25-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 23-04-2026

ਪ੍ਰਵਾਸੀ ਪੰਜਾਬੀਆਂ ਦਾ ਆਪਣੇ ਵਤਨ ਨਾਲ ਮੋਹ ਕਦੀ ਨਹੀਂ ਟੁੱਟ ਸਕਦਾ- ਬਲਬੀਰ ਸਿੰਘ

Ad Position 21
No active advertisement
ਅਜੀਤ ਡੈਸਕ 23-04-2026
ਉਸਮਾਨਪੁਰ, 22 ਅਪ੍ਰੈਲ (ਸੰਦੀਪ ਮਝੂਰ)-ਪ੍ਰਵਾਸੀ ਪੰਜਾਬੀਆਂ ਦਾ ਆਪਣੇ ਵਤਨ ਨਾਲ ਮੋਹ ਕਦੀ ਨਹੀਂ ਟੁੱਟ ਸਕਦਾ | ਉਕਤ ਵਿਚਾਰਾਂ ਦਾ ਪ੍ਰਗਟਾਵਾ ਕਰਦਿਆਂ ਉੱਘੇ ਸਮਾਜ ਸੇਵਕ ਅਤੇ ਦਾਨੀ ਬਲਬੀਰ ਸਿੰਘ ਉਸਮਾਨਪੁਰ ਯੂ.ਐੱਸ.ਏ. (ਸਿਆਟਲ) ਨੇ ਕਰਦਿਆਂ ਕਿਹਾ ਕਿ ਉਨ੍ਹਾਂ ਦੇ ਮਨ ਵਿਚ ਹਮੇਸ਼ਾ ਪੰਜਾਬ ਵੱਸਦਾ ਹੈ | ਉਨ੍ਹਾਂ ਕਿਹਾ ਕਿ ਉਹ ਹਮੇਸ਼ਾ ਸਾਲ ਵਿਚ ਦੋ ਵਾਰ ਪੰਜਾਬ ਜਰੂਰ ਗੇੜਾ ਮਾਰਦੇ ਹਨ | ਕਿਉਂਕਿ ਇਸਨਾਨ ਦਾ ਆਪਣੇ ਵਤਨ ਆਪਣੀ ਜਨਮ ਭੂਮੀ ਨਾਲੋਂ ਮੋਹ ਨਹੀਂ ਟੁੱਟਣਾ ਚਾਹੀਦਾ | ਇਸ ਮੌਕੇ ਉਚੇਚੇ ਤੌਰ 'ਤੇ ਅਮਰੀਕਾ ਤੋਂ ਪੁੱਜੇ ਸਨੀ ਕੁਮਾਰ ਅਹਲੂਵਾਲੀਆ ਦਾ ਬਲਬੀਰ ਸਿੰਘ ਯੂ.ਐੱਸ.ਏ., ਹਰਜਾਪ ਸਿੰਘ ਕੈਲੀਫੋਰਨੀਆ ਯੂ.ਐੱਸ.ਏ. ਆਦਿ ਵਲੋਂ ਵਿਸ਼ੇਸ਼ ਤੌਰ 'ਤੇ ਸਨਮਾਨ ਕੀਤਾ ਗਿਆ | ਇਸ ਮੌਕੇ ਸਨੀ ਅਹਲੂਵਾਲੀਆ ਨੇ ਕਿਹਾ ਕਿ ਬਲਬੀਰ ਸਿੰਘ ਯੂ.ਐੱਸ.ਏ. ਅਤੇ ਉਨ੍ਹਾਂ ਦੇ ਪਰਿਵਾਰ ਵਲੋਂ ਉਨ੍ਹਾਂ ਨੂੰ ਬਹੁਤ ਮਾਣ ਸਤਿਕਾਰ ਦਿੱਤਾ ਗਿਆ ਹੈ | ਉਨ੍ਹਾਂ ਕਿਹਾ ਕਿ ਉਹ ਉਨ੍ਹਾਂ ਵਲੋਂ ਜਾਰੀ ਸਮਾਜ ਸੇਵਾ ਦੇ ਕਾਰਜਾਂ ਤੋਂ ਬਹੁਤ ਪ੍ਰਭਾਵਿਤ ਹਨ | ਇਨਸਾਨ ਨੂੰ ਆਪਣੀ ਮਿੱਟੀ ਨਾਲ ਜੁੜਿਆ ਰਹਿਣ ਦੇ ਨਾਲ-ਨਾਲ ਆਪਣੀ ਜਨਮ ਭੂਮੀ ਲਈ ਵੀ ਕੁਝ ਨਾ ਕੁਝ ਕਰਦੇ ਰਹਿਣਾ ਚਾਹੀਦਾ ਹੈ | ਇਸ ਮੌਕੇ ਮੇਜਰ ਸਿੰਘ ਭਗਰਾਂ, ਮਲਕੀਤ ਸਿੰਘ ਤੇ ਹਰਭਜਨ ਸਿੰਘ ਆਦਿ ਹਾਜ਼ਰ ਸਨ |
Ad Position 22
No active advertisement
ਪਿਛਲੀ ਖ਼ਬਰ ਮੁੱਖ ਮੰਤਰੀ ਤੀਰਥ ਯਾਤਰਾ ਅਧੀਨ ਬਜ਼ੁਰਗਾਂ ਦਾ ਸੁਪਨਾ ਹੋ ਰਿਹੈ ਪੂਰਾ- ਬਿ੍ਗੇਡੀਅਰ ਰਾਜ ਕੁਮਾਰ ਅਗਲੀ ਖ਼ਬਰ ਗੜ੍ਹੀ ਅਜੀਤ ਸਿੰਘ ਵਿਖੇ ਡਾ. ਅੰਬੇਡਕਰ ਦਾ ਜਨਮ ਦਿਨ ਮਨਾਇਆ
Ad Position 24