13-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 22-04-2026

ਪੰਜ ਪੀਰ ਦਰਬਾਰ ਪਰਾਗਪੁਰ ਵਿਖੇ ਸੂਫ਼ੀਆਨਾ ਸਮਾਗਮ ਕਰਵਾਇਆ

Ad Position 21
No active advertisement
ਅਜੀਤ ਡੈਸਕ 22-04-2026
ਔੜ/ਝਿੰਗੜਾਂ, 21 ਅਪ੍ਰੈਲ (ਕੁਲਦੀਪ ਸਿੰਘ ਝਿੰਗੜ)-ਪੰਜ ਪੀਰ ਦਰਬਾਰ ਪਿੰਡ ਪਰਾਗਪੁਰ ਵਿਖੇ ਮੁੱਖ ਸੇਵਾਦਾਰ ਬਾਬਾ ਬੂਟਾ ਰਾਮ ਪਰਾਗਪੁਰ ਦੀ ਰਹਿਨੁਮਾਈ ਹੇਠ ਸਮੂਹ ਸੰਗਤਾਂ ਦੇ ਸਹਿਯੋਗ ਨਾਲ ਦੇਸ਼ ਵਿਦੇਸ਼ ਵਿੱਚ ਵਸਦੀਆਂ ਸਮੂਹ ਸੰਗਤਾਂ ਦੀ ਸੁੱਖ ਸ਼ਾਂਤੀ ਵਾਸਤੇ ਸੂਫ਼ੀਆਨਾ ਸਮਾਗਮ ਕਰਵਾਇਆ ਗਿਆ | ਇਸ ਮੌਕੇ ਸਵੇਰੇ ਧਾਰਮਿਕ ਰਸਮਾਂ ਕਰਨ ਉਪਰੰਤ ਪੰਡਾਲ ਸਜਾਏ ਗਏ | ਜਿਸ ਵਿੱਚ ਕਵਾਲ ਪਾਰਟੀ ਵਲੋਂ ਸੂਫ਼ੀਆਨਾ ਪ੍ਰੋਗਰਾਮ ਪੇਸ਼ ਕੀਤਾ ਗਿਆ ਉਥੇ ਨਕਾਲ ਪਾਰਟੀ ਵਲੋਂ ਵੀ ਆਪਣਾ ਪ੍ਰੋਗਰਾਮ ਪੇਸ਼ ਕਰਕੇ ਦਰਸ਼ਕਾਂ ਦਾ ਭਰਪੂਰ ਮਨੋਰੰਜਨ ਕੀਤਾ | ਮੁੱਖ ਸੇਵਾਦਾਰ ਬਾਬਾ ਬੂਟਾ ਰਾਮ ਪਰਾਗਪੁਰ ਨੇ ਦੱਸਿਆ ਕਿ ਇਸ ਸਮਾਗਮ ਨੂੰ ਕਰਵਾਉਣ ਵਾਸਤੇ ਜਸਵੀਰ ਸਿੰਘ ਭੋਲਾ ਦੇ ਪਰਿਵਾਰ ਵੱਲੋਂ ਕਵਾਲ ਤੇ ਨਕਾਲ ਪਾਰਟੀ ਨੂੰ ਬੁਲਾਉਣ ਦੀ ਸੇਵਾ ਕੀਤੀ ਗਈ | ਉੱਥੇ ਹਰਮਨ ਸਿੰਘ ਸ਼ੇਰਗਿੱਲ ਦੇ ਪਰਿਵਾਰ ਵਲੋਂ ਛੋਲੇ ਪੂਰੀਆਂ ਦੇ ਲੰਗਰ ਦੀ ਸੇਵਾ ਕੀਤੀ ਗਈ | ਉਨ੍ਹਾਂ ਦਾਨੀ ਸੇਵਾਦਾਰਾਂ ਤੇ ਦੇਸ਼ ਵਿਦੇਸ਼ ਵਿੱਚ ਵਸਦੀਆਂ ਸਮੂਹ ਸੰਗਤਾਂ ਦੀ ਚੰਗੀ ਸਿਹਤ ਤੇ ਕੰਮਾਂਕਾਰਾ ਦੀ ਚੜ੍ਹਦੀ ਕਲਾ ਦੀ ਅਰਦਾਸ ਬੇਨਤੀ ਕੀਤੀ | ਪ੍ਰਧਾਨ ਅਵਤਾਰ ਸਿੰਘ ਤਾਰੀ ਸਾਬਕਾ ਸਰਪੰਚ ਤੇ ਹੋਰ ਸੰਗਤਾਂ ਵਲੋਂ ਮੁੱਖ ਸੇਵਾਦਾਰ ਬਾਬਾ ਬੂਟਾ ਰਾਮ ਤੇ ਹੋਰ ਸੇਵਾਦਾਰਾਂ ਨੂੰ ਸਨਮਾਨਿਤ ਕਰਦਿਆਂ ਉਨ੍ਹਾਂ ਸੂਫ਼ੀਆਨਾ ਸਮਾਗਮ ਵਿੱਚ ਪੁੱਜੀਆਂ ਸਮੂਹ ਸੰਗਤਾਂ ਦਾ ਧੰਨਵਾਦ ਕੀਤਾ | ਇਸ ਮੌਕੇ ਪ੍ਰਧਾਨ ਅਵਤਾਰ ਸਿੰਘ ਤਾਰੀ ਸਾਬਕਾ ਸਰਪੰਚ, ਜਸਵੀਰ ਸਿੰਘ ਭੋਲਾ, ਸਿੰਦਰਪਾਲ ਪਰਾਗਪੁਰ, ਸੰਦੀਪ ਸਿੰਘ, ਮਾਸਟਰ ਸੁਖਵਿੰਦਰ ਸਿੰਘ, ਘੋਲੀ, ਸੁਖਬੀਰ ਸਿੰਘ, ਰਾਜਾ ਮਹਿਮੀ, ਜੋਗਿੰਦਰ ਸਿੰਘ ਲੜੋਆ, ਸਰੂਪ ਹਲਵਾਈ ਤੇ ਹੋਰ ਹਾਜ਼ਰ ਸਨ |
Ad Position 22
No active advertisement
ਪਿਛਲੀ ਖ਼ਬਰ ਯੂਨੀਵਰਸਿਟੀ ਪੰਜਾਬ ਨੇ ਐੱਚ. ਆਰ. ਮੀਟ 2026 ਦਾ ਕੀਤਾ ਪ੍ਰਬੰਧਨ ਅਗਲੀ ਖ਼ਬਰ ਗਰੀਬੀ ਦੀ ਰੇਖਾ ਤੋਂ ਹੇਠਾਂ ਰਹਿ ਰਹੇ ਲੋਕਾਂ ਦੀ ਮਦਦ ਕਰਨਾ ਸਾਡਾ ਇਖਲਾਕੀ ਫਰਜ਼ - ਕਰਨਾਣਾ <br/>
Ad Position 24