ਨਵਾਂਸ਼ਹਿਰ, 21 ਅਪ੍ਰੈਲ (ਜਸਬੀਰ ਸਿੰਘ ਨੂਰਪੁਰ)-ਪ੍ਰਸਿੱਧ ਗਾਇਕ ਸੁਰਿੰਦਰ ਥਾਂਦੀ ਲੰਬੇ ਸਮੇਂ ਬਾਅਦ ਕੈਨੇਡਾ ਤੋਂ ਆ ਕੇ ਉਸ ਨੇ 'ਪੱਗ ਸਰਦਾਰਾਂ ਦੀ' ਗੀਤ ਸ੍ਰੀ ਗੁਰੂ ਤੇਗ ਬਹਾਦਰ ਜੀ ਦੇ ਸ਼ਹੀਦੀ ਦਿਵਸ ਨੂੰ ਸਮਰਪਿਤ ਪੇਸ਼ ਕੀਤਾ | ਇਹ ਗੀਤ ਸਵਰਗੀ ਸਤਨਾਮ ਸਿੰਘ ਚਗਿਆੜਾ ਦਾ ਲਿਖਿਆ ਹੋਇਆ ਹੈ, ਜਿਸ ਵਿਚ ਸਿੱਖ ਇਤਿਹਾਸ ਦੇ ਵੱਖ-ਵੱਖ ਸਾਕਿਆਂ ਦਾ ਵਰਨਣ ਕਰਕੇ ਪੱਗ ਦੇ ਇਤਿਹਾਸ ਦੀ ਅਹਿਮੀਅਤ ਪ੍ਰਗਟਾਈ ਗਈ ਹੈ | ਇਹ ਗੀਤ ਬਹੁਤ ਹੀ ਪ੍ਰਭਾਵਿਤ ਕਰ ਰਿਹਾ ਹੈ ਜੋ ਇਸ ਸਮੇਂ ਪੂਰੀ ਚਰਚਾ ਵਿੱਚ ਹੈ | ਸੁਰਿੰਦਰ ਥਾਂਦੀ ਨੇ ਆਖਿਆ ਕਿ ਉਹ ਕਾਫੀ ਸਮੇਂ ਤੋਂ ਕੈਨੇਡਾ ਵਿੱਚ ਰਹਿ ਰਹੇ ਸਨ ਅਤੇ ਉਸ ਦਾ ਗੀਤ 'ਲਹਿੰਗਾ ਸ਼ੀਸ਼ਿਆਂ ਵਾਲਾ' ਪਹਿਲਾਂ ਚਰਚਾ ਵਿੱਚ ਰਿਹਾ | ਉਸ ਨੇ ਲੰਬਾ ਸਮਾਂ ਸੁਰਜੀਤ ਬਿੰਦਰਖੀਆ, ਨਛੱਤਰ ਗਿੱਲ ਤੇ ਸ਼ਮਸ਼ੇਰ ਸਿੰਘ ਸੰਧੂ ਨਾਲ ਸਾਥ ਨਿਭਾਇਆ | ਉਹ ਆਪਣੀ ਗਾਇਕੀ ਦੇ ਵਿਚ ਆਪਣਾ ਪ੍ਰੇਰਨਾ ਸਰੋਤ ਸਤਨਾਮ ਸਿੰਘ ਚਗਿਆੜਾ ਨੂੰ ਮੰਨਦਾ ਹੈ ਜਿਨ੍ਹਾਂ ਦਾ ਗੀਤ ਉਸ ਨੇ ਪੇਸ਼ ਕਰਕੇ ਮਾਣ ਮਹਿਸੂਸ ਕੀਤਾ | ਉਨ੍ਹਾਂ ਆਖਿਆ ਕਿ ਇਸ ਸਮੇਂ ਨੌਜਵਾਨਾਂ 'ਚ ਜਿੱਥੇ ਪੱਗ ਬੰਨ੍ਹਣ ਦਾ ਉਤਸ਼ਾਹ ਪੈਦਾ ਹੋ ਰਿਹਾ ਹੈ ਇਸ ਗੀਤ ਨਾਲ ਉਨ੍ਹਾਂ ਨੂੰ ਹੋਰ ਹੌਂਸਲਾ ਮਿਲੇਗਾ |