20-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 21-04-2026

ਬਿ੍ਗੇਡੀਅਰ ਰਾਜ ਕੁਮਾਰ ਵਲੋਂ ਪਾਰਟੀ ਦੀ ਮਜ਼ਬੂਤੀ ਲਈ ਮੁਹਿੰਮ ਤੇਜ਼

Ad Position 21
No active advertisement
ਅਜੀਤ ਡੈਸਕ 21-04-2026
ਬਲਾਚੌਰ, 20 ਅਪ੍ਰੈਲ (ਨਰੇਸ਼ ਧੌਲ)-ਸੀਨੀਅਰ 'ਆਪ' ਆਗੂ ਸੇਵਾ ਮੁਕਤ ਬਿ੍ਗੇਡੀਅਰ ਰਾਜ ਕੁਮਾਰ ਚੇਅਰਮੈਨ ਗੁੱਜਰ ਵੈੱਲਫੇਅਰ ਬੋਰਡ ਪੰਜਾਬ ਵਲੋਂ ਪਾਰਟੀ ਦੀ ਮਜ਼ਬੂਤੀ ਲਈ ਮੁਹਿੰਮ ਤੇਜ਼ ਕਰਦਿਆਂ ਹੋਇਆਂ ਬਲਾਚੌਰ ਵਿਖੇ ਆਪਣੇ ਸਾਥੀਆਂ ਨਾਲ ਇੱਕ ਵਿਸ਼ੇਸ਼ ਮੀਟਿੰਗ ਕੀਤੀ ਗਈ, ਜਿਸ ਵਿੱਚ ਮੌਜੂਦਾ ਸਿਆਸੀ ਹਾਲਤਾਂ ਬਾਰੇ ਵੱਖ-ਵੱਖ ਪਹਿਲੂਆਂ 'ਤੇ ਵਿਚਾਰ ਵਟਾਂਦਰਾ ਕੀਤਾ ਗਿਆ | ਉਨ੍ਹਾਂ ਕਿਹਾ ਕਿ ਪਿਛਲੇ ਲੰਬੇ ਅਰਸੇ ਤੋਂ ਸਮੇਂ-ਸਮੇਂ ਦੀਆਂ ਸਰਕਾਰਾਂ ਵੱਲੋਂ ਆਪਣੇ ਰਾਜਭਾਗ ਦੌਰਾਨ ਸਮੁੱਚੇ ਪੰਜਾਬ ਦਾ ਭਾਵੇਂ ਵਿਕਾਸ ਤਾਂ ਕੀਤਾ ਗਿਆ ਹੈ, ਪਰ ਜਿਹੜੇ ਸਰਵਪੱਖੀ ਵਿਕਾਸ ਦਾ ਪੰਜਾਬ ਹੱਕਦਾਰ ਸੀ ਸ਼ਾਇਦ ਉਹ ਹੱਕ ਉਸ ਨੂੰ ਪ੍ਰਾਪਤ ਨਹੀਂ ਕਰਵਾ ਸਕੀਆਂ | ਹੁਣ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਵੱਲੋਂ ਪੰਜਾਬ ਨੂੰ ਨਵੀਂ ਦਿਸ਼ਾ ਪ੍ਰਦਾਨ ਕਰਨ ਦੇ ਯਤਨ ਕੀਤੇ ਜਾ ਰਹੇ ਹਨ ਜੋ ਪੰਜਾਬ ਵਾਸੀਆਂ ਦੇ ਸਹਿਯੋਗ ਨਾਲ ਕਾਰਗਰ ਸਾਬਤ ਹੋ ਰਹੇ ਹਨ | ਉਨ੍ਹਾਂ ਕਿਹਾ ਕਿ ਆਉਣ ਵਾਲੇ ਸਮੇਂ ਦੌਰਾਨ ਪਾਰਟੀ ਨੂੰ ਹੋਰ ਵੀ ਮਜ਼ਬੂਤ ਕਰਨ ਲਈ ਜ਼ਮੀਨੀ ਪੱਧਰ 'ਤੇ ਜੁੜੇ ਵਰਕਰਾਂ ਨਾਲ ਮੀਟਿੰਗਾਂ ਜਾਰੀ ਰਹਿਣਗੀਆਂ ਅਤੇ ਪੰਜਾਬ ਅੰਦਰ ਮੁੜ ਤੋਂ 'ਆਪ' ਸਰਕਾਰ ਨੂੰ ਲਿਆਉਣ ਲਈ ਸਿਰਤੋੜ ਯਤਨ ਕੀਤੇ ਜਾਣਗੇ | ਇਸ ਮੌਕੇ ਬਲਿਹਾਰ ਸਿੰਘ ਫੌਜੀ, ਸਰਪੰਚ ਸੁਲੱਖਣ ਸਿੰਘ, ਬਹਾਦਰ ਸਿੰਘ ਗੜ੍ਹੀ, ਚਰਨਜੀਤ ਗੜ੍ਹੀ, ਪਰਗਣ ਸਿੰਘ ਕੌਲਗੜ੍ਹ, ਓਮ ਪ੍ਰਕਾਸ਼ ਸਾਬਕਾ ਸਰਪੰਚ ਰਾਜੂ ਮਾਜਰਾ, ਪ੍ਰੇਮ ਸਿੰਘ ਮੀਲੂ, ਕੈਪਟਨ ਭਗਤ ਰਾਮ, ਕਾਬਲ ਸਿੰਘ ਨਿੱਘੀ, ਬਲਵੀਰ ਟਕਾਰਲਾ, ਮਨਜੀਤ ਟਕਾਰਲਾ, ਜਗਦੀਸ਼ ਕਰੀਮਪੁਰ, ਬ੍ਰਹਮ ਕਰੀਮਪੁਰ, ਸੁਰਿੰਦਰ ਫ਼ੌਜੀ ਘਮੌਰ, ਮੰਨਾ ਸਾਧੜਾ ਤੇ ਇਲਾਕੇ ਦੀਆਂ ਹੋਰ ਵੱਖ-ਵੱਖ ਸ਼ਖ਼ਸੀਅਤਾਂ ਹਾਜ਼ਰ ਸਨ |
Ad Position 22
No active advertisement
ਪਿਛਲੀ ਖ਼ਬਰ ਨਾਜਾਇਜ਼ ਸ਼ਰਾਬ ਸਮੇਤ ਔਰਤ ਕਾਬੂ ਅਗਲੀ ਖ਼ਬਰ ਪਿੰਡ ਰੈਲਮਾਜਰਾ ਨੇੜੇ ਦੋ ਕਾਰਾਂ ਦੀ ਹੋਈ ਟੱਕਰ
Ad Position 24