ਮੁਕੰਦਪੁਰ, 21 ਅਪ੍ਰੈਲ (ਅਮਰੀਕ ਸਿੰਘ ਢੀਂਡਸਾ)-ਡਾ. ਅੰਬੇਡਕਰ ਐਜੂਕੇਸ਼ਨ ਐਂਡ ਹੈੱਲਥ ਕਲੱਬ ਸਰਹਾਲ ਕਾਜ਼ੀਆਂ ਵਲੋਂ ਸ਼ਾਮ ਸਮੇਂ ਚਲਾਈ ਜਾ ਰਹੀ ਮੁਫ਼ਤ ਟਿਊਸ਼ਨ ਦੇ ਲਈ ਐੱਨ. ਆਰ. ਆਈ. ਭਰਾਵਾਂ ਕੇਵਲ ਸਿੰਘ ਮਹੇ ਯੂ. ਐੱਸ. ਏ. (ਸਾਬਕਾ ਸਰਪੰਚ) ਅਤੇ ਗੁਰਜੀਤ ਸਿੰਘ ਮਹੇ ਯੂ. ਐੱਸ. ਏ. ਸਪੁੱਤਰਾਨ ਸਵ: ਭਾਗੂ ਰਾਮ ਮਹੇ ਵਲੋਂ ਦਸ-ਦਸ ਹਜ਼ਾਰ ਰੁ ਕੁੱਲ 20 ਹਜ਼ਾਰ ਰੁਪਏ ਅਤੇ ਹਰਜਿੰਦਰ ਸਿੰਘ ਮਹੇ (ਇਟਲੀ) ਸਪੁੱਤਰ ਭਗਤ ਰਾਮ ਮਹੇ ਵਲੋਂ 5900 ਰੁ: ਅਤੇ ਜਨਕ ਰਾਜ ਭਾਟੀਆ ਯੂ. ਕੇ ਵਲੋਂ 5000 ਰੁਪਏ ਦੀ ਮਾਲੀ ਸਹਾਇਤਾ ਅੰਬੇਡਕਰ ਕਲੱਬ ਸਰਹਾਲ ਕਾਜ਼ੀਆਂ ਨੂੰ ਭੇਟ ਕੀਤੀ ਗਈ | ਇਸ ਮੌਕੇ ਜਾਣਕਾਰੀ ਦਿੰਦੇ ਹੋਏ ਕਲੱਬ ਮੈਂਬਰਾਂ ਨੇ ਦੱਸਿਆ ਕਿ ਡਾ. ਅੰਬੇਡਕਰ ਕਲੱਬ ਪਿਛਲੇ ਲੰਬੇ ਸਮੇਂ ਤੋਂ ਸ਼ਾਮ ਸਮੇਂ ਅੰਬੇਡਕਰ ਲਾਇਬ੍ਰੇਰੀ ਸਰਹਾਲ ਕਾਜ਼ੀਆਂ ਵਿੱਚ ਮੁਫਤ ਟਿਊਸ਼ਨ ਸੈਂਟਰ ਚਲਾ ਰਹੀ ਹੈ | ਜਿਸ ਵਿੱਚ ਗਰੀਬ ਅਤੇ ਲੋੜਵੰਦ ਬੱਚਿਆਂ ਨੂੰ ਸਿੱਖਿਆ ਦਿੱਤੀ ਜਾ ਰਹੀ ਹੈ | ਇਹ ਰਾਸ਼ੀ ਗਰੀਬ ਬੱਚਿਆਂ ਦੀ ਪੜ੍ਹਾਈ ਦੇ ਲਈ ਖਰਚ ਕਰਨ ਲਈ ਕਲੱਬ ਨੂੰ ਭੇਟ ਕੀਤੀ ਗਈ ਹੈ | ਕਲੱਬ ਮੈਂਬਰਾਨ ਵਲੋਂ ਕੇਵਲ ਸਿੰਘ ਯੂ.ਐੱਸ.ਏ. ਸਾਬਕਾ ਸਰਪੰਚ ਤੇ ਗੁਰਜੀਤ ਸਿੰਘ ਮਹੇ ਯੂ.ਐੱਸ.ਏ., ਹਰਜਿੰਦਰ ਸਿੰਘ ਮਹੇ ਇਟਲੀ ਅਤੇ ਜਨਕ ਰਾਜ ਭਾਟੀਆ ਯੂ. ਕੇ. ਦਾ ਧੰਨਵਾਦ ਕਰਦਿਆਂ ਕਿਹਾ ਕਿ ਪਿੰਡ ਦੇ ਸਾਰੇ ਐੱਨ.ਆਰ.ਆਈ. ਵਲੋਂ ਭੇਜੀ ਗਈ ਰਾਸ਼ੀ ਨੂੰ ਐੱਫ.ਡੀ. ਦੇ ਰੂਪ ਵਿਚ ਜਮਾਂ ਕਰਵਾਇਆ ਜਾਵੇਗਾ ਅਤੇ ਉਸ ਤੋਂ ਪ੍ਰਾਪਤ ਵਿਆਜ ਨੂੰ ਹੁਸ਼ਿਆਰ ਅਤੇ ਲੋੜਵੰਦ ਬੱਚਿਆਂ ਦੀ ਪੜ੍ਹਾਈ ਲਈ ਖਰਚਿਆ ਜਾਵੇਗਾ | ਇਸ ਮੌਕੇ ਪਿ੍ੰ. ਜਸਬੀਰ ਸੈਂਪਲੇ ਚੇਅਰਮੈਨ, ਪਿ੍ੰਸੀਪਲ ਹਰਬਲਾਸ, ਲੈਕ. ਪਰਮਜੀਤ ਸਿੰਘ, ਲੈਕ. ਸੁਰਜੀਤ ਸੈਂਪਲੇ, ਬਿਸ਼ੰਬਰ ਲਾਲ ਸਾਬਕਾ ਸਰਪੰਚ, ਲਖਵੀਰ ਸਿੰਘ, ਬਲਵਿੰਦਰ ਕੁਮਾਰ ਮਹੇ, ਪਿ੍ਥੀਪਾਲ ਭਾਟੀਆ, ਹਰਨੇਕ ਲਾਲ ਮਹੇ, ਡਾ. ਸ਼ਾਦੀ ਲਾਲ ਸਰਹਾਲ, ਮਾ. ਦਿਲਬਾਗ ਰਾਮ, ਮਾ. ਸਨੀ ਕੁਮਾਰ, ਡਾ. ਗੁੁਰਪ੍ਰੀਤ ਬਾਗਲਾ, ਅਮਨਦੀਪ ਸੈਂਪਲੇ, ਮੰਗੀ ਲਾਲ, ਅਮਨਦੀਪ ਘਈ, ਸੁਰਜੀਤ ਮਹੇ ਪਹਿਲਵਾਨ ਤੇ ਰਮਨ ਕੁਮਾਰ ਆਦਿ ਹਾਜ਼ਰ ਸਨ |