13-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 22-04-2026

ਦਾਨ ਕਰਨ ਨਾਲ ਮਨੁੱਖ 'ਚ ਨਿਮਰਤਾ ਤੇ ਪਿਆਰ ਵਧਦਾ ਹੈ- ਅਚਾਰੀਆ ਸਵਾਮੀ ਚੇਤਨਾ ਨੰਦ

Ad Position 21
No active advertisement
ਅਜੀਤ ਡੈਸਕ 22-04-2026
ਪੋਜੇਵਾਲ ਸਰਾਂ, 21 ਅਪੈ੍ਰਲ (ਨਵਾਂਗਰਾਂਈ)-ਸਤਿਗੁਰੂ ਭੂਰੀਵਾਲੇ ਗੁਰਗੱਦੀ ਪਰੰਪਰਾ (ਗਰੀਬਦਾਸੀ ਸੰਪਰਦਾਇ) ਦੇ ਮੌਜੂਦਾ ਗੱਦੀਨਸ਼ੀਨ ਵੇਦਾਂਤ ਅਚਾਰੀਆ ਸਵਾਮੀ ਚੇਤਨਾ ਨੰਦ ਭੂਰੀਵਾਲਿਆਂ ਨੇ ਪਿੰਡ ਨਵਾਂਗਰਾਂ ਵਿਖੇ ਨਵੇਂ ਬਣ ਰਹੇ ਬ੍ਰਹਮ ਨਿਵਾਸ ਆਸ਼ਰਮ ਦਾ ਨੀਂਹ ਪੱਥਰ ਰੱਖ ਕੇ ਤੇ ਮੰਗਲਚਰਨ ਪੜ੍ਹ ਕੇ ਸ਼ੁਭ ਆਰੰਭ ਕੀਤਾ | ਇਸ ਮੌਕੇ ਉਪਦੇਸ਼ ਦਿੰਦਿਆਂ ਵੇਦਾਂਤ ਅਚਾਰੀਆ ਨੇ ਫਰਮਾਇਆ ਕਿ ਭੂਰੀਵਾਲੇ ਸੰਪਰਦਾਇ ਜਿੱਥੇ ਰੁਹਾਨੀਅਤ ਨਾਲ ਜੁੜਿਆ ਹੋਇਆ ਹੈ ਉੱਥੇ ਜਨ-ਕਲਿਆਣ ਤੇ ਮਨੁੱਖਤਾ ਦੀ ਭਲਾਈ ਲਈ ਵਿਸ਼ਾਲ ਕਾਰਜ ਕਰ ਰਿਹਾ ਹੈ ਉਨ੍ਹਾਂ ਕਿਹਾ ਸਾਨੂੰ ਸਿਮਰਨ ਸੇਵਾ ਉੱਤੇ ਚਲਦੇ ਹੋਏ ਗੁਰੂਆਂ ਦੀਆਂ ਖੁਸ਼ੀਆਂ ਪ੍ਰਾਪਤ ਕਰਨੀਆਂ ਚਾਹੀਦੀਆਂ ਹਨ | ਇਸ ਮੌਕੇ ਉਨ੍ਹਾਂ ਕਿਹਾ ਕਿ ਮਨੁੱਖ ਵਲੋਂ ਜੋ ਦਾਨ ਇੱਥੇ ਕੀਤਾ ਜਾਵੇਗਾ ਉਸ ਦਾ ਫਲ ਉਸ ਨੂੰ ਪ੍ਰਮਾਤਮਾ ਕਿਸੇ ਨਾ ਕਿਸੇ ਰੂਪ ਵਿੱਚ ਜਰੂਰ ਦੇਵੇਗਾ | ਇਸ ਮੌਕੇ ਉਨ੍ਹਾਂ ਬ੍ਰਹਮ ਨਿਵਾਸ ਆਸ਼ਰਮ ਨਵਾਂਗਰਾਂ ਲਈ 50 ਮਰਲੇ ਭੂਮੀ ਦਾਨ ਕਰਨ ਵਾਲੇ ਦਾਨੀ ਸੱਜਣ ਸੰਦੀਪ ਭਾਟੀਆ ਰਿੰਕੂ ਪੱਤਰ ਸਵ: ਤਰਸੇਮ ਲਾਲ ਭਾਟੀਆ ਬਾਰੇ ਕਿਹਾ ਕਿ ਉਹਨਾਂ ਵਲੋਂ ਦਾਨ ਕੀਤੀ ਭੂਮੀ 'ਤੇ ਕਿੰਨੇ ਹੀ ਮਨੁੱਖਾਂ ਦਾ ਭਲਾ ਹੋਣਾ ਹੈ, ਜਿਸ ਦਾ ਫਲ ਇਸ ਵਿਅਕਤੀ ਨੂੰ ਜਰੂਰ ਮਿਲਣਾ ਹੈ | ਉਹਨਾਂ ਕਿਹਾ ਕਿ ਅੱਜ ਦੇ ਪਦਾਰਥਵਾਦੀ ਯੁੱਗ ਵਿੱਚ ਕੀਤਾ ਦਾਨ ਕਿੰਨੇ ਗੁਣਾ ਵੱਧ ਕੇ ਫਲ ਦਿੰਦਾ ਹੈ | ਉਨ੍ਹਾਂ ਕਿਹਾ ਕਿ ਪਿੰਡ-ਪਿੰਡ ਧਾਰਮਿਕ ਸਥਾਨਾਂ ਨਾਲ ਸਾਡੇ ਬੱਚੇ ਧਰਮ ਨਾਲ ਜੁੜਨਗੇ ਅਤੇ ਸਮਾਜਿਕ ਬੁਰਾਈਆਂ ਤੋਂ ਦੂਰ ਰਹਿਣਗੇ | ਇਸ ਮੌਕੇ ਪਿੰਡ ਨਵਾਂਗਰਾਂ ਵਿਖੇ ਨਵੇਂ ਬਣ ਰਹੇ ਬ੍ਰਹਮ ਨਿਵਾਸ ਆਸ਼ਰਮ ਲਈ ਪਿੰਡ ਵਾਸੀਆਂ ਵਲੋਂ ਦਿਲ ਖੋਹਲ ਕੇ ਦਾਨ ਕੀਤਾ | ਇਹ ਬ੍ਰਹਮ ਆਸ਼ਰਮ ਲਈ ਜੋ ਭੂਮੀ ਸੰਦੀਪ ਕੁਮਾਰ ਰਿੰਕੂ ਵਲੋਂ 50 ਮਰਲੇ ਜੋ ਭੂਮੀ ਦਾਨ ਕੀਤੀ ਗਈ ਉਸ ਦੀ ਕੀਮਤ 80-90 ਲੱਖ ਰੁਪਏ ਦੇ ਕਰੀਬ ਹੈ | ਇਸ ਮੌਕੇ ਮੇਹਰ ਚੰਦ ਹੱਕਲਾ ਸਾਬਕਾ ਸਰਪੰਚ, ਕਮਲ ਭਾਟੀਆ ਸਰਪੰਚ, ਮਦਨ ਲਾਲ ਜੋਸ਼ੀ, ਮਨੋਹਰ ਲਾਲ ਸਾਬਕਾ ਸਰਪੰਚ, ਮਾਸਟਰ ਸੁਰਜੀਤ ਸਿੰਘ ਹੱਕਲਾ, ਜਸਵਿੰਦਰ ਸਿੰਘ ਕਾਲਾ, ਸੋਹਣ ਲਾਲ ਭੂੰਬਲਾ, ਸੋਹਣ ਲਾਲ ਸੇਠੀ, ਰਾਮ ਸਰੂਪ ਭੂੰਬਲਾ, ਮਾਸਟਰ ਦਵਿੰਦਰ ਪਾਲ ਭਾਟੀਆ, ਮਾਸਟਰ ਖੁਸ਼ਬੀਰ ਚੰਦ ਭਾਟੀਆ, ਸੁਰਜੀਤ ਸਿੰਘ ਭਾਟੀਆ ਉਪਰੇਟਰ, ਰਮਨ ਕੁਮਾਰ ਭਾਟੀਆ, ਮਨੋਹਰ ਲਾਲ ਸਟੈਨੋ, ਰਾਮ ਸਰੂਪ ਭਾਟੀਆ ਰਿਟਾ. ਡੀ. ਐੱਸ. ਪੀ., ਸੰਦੀਪ ਕੁਮਾਰ ਰਿੰਕੂ, ਜੀਤ ਭਾਟੀਆ ਪੰਚ, ਸੁਰਿੰਦਰ ਕੁਮਾਰ ਭਾਟੀਆ, ਰਾਮ ਕੁਮਾਰ ਹੱਕਲਾ, ਪਰਮਜੀਤ ਸਿੰਘ, ਲਖਵਿੰਦਰ ਸਿੰਘ ਬਿੱਟੂ, ਗਿਆਨ ਚੰਦ ਭਾਟੀਆ, ਗੁਰਦਿਆਲ ਚੰਦ, ਵਿਜੇ ਕੁਮਾਰ ਕਾਲਾ, ਗਿਰਧਾਰੀ ਲਾਲ, ਧਰਮ ਪਾਲ ਪੰਚ ਆਦਿ ਸਮੇਤ ਸਮੂਹ ਨਗਰ ਨਿਵਾਸੀ ਹਾਜ਼ਰ ਸਨ |
Ad Position 22
No active advertisement
ਪਿਛਲੀ ਖ਼ਬਰ ਪੰਜਾਬ ਸਰਕਾਰ ਵਲੋਂ ਔਰਤਾਂ ਨੂੰ ਬਖਸ਼ਿਆ ਗਿਆ ਵੱਡਾ ਮਾਣ ਸਤਿਕਾਰ- ਰਾਮ ਸਰੂਪ ਥੋਪੀਆ <br/> ਅਗਲੀ ਖ਼ਬਰ ਵਾਟਰ ਸਪਲਾਈ ਪਾਈਪ 'ਚ ਹੋ ਰਹੀ ਲੀਕੇਜ
Ad Position 24