ਟੱਪਰੀਆਂ ਖ਼ੁਰਦ, 21 ਅਪ੍ਰੈਲ (ਬੂਥਗੜ੍ਹੀਆ)-ਪੰਜਾਬ 'ਚ ਕੁੱਝ ਹੀ ਮਹੀਨਿਆਂ ਤੋ ਬਾਅਦ ਹੋਣ ਜਾ ਰਹੀਆਂ 2027 ਦੀਆਂ ਵਿਧਾਨ ਸਭਾ ਚੋਣਾਂ ਦੀਆਂ ਤਿਆਰੀਆਂ ਨੂੰ ਲੈ ਕਿ ਹਲਕਾ ਬਲਾਚੌਰ ਦੇ ਅੰਦਰ ਦਿਨ-ਪ੍ਰਤਿ-ਦਿਨ ਸੋਸ਼ਲ ਮੀਡੀਆ 'ਤੇ ਸਿਆਸਤ ਦਾ ਮਾਹੌਲ ਗਰਮਾਉਣਾ ਸ਼ੁਰੂ ਹੋ ਗਿਆ ਹੈ, ਜਿਸ ਦੀ ਮਿਸਾਲ ਹਲਕਾ ਬਲਾਚੌਰ ਦੀਆਂ ਸੋਸ਼ਲ ਮੀਡੀਆ ਦੀਆਂ ਪੋਸਟਾਂ 'ਤੇ ਦੇਖਣ ਨੂੰ ਮਿਲ ਰਹੀ ਹੈ | ਹਲਕਾ ਬਲਾਚੌਰ ਦੇ ਵਿੱਚ ਪਿਛਲੇ ਲੰਬੇ ਸਮੇਂ ਤੋਂ ਸਿਆਸਤ ਦੇ ਵਿੱਚ ਲੋਕਾਂ ਦੀ ਸੇਵਾ ਕਰਦਾ ਆ ਰਿਹਾ ਸਾਬਕਾ ਵਿਧਾਇਕ ਸਵ: ਮਾਸਟਰ ਦਲੀਪ ਚੰਦ ਕਾਠਗੜ੍ਹ ਦਾ ਪਰਿਵਾਰ ਵੀ ਕਾਂਗਰਸ ਪਾਰਟੀ ਦੀ ਤਰਫ਼ੋਂ ਇਸ ਵਾਰ ਮਿਸ਼ਨ 2027 ਦੇ ਤਹਿਤ ਹਲਕਾ ਬਲਾਚੌਰ ਦੇ ਵਿੱਚ ਕਾਂਗਰਸ ਪਾਰਟੀ ਦੇ ਵੱਲੋਂ ਟਿਕਟ ਦੀ ਦਾਅਵੇਦਾਰੀ ਪੇਸ਼ ਕਰੇਗਾ | ਇਨ੍ਹਾਂ ਸ਼ਬਦਾਂ ਦਾ ਪ੍ਰਗਟਾਵਾ ਵਿਧਾਨ ਸਭਾ ਹਲਕਾ ਬਲਾਚੌਰ ਦੇ ਸੀਨੀਅਰ ਕਾਂਗਰਸੀ ਆਗੂ ਸਾਬਕਾ ਜ਼ਿਲ੍ਹਾ ਪ੍ਰੀਸ਼ਦ ਮੈਂਬਰ ਜਸਵਿੰਦਰ ਕੁਮਾਰ ਵਿੱਕੀ ਕਾਠਗੜ੍ਹ ਸਾਬਕਾ ਵਿਧਾਇਕ ਸਵ: ਦਲੀਪ ਚੰਦ ਦੇ ਪੋਤਰੇ ਦੇ ਵਲੋਂ ਗੱਲਬਾਤ ਕਰਦੇ ਕਿਹਾ ਕਿ ਸਾਡੇ ਪਰਿਵਾਰ ਨੇ ਹਲਕਾ ਬਲਾਚੌਰ ਤੇ ਬਰਾਦਰੀ ਦੇ ਹੱਕਾਂ ਦੀ ਲੜਾਈ ਲੜੀ ਹੈ | ਸਾਬਕਾ ਵਿਧਾਇਕ ਸਵ: ਦਲੀਪ ਚੰਦ ਦੇ ਸਿਆਸੀ ਸਮੇਂ ਦੌਰਾਨ ਗੁੱਜਰ ਬਰਾਦਰੀ ਨੂੰ ਬੈਕਵਰਡ ਕਲਾਸ ਬੀ.ਸੀ ਦਾ ਦਰਜਾ ਦਿਵਾ ਕੇ ਸਮਾਜਿਕ ਤੌਰ 'ਤੇ ਮਜ਼ਬੂਤ ਕੀਤਾ ਹੈ | ਵਿੱਕੀ ਚੋਧਰੀ ਨੇ ਕਿਹਾ ਕਿ ਸਾਡੇ ਵਲੋਂ ਲੋਕਾਂ ਨੂੰ ਨਾਲ ਲੈ ਕਿ ਹਲਕੇ ਦੇ ਅੰਦਰ ਪੂਰੀ ਮਿਹਨਤ ਤੇ ਲਗਨ ਦੇ ਨਾਲ ਲੋਕਾਂ ਦੀ ਸੇਵਾ ਤੇ ਲੋਕਾਂ ਦੇ ਵਿੱਚ ਵਿਚਰਿਆ ਜਾ ਰਿਹਾ ਹੈ, ਤਾਂ ਜੋ ਕਿ ਆਉਣ ਵਾਲ਼ਾ 2027 ਦਾ ਸਮਾਂ ਪਾਰਟੀ ਦੇ ਵੱਲੋਂ ਸਾਬਕਾ ਵਿਧਾਇਕ ਸਵ: ਦਲੀਪ ਚੰਦ ਦੇ ਪਰਿਵਾਰ ਨੂੰ ਹਲਕੇ ਦੀ ਮੁੜ ਤੋ ਸੇਵਾ ਕਰਨ ਦੇ ਲਈ ਸੌਂਪਿਆ ਜਾ ਸਕੇ | ਵਿੱਕੀ ਚੋਧਰੀ ਨੇ ਕਿਹਾ ਕਿ ਅਗਰ ਕਾਂਗਰਸ ਪਾਰਟੀ ਸਾਡੇ ਪਰਿਵਾਰ ਨੂੰ ਹਲਕਾ ਬਲਾਚੌਰ ਦੀ ਸੇਵਾ ਕਰਨ ਦੀ ਕੋਈ ਵੀ ਜ਼ਿੰਮੇਵਾਰੀ ਮਿਲਦੀ ਹੈ, ਤਾਂ ਸਾਡਾ ਪਰਿਵਾਰ ਹਲਕੇ ਦੇ ਲੋਕਾਂ ਨੂੰ ਨਾਲ ਲੈ ਕੇ ਬਲਾਚੌਰ ਦੇ ਅੰਦਰ ਕਾਂਗਰਸ ਪਾਰਟੀ ਦੀ ਜੜ੍ਹ ਨੂੰ ਹੋਰ ਮਜ਼ਬੂਤ ਕਰਨ ਵਿੱਚ ਸਫਲ ਹੋਵੇਗਾ | ਉਨ੍ਹਾਂ ਨੇ ਕਿਹਾ ਕਿ ਸਾਡਾ ਪਰਿਵਾਰ ਪਿਛਲੇ ਲੰਬੇ ਸਮੇਂ ਤੋਂ ਕਾਂਗਰਸ ਪਾਰਟੀ ਦੀ ਸੇਵਾ ਕਰਦਾ ਆ ਰਿਹਾ ਹੈ ਤਾਂ ਕਿ ਪਾਰਟੀ ਨੂੰ ਇਸ ਵਾਰ ਸਾਡੇ ਪਰਿਵਾਰ ਨੂੰ ਹਲਕਾ ਬਲਾਚੌਰ ਦੇ ਵਿਚ ਮੌਕੇ ਦੇਣਾ ਚਾਹੀਦਾ ਹੈ |