ਸੜੋਆ, 21 ਅਪ੍ਰੈਲ (ਪੱਤਰ ਪ੍ਰੇਰਕ)-ਪਿੰਡ ਸਹੂੰਗੜਾ 'ਚ ਵਾਟਰ ਸਪਲਾਈ ਟੈਂਕੀ ਤੋਂ ਪੀਣ ਵਾਲੇ ਪਾਣੀ ਲਈ ਜੋ ਪਾਈਪ ਲਾਈਨ ਪਾਈ ਹੈ | ਉਸ ਲਾਈਨ ਵਿਚੋਂ ਕਈ ਦਿਨਾਂ ਤੋਂ ਪਾਈਪ ਵਿਚੋਂ ਪਾਣੀ ਦੀ ਲੀਕੇਜ ਹੋ ਰਹੀ ਹੈ | ਤੇ ਸੜਕ ਦੇ ਕਿਨਾਰੇ ਖੱਡਾ ਪੁੱਟਿਆ ਹੋਇਆ ਹੋਣ ਕਰਕੇ ਖੱਡੇ 'ਚ ਖੜ੍ਹਾ ਪਾਣੀ ਵਾਪਿਸ ਪਾਇਪਾਂ ਵਿੱਚ ਜਾ ਰਿਹਾ ਹੈ | ਜਿਸ ਕਾਰਨ ਪਾਣੀ ਬਹੁਤ ਖਰਾਬ ਆ ਰਿਹਾ ਹੈ | ਸਬੰਧਤ ਵਿਭਾਗ ਦੇ ਜੇ. ਈ ਨਾਲ ਗੱਲ ਕੀਤੀ ਤਾਂ ਉਸ ਨੇ ਕਿਹਾ ਕਿ ਜੇਕਰ ਕਿਸੇ ਦਾ ਆਪਣਾ ਨਿੱਜੀ ਕੂਨੈਸ਼ਨ ਹੈ ਤਾਂ ਮਹਿਕਮਾ ਨਹੀਂ ਠੀਕ ਕਰੇਗਾ | ਇਹ ਖੁਦ ਘਰ ਵਾਲੇ ਹੀ ਠੀਕ ਕਰਵਾ ਸਕਦੇ ਹਨ | ਦੂਜੇ ਪਾਸੇ ਨਾਲ ਦੇ ਘਰਾਂ ਵਾਲਿਆਂ ਨੇ ਦੱਸਿਆ ਕਿ ਸਵੇਰੇ ਜਦੋਂ ਪਾਣੀ ਆਉਂਦਾ ਹੈ ਤਾਂ ਪਾਈਪ ਵਿਚੋਂ ਗੰਦਾ ਪਾਣੀ ਆਉਂਦਾ ਹੈ | ਜੋ ਪੀਣਯੋਗ ਨਹੀਂ | ਅਗਰ ਗੰਦਾ ਪਾਣੀ ਪੀਣ ਨਾਲ ਪਿੰਡ ਵਿੱਚ ਕਿਸੇ ਤਰ੍ਹਾਂ ਦੀ ਬਿਮਾਰੀ ਫੈਲ ਜਾਂਦੀ ਹੈ ਤਾਂ ਵਾਟਰ ਸਪਲਾਈ ਵਿਭਾਗ ਦੇ ਜੇ. ਈ ਹੀ ਜਿੰਮੇਵਾਰ ਹੋਣਗੇ |