦੂਰ ਰੱਖਣ ਲਈ ਨੌਜਵਾਨਾਂ ਨੂੰ ਖੇਡਾਂ ਪ੍ਰਤੀ ਜਾਗਰੂਕ ਕਰਨਾ ਸਮੇਂ ਦੀ ਲੋੜ- ਬਾਬਾ ਰਘੁਭਿੰਦਰ ਸਿੰਘ
Ad Position 24