12-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 22-04-2026

ਲਧਾਣਾ ਉੱਚਾ ਵਿਖੇ ਡਾ. ਅੰਬੇਡਕਰ ਦੇ ਜਨਮ ਦਿਨ ਸੰਬੰਧੀ ਸਮਾਗਮ ਕਰਵਾਇਆ

Ad Position 21
No active advertisement
ਅਜੀਤ ਡੈਸਕ 22-04-2026
ਬੰਗਾ, 21 ਅਪ੍ਰੈਲ (ਸੁਰਿੰਦਰ ਸਿੰਘ ਕਰਮ ਲਧਾਣਾ)-ਡਾ. ਅੰਬੇਡਕਰ ਮਿਸ਼ਨ ਸੁਸਾਇਟੀ ਲਧਾਣਾ ਉੱਚਾ ਵਲੋਂ ਗ੍ਰਾਮ ਪੰਚਾਇਤ, ਐੱਨ.ਆਰ.ਆਈ. ਵੀਰ ਤੇ ਸਮੂਹ ਨਗਰ ਨਿਵਾਸੀਆਂ ਦੇ ਸਹਿਯੋਗ ਨਾਲ ਸੰਵਿਧਾਨ ਨਿਰਮਾਤਾ ਡਾ. ਅੰਬੇਡਕਰ ਦਾ ਜਨਮ ਦਿਨ ਮਿਸ਼ਨਰੀ ਢੰਗ ਨਾਲ ਮਨਾਇਆ ਗਿਆ | ਪ੍ਰੋਗਰਾਮ ਦਾ ਉਦਘਾਟਨ ਹਲਕਾ ਵਿਧਾਇਕ ਡਾ. ਸੁੱਖਵਿੰਦਰ ਕੁਮਾਰ ਸੁੱਖੀ ਨੇ ਡਾਕਟਰ ਸਾਹਿਬ ਨੂੰ ਫੁੱਲ ਭੇਂਟ ਕਰਕੇ ਕੀਤਾ ਅਤੇ ਡਾ. ਅੰਬੇਡਕਰ ਦੇ ਜਨਮ ਦਿਨ 'ਤੇ ਸਮੂਹ ਨਗਰ ਨਿਵਾਸੀਆਂ ਅਤੇ ਸੁਸਾਇਟੀ ਮੈਂਬਰਾਂ ਨੂੰ ਵਧਾਈ ਦਿੱਤੀ | ਇਸ ਮੌਕੇ ਡਾ. ਅਜੇ ਬਸਰਾ ਸਹਾਇਕ ਸਿਵਲ ਸਰਜਨ ਹੁਸ਼ਿਆਰਪੁਰ ਨੇ ਡਾਕਟਰ ਸਾਹਿਬ ਦੀ ਸਿੱਖਿਆ, ਜੀਵਨ ਅਤੇ ਸੰਘਰਸ਼ ਬਾਰੇ ਜਾਣਕਾਰੀ ਸਾਂਝੀ ਕੀਤੀ | ਉਨ੍ਹਾਂ ਖ਼ਾਸ ਕਰ ਡਾਕਟਰ ਸਾਹਿਬ ਦਾ ਦੇਸ਼ ਦੀ ਆਜ਼ਾਦੀ ਵਿਚ ਰੋਲ, ਸੰਵਿਧਾਨ ਦੇ ਨਿਰਮਾਣ, ਗੋਲ ਮੇਜ਼ ਕਾਨਫ਼ਰੰਸਾਂ, ਭੈਣਾਂ ਮਾਤਾਵਾਂ ਦੇ ਹੱਕਾਂ, ਦੋਹਰੀ ਵੋਟ ਦਾ ਅਧਿਕਾਰ ਅਤੇ ਹਿੰਦੂ ਕੋਡ ਬਿੱਲ ਸਬੰਧੀ ਵਿਸਥਾਰ ਪੂਰਵਕ ਜਾਣਕਾਰੀ ਦਿੱਤੀ | ਮੁੱਖ ਬੁਲਾਰੇ ਵਿਜੇ ਮਜਾਰੀ, ਬਸਪਾ ਆਗੂ ਮੱਖਣ ਚੌਹਾਨ ਨੇ ਵੀ ਵਿਚਾਰ ਪ੍ਰਗਟ ਕੀਤੇ | ਇਸ ਮੌਕੇ ਪੰਜਾਬੀ ਲੋਕ ਗਾਇਕ ਰਮੇਸ਼ ਚੌਹਾਨ ਨੇ ਆਪਣੀ ਬੁਲੰਦ ਆਵਾਜ਼ ਵਿੱਚ ਮਿਸ਼ਨਰੀ ਗੀਤ ਗਾ ਕੇ ਲੋਕਾਂ ਵਿਚ ਜਨੂੰਨ ਭਰ ਦਿੱਤਾ | ਇਸ ਤਰ੍ਹਾਂ ਹੀ ਪਿੰਡ ਲਧਾਣਾ ਉੱਚਾ ਦੀ ਬੱਚੀ ਪਲਕ ਰੱਲ੍ਹ ਪੁੱਤਰੀ ਜਸਪਾਲ ਲਧਾਣਾ ਨੇ ਡਾ. ਅੰਬੇਡਕਰ ਦੇ ਜੀਵਨ 'ਤੇ ਅਨੋਖੇ ਅੰਦਾਜ਼ ਵਿੱਚ ਚਰਚਾ ਕਰਕੇ ਸਭ ਨੂੰ ਹੈਰਾਨ ਕਰ ਦਿੱਤਾ | ਜਾਗਿ੍ਤੀ ਕਲਾ ਮੰਚ ਲਧਾਣਾ ਉੱਚਾ ਦੇ ਛੋਟੇ ਬੱਚਿਆਂ ਨੇ ਵੀ ਖ਼ੂਬਸੂਰਤ ਢੰਗ ਨਾਲ ਕੋਰਿਓਗ੍ਰਾਫੀਆਂ ਪੇਸ਼ ਕਰਕੇ ਸਭਨਾਂ ਦਾ ਮਨ ਮੋਹ ਲਿਆ | ਇਸ ਮੌਕੇ ਸੁਸਾਇਟੀ ਪ੍ਰਧਾਨ ਅਮਰਜੀਤ, ਉੱਪ ਪ੍ਰਧਾਨ ਡਾ. ਪਰਮਜੀਤ, ਸੀਨੀਅਰ ਵਾਈਸ ਪ੍ਰਧਾਨ ਸੁਰਜੀਤ ਰਾਮ, ਚੇਅਰਮੈਨ ਰਾਮ ਲੁਭਾਇਆ ਜੇ.ਈ, ਉੱਪ ਚੇਅਰਮੈਨ ਨਰਿੰਦਰ ਕੁਮਾਰ, ਸਕੱਤਰ ਮਾ. ਸਤੀਸ਼ ਕੁਮਾਰ, ਉੱਪ ਸਕੱਤਰ ਬਲਜੀਤ ਕੁਮਾਰ, ਲਖਵਿੰਦਰ ਕੌਰ, ਗੁਰਚਰਨ ਕੌਰ, ਜਸਵਿੰਦਰ ਕੌਰ, ਪੰਚ ਫੂਲਾ ਰਾਣੀ, ਪੈੱ੍ਰਸ ਸਕੱਤਰ ਜਸਪਾਲ ਰੱਲ੍ਹ, ਵਾਈਸ ਸਕੱਤਰ ਧਰਮਵੀਰ ਲਧਾਣਾ, ਕੈਸ਼ੀਅਰ ਕਮਲਜੀਤ ਤੇ ਹੋਰ ਹਾਜ਼ਰ ਸਨ | ਸਟੇਜ ਸਕੱਤਰ ਦੀ ਭੂਮਿਕਾ ਮਾ. ਸਤੀਸ਼ ਕੁਮਾਰ ਵਲੋਂ ਬਾਖ਼ੂਬੀ ਅਤੇ ਮਿਸ਼ਨਰੀ ਢੰਗ ਨਾਲ ਨਿਭਾਈ ਗਈ |
Ad Position 22
No active advertisement
ਪਿਛਲੀ ਖ਼ਬਰ ਕੂੜੇ ਦਾ ਡੰਪ ਆਬਾਦੀ ਤੋਂ ਦੂਰ ਬਣਾਉਣ ਦੀ ਮੰਗ <br/> ਅਗਲੀ ਖ਼ਬਰ ਮੁੱਖ ਮੰਤਰੀ ਸਿਹਤ ਯੋਜਨਾ ਤਹਿਤ ਹਰੇਕ ਯੋਗ ਲਾਭਪਾਤਰੀ ਦੀ ਰਜਿਸਟ੍ਰੇਸ਼ਨ ਯਕੀਨੀ ਬਣਾਈ ਜਾਵੇ- ਡਾ. ਗੀਤਾਂਜਲੀ ਸਿੰਘ
Ad Position 24