20-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 21-04-2026

ਦੇਨੋਵਾਲ ਕਲਾਂ ਵਿਖੇ ਲੱਖ ਦਾਤਾ ਪੀਰ ਦੇ ਜਨਮ ਦਿਵਸ 'ਤੇ ਸਮਾਗਮ 23 ਨੂੰ

Ad Position 21
No active advertisement
ਅਜੀਤ ਡੈਸਕ 21-04-2026
ਬੰਗਾ, 20 ਅਪ੍ਰੈਲ (ਕਰਮ ਲਧਾਣਾ)-ਰੌਜ਼ਾ-ਏ-ਪੰਜ ਪੀਰ ਪਿੰਡ ਦੇਨੋਵਾਲ ਕਲਾਂ ਵਿਖੇ ਲੱਖ ਦਾਤਾ ਪੀਰ ਜੀ ਦੇ ਜਨਮ ਉਤਸਵ 'ਤੇ ਸਲਾਨਾ ਸੂਫੀਆਨਾ ਮਹਿਫਿਲ ਸਮਾਗਮ ਰਾਤ 7:00 ਵਜੇ ਦਿਨ ਵੀਰਵਾਰ 23 ਅਪ੍ਰੈਲ ਨੂੰ ਕਰਵਾਇਆ ਜਾ ਰਿਹਾ ਹੈ | ਇਹ ਜਾਣਕਾਰੀ ਰੌਜ਼ਾ-ਏ-ਪੰਜ ਪੀਰ ਦੇਨੋਵਾਲ ਕਲਾਂ ਦੇ ਪ੍ਰਮੁੱਖ ਸੇਵਾਦਾਰ ਬਾਬਾ ਰਘੂਭਿੰਦਰ ਸਿੰਘ ਬਿੱਟੂ ਬਾਬਾ ਦੇਨੋਵਾਲ ਕਲਾਂ ਵਾਲਿਆਂ ਨੇ ਚੋਣਵੇਂ ਪੱਤਰਕਾਰਾਂ ਨੂੰ ਦਿੱਤੀ | ਉਨ੍ਹਾਂ ਦੱਸਿਆ ਇਸ ਮੌਕੇ ਸਜਾਈ ਜਾ ਰਹੀ ਰੂਹਾਨੀ ਸੂਫੀਆਨਾ ਰੰਗਣ ਵਾਲੀ ਮਹਿਫਿਲ ਵਿੱਚ ਉੱਘੇ ਸੂਫੀ ਗਾਇਕ ਬਲਵਿੰਦਰ ਬੈਂਸ ਅਤੇ ਸੂਫੀ ਗਾਇਕ ਸੋਨੂੰ ਸੂਫੀ ਗੜ੍ਹਸ਼ੰਕਰ ਆਪੋ ਆਪਣੇ ਸੂਫੀਆਨਾ ਕਲਾਮ ਦੁਆਰਾ ਮਹਿਫਿਲ ਵਿੱਚ ਸੰਗੀਤਕ ਰੰਗਤ ਬਿਖੇਰਨਗੇ | ਉਨ੍ਹਾਂ ਦੱਸਿਆ ਇਹ ਸਮਾਗਮ ਪਿੰਡ ਦੇਨੋਵਾਲ ਕਲਾਂ ਦੀ ਪੰਚਾਇਤ, ਨੌਜਵਾਨ ਸਭਾ ਦੇਨੋਵਾਲ ਕਲਾਂ, ਨਗਰ ਤੇ ਇਲਾਕਾ ਨਿਵਾਸੀ ਸੰਗਤਾਂ ਦੇ ਸਹਿਯੋਗ ਨਾਲ ਕਰਵਾਇਆ ਜਾ ਰਿਹਾ ਹੈ |
Ad Position 22
No active advertisement
ਪਿਛਲੀ ਖ਼ਬਰ ਨਸ਼ਿਆਂ ਦਾ ਕਾਰੋਬਾਰ ਕਰਨ ਵਾਲੇ ਅਤੇ ਗੈਂਗਸਟਰਾਂ ਨੂੰ ਬਖ਼ਸ਼ਿਆ ਨਹੀਂ ਜਾਵੇਗਾ- ਡੀ. ਐੱਸ. ਪੀ. ਅਗਲੀ ਖ਼ਬਰ ਸ਼ੁਰੂ ਹੋਈ ਜੇਜੋਂ ਰੇਲ ਸੇਵਾ ਭਾਜਪਾ ਆਗੂਆਂ ਦੇ ਯਤਨਾਂ ਦਾ ਨਤੀਜਾ- ਡਾ. ਰਾਏ
Ad Position 24