09-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 20-04-2026

ਖਾਲਸਾ ਹਾਈ ਸਕੂਲ ਬੰਗਾ ਦੇ ਅੱਠਵੀਂ ਜਮਾਤ ਦੇ ਸਥਾਨ ਪ੍ਰਾਪਤ ਕਰਨ ਵਾਲੇ ਬੱਚੇ ਸਨਮਾਨਿਤ

Ad Position 21
No active advertisement
ਅਜੀਤ ਡੈਸਕ 20-04-2026
ਬੰਗਾ, 19 ਅਪ੍ਰੈਲ (ਸੁਰਿੰਦਰ ਸਿੰਘ ਕਰਮ ਲਧਾਣਾ)- ਐਸ. ਜੀ. ਐਚ. ਜੀ ਖਾਲਸਾ ਹਾਈ ਸਕੂਲ ਬੰਗਾ ਵਿਖੇ ਅੱਠਵੀਂ ਦੇ ਵਿੱਚ ਪਹਿਲੇ ਤਿੰਨ ਸਥਾਨ ਪ੍ਰਾਪਤ ਕਰਨ ਵਾਲੇ ਵਿਦਿਆਰਥੀਆਂ ਨੂੰ ਸਨਮਾਨਿਤ ਕਰਨ ਲਈ ਸਕੂਲ ਦੇ ਮੁੱਖ ਅਧਿਆਪਕ ਰਜਿੰਦਰ ਸਿੰਘ ਆਹਲੂਵਾਲੀਆ, ਸਮੂਹ ਸਟਾਫ਼ ਅਤੇ ਵਿਦਿਆਰਥੀਆਂ ਦੇ ਸਹਿਯੋਗ ਨਾਲ ਸਨਮਾਨ ਸਮਾਗਮ ਕਰਾਇਆ ਗਿਆ | ਇਸ ਸਮਾਗਮ ਦੌਰਾਨ ਸੈਸ਼ਨ 2025-26 ਦੇ ਸਾਰੇ ਵਿਦਿਆਰਥੀ ਜੋ ਚੰਗੇ ਅੰਕ ਲੈ ਕੇ ਪਾਸ ਹੋਏ ਦੀ ਵੀ ਬੁਲਾਰਿਆਂ ਨੇ ਭਰਪੂਰ ਸ਼ਲਾਘਾ ਕੀਤੀ | ਸ਼ਾਨਦਾਰ ਨਤੀਜਾ ਆਉਣ 'ਤੇ ਸਕੂਲ ਕਮੇਟੀ ਦੇ ਪ੍ਰਧਾਨ ਸ: ਮਲਕੀਤ ਸਿੰਘ ਬਾਹੜੋਵਾਲ, ਮੈਨੇਜਰ ਕੁਲਵਰਨ ਸਿੰਘ ਗਿੱਲ ਥਾਂਦੀਆਂ ਅਤੇ ਹੈੱਡ ਮਾਸਟਰ ਰਜਿੰਦਰ ਸਿੰਘ ਆਹਲੂਵਾਲੀਆ ਨੇ ਸਭ ਨੂੰ ਵਧਾਈ ਦਿੱਤੀ | ਅੱਠਵੀਂ ਜਮਾਤ 'ਚੋਂ ਪਹਿਲੇ ਤਿੰਨ ਸਥਾਨ ਪ੍ਰਾਪਤ ਕਰਨ ਵਾਲੀਆਂ ਵਿਦਿਆਰਥਣਾਂ ਕ੍ਰਮਵਾਰ ਜਸਪ੍ਰੀਤ ਕੌਰ, ਲਵਪ੍ਰੀਤ ਕੌਰ ਅਤੇ ਕਸ਼ਿਕਾ ਨੂੰ ਸਨਮਾਨਿਤ ਕੀਤਾ ਗਿਆ | ਇਸ ਮੌਕੇ ਹੈੱਡਮਾਸਟਰ ਸ. ਰਜਿੰਦਰ ਸਿੰਘ ਆਹਲੂਵਾਲੀਆ, ਇਲਾਕੇ ਦੇ ਉੱਘੇ ਸਮਾਜ ਸੇਵਕ ਸਰਦਾਰ ਹਰਦੇਵ ਸਿੰਘ ਬੇਦੀ, ਸ਼ਾਮ ਲਾਲ, ਸੁਖਵਿੰਦਰ ਸਿੰਘ, ਮੈਡਮ ਬਵਿਤਾ ਕੁਮਾਰੀ, ਰਜਨੀ ਬਾਲਾ, ਜੋਲੀ ਚੰਦੇਲ, ਸੁਖਵਿੰਦਰ ਕੌਰ, ਸੰਦੀਪ ਕੌਰ, ਅੰਜਲੀ, ਅਮਨਪ੍ਰੀਤ ਕੌਰ, ਅਤੇ ਨੀਰਜ ਸ਼ਾਮਲ ਸਨ |
Ad Position 22
No active advertisement
ਪਿਛਲੀ ਖ਼ਬਰ ਬਲਾਚੌਰ ਹਲਕੇ ਦੀ ਨੁਹਾਰ ਬਦਲਣ ਲਈ ਪੰਜਾਬ ਸਰਕਾਰ ਤਤਪਰ-ਸੰਤੋਸ਼ ਕਟਾਰੀਆ ਅਗਲੀ ਖ਼ਬਰ ਟੀ.ਬੀ. ਖਿਲਾਫ਼ ਜੰਗ 'ਚ ਕਮਿਊਨਿਟੀ ਦੀ ਸਰਗਰਮ ਭੂਮਿਕਾ ਜ਼ਰੂਰੀ -ਸਿਵਲ ਸਰਜਨ
Ad Position 24