09-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 20-04-2026

ਗੈਰੀ ਭੌਰਾ ਕੈਨੇਡੀਅਨ ਰੀਅਲ ਅਸਟੇਟ ਐਸੋਸੀਏਸ਼ਨ ਦੇ ਚੇਅਰਮੈਨ ਬਣੇ

Ad Position 21
No active advertisement
ਅਜੀਤ ਡੈਸਕ 20-04-2026
ਨਵਾਂਸ਼ਹਿਰ, 19 ਅਪ੍ਰੈਲ (ਜਸਬੀਰ ਸਿੰਘ ਨੂਰਪੁਰ)- ਓਟਾਵਾ ਵਿੱਚ ਕੈਨੇਡੀਅਨ ਰੀਅਲ ਅਸਟੇਟ ਐਸੋਸੀਏਸ਼ਨ ਦੇ ਬੋਰਡ ਆਫ ਡਾਇਰੈਕਟਰ ਦੀ ਮੀਟਿੰਗ ਵਿੱਚ ਸਰਬ-ਸੰਮਤੀ ਨਾਲ ਗੈਰੀ ਭੌਰਾ ਸਾਲ 2026-2027 ਲਈ ਚੇਅਰਮੈਨ ਚੁਣੇ ਗਏ | ਜਿਸ ਵਿੱਚ ਪੂਰੇ ਕੈਨੇਡਾ ਦੇ 155000 ਮੈਂਬਰ ਹਨ | ਇਸ ਤੋਂ ਪਹਿਲਾਂ ਗੈਰੀ ਭੌਰਾ ਟੋਰਾਂਟੋ ਰੀਅਲ ਅਸਟੇਟ ਬੋਰਡ ਦੇ ਚੇਅਰਮੈਨ ਵੀ ਰਹਿ ਚੁੱਕੇ ਹਨ | ਉਹਨਾਂ ਦੀ ਆਪਣੀ ਰੀਅਲ ਅਸਟੇਟ ਕੰਪਨੀ ਰੀਮੈਕਸ ਪ੍ਰੈਜ਼ੀਡੈਂਟ ਹੈ ਜਿਸ ਦੇ ਉਹ ਚੇਅਰਮੈਨ ਹਨ, ਜੋ ਪੂਰੇ ਕੈਨੇਡਾ ਵਿੱਚ ਰੀਅਲ ਅਸਟੇਟ ਦੀਆਂ ਸੇਵਾਵਾਂ ਦਿੰਦੇ ਹਨ | ਉਹਨਾਂ ਦੇ ਚੇਅਰਮੈਨ ਚੁਣੇ ਜਾਣ 'ਤੇ ਕੈਨੇਡਾ ਵੱਸਦੇ ਪੰਜਾਬੀਆਂ ਵਿੱਚ ਖੁਸ਼ੀ ਦੀ ਲਹਿਰ ਦੌੜ ਗਈ ਹੈ | ਗੈਰੀ ਭੌਰਾ ਨੇ ਚੇਅਰਮੈਨ ਚੁਣੇ ਜਾਣ 'ਤੇ ਸਾਰੇ ਬੋਰਡ ਆਫ ਡਾਇਰੈਕਟਰ ਦਾ ਧੰਨਵਾਦ ਕੀਤਾ ਅਤੇ ਕਿਹਾ ਕਿ ਉਹ ਆਪਣੀ ਜ਼ਿੰਮੇਵਾਰੀ ਨੂੰ ਪੂਰੀ ਤਨਦੇਹੀ ਨਾਲ ਨਿਭਾਉਣਗੇ | ਉਹਨਾਂ ਨੂੰ ਚੇਅਰਮੈਨ ਚੁਣੇ ਜਾਣ 'ਤੇ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸ. ਸੁਖਬੀਰ ਸਿੰਘ ਬਾਦਲ ਨੇ ਵਧਾਈ ਦਿੰਦਿਆਂ ਕਿਹਾ ਕਿ ਗੈਰੀ ਭੌਰਾ ਦਾ ਇਸ ਅਹੁਦੇ ਤੱਕ ਪਹੁੰਚਣਾ ਸਾਡੇ ਲਈ ਬਹੁਤ ਮਾਣ ਵਾਲੀ ਗੱਲ ਹੈ | ਇਹਨਾਂ ਤੋਂ ਇਲਾਵਾ ਬਲਵਿੰਦਰ ਸਿੰਘ ਭੂੰਦੜ ਸਕੱਤਰ ਜਨਰਲ ਸ਼੍ਰੋਮਣੀ ਅਕਾਲੀ ਦਲ, ਬੀਬਾ ਹਰਸਿਮਰਤ ਕੌਰ ਬਾਦਲ ਮੈਂਬਰ ਪਾਰਲੀਮੈਂਟ, ਬਿਕਰਮ ਸਿੰਘ ਮਜੀਠੀਆ, ਨਿਰਵੈਰ ਸਿੰਘ ਸੋਤਰਾਂ ਸੀਨੀਅਰ ਆਗੂ ਸ਼੍ਰੋਮਣੀ ਅਕਾਲੀ ਦਲ ਕੈਨੇਡਾ, ਸੁੱਖ ਭੌਰਾ, ਪ੍ਰਭਮੀਤ ਸਿੰਘ ਸਰਕਾਰੀਆ ਕੈਬਨਿਟ ਮੰਤਰੀ ਓਨਟਾਰੀਓ, ਅਮਰਜੋਤ ਸਿੰਘ ਸੰਧੂ ਐਮ.ਪੀ.ਪੀ., ਅਮਰਜੀਤ ਸਿੰਘ ਗਿੱਲ ਐਮ.ਪੀ., ਪੈਟਰਿਕ ਬਰੋਨ ਮੇਅਰ ਬਰੈਂਪਟਨ, ਹਰਦੀਪ ਸਿੰਘ ਗਰੇਵਾਲ ਐਮ.ਪੀ.ਪੀ., ਟਿਮ ਉਪਲ ਐਮ.ਪੀ., ਜਸਰਾਜ ਹੱਲਣ ਐਮ.ਪੀ., ਅਮਨਦੀਪ ਸਿੰਘ ਗਿੱਲ ਐਮ.ਪੀ., ਗੁਰਪ੍ਰਤਾਪ ਸਿੰਘ ਤੂਰ ਰਿਜਨਲ ਕੌਂਸਲਰ, ਹਰਕੀਰਤ ਸਿੰਘ ਡਿਪਟੀ ਮੇਅਰ ਬਰੈਂਪਟਨ, ਜਗਜੀਤ ਸਿੰਘ ਤਤਲਾ, ਸਤਨਾਮ ਸਿੰਘ ਲਾਦੀਆਂ, ਜਸਪਾਲ ਸਿੰਘ ਗਹੁੰਣੀਆ, ਹਰਪਾਲ ਸਿੰਘ ਪ੍ਰਧਾਨ ਓਨਟਾਰੀਓ ਸਿੱਖ ਦਰਬਾਰ, ਓਾਕਾਰ ਸਿੰਘ ਗਰੇਵਾਲ, ਜਗਦੀਸ਼ ਸਿੰਘ ਗਰੇਵਾਲ, ਮਨਦੀਪ ਸਿੰਘ ਸ਼ੇਰਗਿੱਲ ਨੇ ਵੀ ਭੌਰਾ ਨੂੰ ਵਧਾਈ ਦਿੱਤੀ |
Ad Position 22
No active advertisement
ਪਿਛਲੀ ਖ਼ਬਰ ਡਾ. ਅੰਬੇਡਕਰ ਦੇ ਜਨਮ ਦਿਨ ਅਤੇ ਵਿਸਾਖੀ ਨੂੰ ਸਮਰਪਿਤ ਫੁੱਟਬਾਲ ਮੈਚ ਕਰਵਾਇਆ ਅਗਲੀ ਖ਼ਬਰ ਅੱਗ ਲੱਗਣ ਕਾਰਨ ਸਾਢੇ ਚਾਰ ਖੇਤ ਕਣਕ ਸੜ ਕੇ ਹੋਈ ਸੁਆਹ
Ad Position 24