13-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 22-04-2026

ਮਾਤਾ ਛਿੰਨੋ ਲਧਾਣਾ ਉੱਚਾ ਨਮਿਤ ਅੰਤਿਮ ਅਰਦਾਸ ਤੇ ਸ਼ਰਧਾਂਜਲੀ ਸਮਾਗਮ <br/>

Ad Position 21
No active advertisement
ਅਜੀਤ ਡੈਸਕ 22-04-2026
ਬੰਗਾ, 21 ਅਪ੍ਰੈਲ (ਸੁਰਿੰਦਰ ਸਿੰਘ ਕਰਮ ਲਧਾਣਾ)-ਸਮਾਜ ਸੇਵਾ ਨੂੰ ਸਮਰਪਿਤ ਸਵ: ਮਾ. ਸੁਰਜੀਤ ਰਾਮ, ਰਾਮ ਲੁਭਾਇਆ ਜੇ. ਈ., ਰਾਜ ਕੁਮਾਰ ਯੂ. ਐੱਸ. ਏ. ਅਤੇ ਮਾ. ਮਦਨ ਲਾਲ ਪਿੰਡ ਲਧਾਣਾ ਉੱਚਾ ਦੇ ਮਾਤਾ ਮਾਤਾ ਛਿੰਨੋ ਸੁਪਤਨੀ ਸਵ: ਰਾਮ ਪ੍ਰਕਾਸ਼ ਨਮਿਤ ਅੰਤਿਮ ਅਰਦਾਸ ਅਤੇ ਸ਼ਰਧਾਂਜਲੀ ਸਮਾਗਮ ਡਾ. ਬੀ. ਆਰ ਅੰਬੇਡਕਰ ਭਵਨ ਲਧਾਣਾ ਉੱਚਾ ਕਰਾਇਆ ਗਿਆ | ਇਸ ਮੌਕੇ ਸ੍ਰੀ ਸੁਖਮਨੀ ਸਾਹਿਬ ਦੇ ਜਾਪ ਉਪਰੰਤ ਉੱਘੇ ਕੀਰਤਨੀਏ ਭਾਈ ਹਰਜਿੰਦਰ ਸਿੰਘ, ਭਾਈ ਜੀਤ ਸਿੰਘ ਅਤੇ ਭਾਈ ਅਸ਼ੋਕ ਸਿੰਘ ਦੇ ਕੀਰਤਨੀ ਜਥੇ ਨੇ ਸੰਤ ਬਾਬਾ ਜੋਗਿੰਦਰ ਸਿੰਘ ਜੀ ਅਟਾਰੀ ਵਾਲਿਆਂ ਦੀ ਅਗਵਾਈ ਵਿੱਚ ਵੈਰਾਗਮਈ ਕੀਰਤਨ ਕਰਕੇ ਸ਼ਰਧਾਂਜਲੀ ਭੇਟ ਕੀਤੀ | ਮਾਤਾ ਛਿੰਨੋ ਨੂੰ ਇਸ ਮੌਕੇ ਸ਼ਰਧਾ ਸੁੰਮਨ ਅਰਪਿਤ ਕਰਨ ਵਾਲੇ ਬੁਲਾਰਿਆਂ ਵਿਚ ਡਾ. ਵਿਜੇ ਸਿੱਧਮ, ਜਸਵਿੰਦਰ ਔਜਲਾ ਪ੍ਰਧਾਨ ਡੀ. ਟੀ. ਐੱਫ., ਮੱਖਣ ਲਾਲ, ਪ੍ਰਧਾਨ ਸੁਬਾਰਡੀਨੇਟ ਸਰਵਿਸਜ, ਸਟੇਜ ਸਕੱਤਰ ਮਾ. ਸਤੀਸ਼ ਕੁਮਾਰ ਨੇ ਸਵ : ਮਾਤਾ ਛਿੰਨੋ ਲਧਾਣਾ ਉੱਚਾ ਦੇ ਨੇਕ ਅਤੇ ਭਲੇ ਵਾਲੇ ਸੁਭਾਅ ਦਾ ਭਰਪੂਰ ਜਿਕਰ ਕੀਤਾ | ਬੁਲਾਰਿਆਂ ਨੇ ਇਨਸਾਨ ਦੀ ਜਿੰਦਗੀ ਵਿੱਚ ਮਾਂ ਦੀ ਭੂਮਿਕਾ ਦਾ ਵੀ ਭਾਵਪੂਰਤ ਜਿਕਰ ਕੀਤਾ | ਮਾ. ਮਦਨ ਲਾਲ ਨੇ ਸਭਨਾ ਬੁਲਾਰਿਆਂ ਅਤੇ ਹਾਜ਼ਰ ਸਖਸ਼ੀਅਤਾਂ ਦਾ ਤਹਿ ਦਿਲੋਂ ਧੰਨਵਾਦ ਕੀਤਾ | ਹਾਜ਼ਰ ਸੰਗਤਾਂ 'ਚ ਤਰਸੇਮ ਪਠਲਾਵਾ ਵਿੱਤ ਸਕੱਤਰ ਏਕ ਨੂਰ ਸਵੈ ਸੇਵੀ ਸੰਸਥਾ ਪਠਲਾਵਾ, ਕੁਲਦੀਪ ਸਿੰਘ ਯੂ. ਐੱਸ. ਏ., ਰਾਣਾ ਧਲੇਤਾ ਯੂ. ਕੇ., ਨਗਰ ਨਿਵਾਸੀ ਤੇ ਅਧਿਆਪਕ ਵਰਗ ਦੇ ਅਨੇਕਾਂ ਨੁਮਾਇੰਦੇ ਹਾਜ਼ਰ ਸਨ |

Ad Position 22
No active advertisement
ਪਿਛਲੀ ਖ਼ਬਰ ਚੌਧਰੀ ਹਨੀ ਟੌਂਸਾ ਵਲੋਂ ਦਾਣਾ ਮੰਡੀ ਬਲਾਚੌਰ ਦਾ ਦੌਰਾ ਅਗਲੀ ਖ਼ਬਰ ਕਾਠਗੜ੍ਹ ਦੀ ਦਾਣਾ ਮੰਡੀ 'ਚ ਕਣਕ ਦੀਆਂ ਬੋਰੀਆਂ ਦੇ ਲੱਗੇ ਅੰਬਾਰ
Ad Position 24