09-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 20-04-2026

ਡਾ. ਅੰਬੇਡਕਰ ਦੇ ਜਨਮ ਦਿਨ ਅਤੇ ਵਿਸਾਖੀ ਨੂੰ ਸਮਰਪਿਤ ਫੁੱਟਬਾਲ ਮੈਚ ਕਰਵਾਇਆ

Ad Position 21
No active advertisement
ਅਜੀਤ ਡੈਸਕ 20-04-2026
ਬੰਗਾ, 19 ਅਪ੍ਰੈਲ (ਸੁਰਿੰਦਰ ਸਿੰਘ ਕਰਮ ਲਧਾਣਾ)- ਸ਼ਹੀਦ ਭਗਤ ਸਿੰਘ ਲੀਜੈਂਡਸ ਬਲਾਕ ਫੁੱਟਬਾਲ ਕਲੱਬ ਬੰਗਾ ਨੇ ਨੈਸ਼ਨਲ ਫੁੱਟਬਾਲਰ ਗਿਆਨ ਚੰਦ ਪਾਠਕ ਦੀ ਅਗਵਾਈ 'ਚ ਆਪਣਾ ਪੰਜਾਬ ਐਨ. ਆਰ. ਆਈ ਅਤੇ ਓਲਡ ਆਰਮੀ ਗੜ੍ਹਸ਼ੰਕਰ ਵਿਚਕਾਰ ਸ਼ਾਨਦਾਰ ਫੁੱਟਬਾਲ ਮੈਚ ਪਿੰਡ ਚੱਕ ਗੁਰੂ ਵਿਖੇ ਕਰਵਾਇਆ | ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਦਫ਼ਤਰ ਸਿਵਲ ਸਰਜਨ ਹੁਸ਼ਿਆਰਪੁਰ ਦੇ ਮਾਸ ਮੀਡੀਆ ਵਿੰਗ ਅਤੇ ਜ਼ਿਲ੍ਹਾ ਸਮੂਹ ਸਿੱਖਿਆ ਤੇ ਸੂਚਨਾ ਅਫ਼ਸਰ ਤਰਸੇਮ ਲਾਲ ਚੇਅਰਮੈਨ ਰੋਜ਼ਾਨਾ ਸਵੇਰ ਫੁੱਟਬਾਲ ਕਲੱਬ ਨਵਾਂਸ਼ਹਿਰ ਨੇ ਦੱਸਿਆ ਕਿ ਵਿਸਾਖੀ ਅਤੇ ਡਾ. ਭੀਮ ਰਾਓ ਅੰਬੇਡਕਰ ਦੇ ਜਨਮ ਦਿਨ ਨੂੰ ਸਮਰਪਿਤ ਇਹ ਮੈਚ 50+ ਓਲਡ ਆਰਮੀ ਗੜ੍ਹਸ਼ੰਕਰ ਅਤੇ ਸ਼ਹੀਦ ਭਗਤ ਸਿੰਘ ਲੀਜੈਂਡਸ ਬਲਾਕ ਬੰਗਾ ਫੁੱਟਬਾਲ ਕਲੱਬ ਦੀਆਂ ਟੀਮਾਂ ਵਿਚਕਾਰ ਖੇਡਿਆ ਗਿਆ | ਜਿਸ ਦੇ ਪਹਿਲੇ ਹਾਫ ਵਿੱਚ ਬਾਲ ਬਣਾਉਂਦਿਆ ਸ਼ਹੀਦ ਭਗਤ ਸਿੰਘ ਲੀਜੈਂਡਸ ਬੰਗਾ ਬਲਾਕ ਫੁੱਟਬਾਲ ਕਲੱਬ ਦੀ ਟੀਮ ਦੇ ਖਿਡਾਰੀ ਗੁਰਦੀਪ ਭੱਟੀ, ਤਰਸੇਮ ਲਾਲ, ਗਿਆਨ ਚੰਦ ਪਾਠਕ, ਅਮਰਜੀਤ, ਜੱਸੀ ਮੰਗੂਵਾਲ, ਸਰਬਜੀਤ ਸਿੰਘ, ਵਿਜੇ ਕੁਮਾਰ ਨੌਰਾ, ਬੀ.ਐਸ.ਸਿੱਧੂ, ਆਰ ਸ਼ਰਮਾ, ਗੁਰਨਾਮ ਸਿੰਘ, ਰਾਮੇਸ਼, ਦਵਿੰਦਰ ਸਿੰਘ ਵਲੋਂ ਬਾਲ ਬਣਾਉਂਦਿਆਂ ਇੱਕ ਬਾਲ ਅਮਰਜੀਤ ਨੂੰ ਪਾਇਆ ਇਸ ਤੋਂ ਪਹਿਲਾਂ ਕਿ ਡਿਫੈਂਸ ਉਸ ਨੂੰ ਟੈਕਲ ਕਰਦੀ ਉਸ ਨੇ ਬਹੁਤ ਹੀ ਵਧੀਆ ਸ਼ੂਟਿੰਗ ਕਰਦਿਆਂ ਪਹਿਲਾਂ ਗੋਲ ਕੀਤਾ | ਦੂਸਰੇ ਹਾਫ ਵਿੱਚ ਬਾਲ ਬਣਾਉਂਦਿਆਂ ਓਲਡ ਆਰਮੀ ਗੜਸ਼ੰਕਰ ਦੀ ਟੀਮ ਦੇ ਖਿਡਾਰੀਆਂ ਸੱਜਣ ਸਿੰਘ,ਅਜਾਇਬ ਸਿੰਘ, ਅਵਤਾਰ ਸਿੰਘ,ਜੱਸਾ ਸਿੰਘ ਤੇ ਬਾਕੀ ਖਿਡਾਰੀਆਂ ਨੇ ਇੱਕ ਬਾਲ ਬਣਾਉਂਦਿਆ ਮਨਜੀਤ ਸਿੰਘ ਕੋਚ ਨੂੰ ਪਾਇਆ ਤੇ ਉਸ ਨੇ ਬਹੁਤ ਹੀ ਵਧੀਆ ਕਿੱਕ ਲਗਾਉਂਦਿਆ ਗੋਲ ਕੀਤਾ ਤੇ ਮੈਚ ਬਰਾਬਰੀ 'ਤੇ ਲੈ ਆਂਦਾ | ਇਸ ਤਰ੍ਹਾਂ ਇਹ ਮੈਚ ਭਾਵੇਂ 1-1'ਤੇ ਬਰਾਬਰ ਰਿਹਾ ਪਰ ਓਲਡ ਆਰਮੀ ਗੜ੍ਹਸ਼ੰਕਰ ਵਲੋਂ ਸਪੋਰਟਸਮੈਨਸ਼ਿਪ ਦਿਖਾਉਂਦਿਆਂ ਸ਼ਹੀਦ ਭਗਤ ਸਿੰਘ ਲੀਜੈਂਡਸ ਬੰਗਾ ਬਲਾਕ ਫੁੱਟਬਾਲ ਕਲੱਬ ਨੂੰ ਪਹਿਲਾ ਇਨਾਮ ਘੋਸ਼ਿਤ ਕੀਤਾ ਗਿਆ |
Ad Position 22
No active advertisement
ਪਿਛਲੀ ਖ਼ਬਰ ਪੰਜਾਬ ਸਰਕਾਰ ਵਲੋਂ ਬੇਅਦਬੀਆਂ ਕਰਨ ਵਾਲਿਆਂ ਵਿਰੁੱਧ ਲਿਆ ਸਖ਼ਤ ਫ਼ੈਸਲਾ ਸ਼ਲਾਘਾਯੋਗ -ਸੰਤ ਪ੍ਰੇਮ ਸਿੰਘ ਅਗਲੀ ਖ਼ਬਰ ਗੈਰੀ ਭੌਰਾ ਕੈਨੇਡੀਅਨ ਰੀਅਲ ਅਸਟੇਟ ਐਸੋਸੀਏਸ਼ਨ ਦੇ ਚੇਅਰਮੈਨ ਬਣੇ
Ad Position 24