ਔੜ/ਝਿੰਗੜਾਂ, 22 ਅਪ੍ਰੈਲ (ਕੁਲਦੀਪ ਸਿੰਘ ਝਿੰਗੜ)-ਪਿੰਡ ਗੜ੍ਹੀ ਅਜੀਤ ਸਿੰਘ ਵਿਖੇ ਡਾ. ਬੀ. ਆਰ ਅੰਬੇਡਕਰ ਵੈੱਲਫੇਅਰ ਸੁਸਾਇਟੀ ਵਲੋਂ ਗ੍ਰਾਮ ਪੰਚਾਇਤ, ਪਿੰਡ ਵਾਸੀਆਂ ਤੇ ਐੱਨ. ਆਰ. ਆਈ. ਵੀਰਾਂ ਦੇ ਸਹਿਯੋਗ ਨਾਲ ਭਾਰਤੀ ਸੰਵਿਧਾਨ ਦੇ ਨਿਰਮਾਤਾ ਭਾਰਤ ਰਤਨ ਡਾ. ਭੀਮ ਰਾਓ ਅੰਬੇਡਕਰ ਦਾ ਜਨਮ ਦਿਨ ਡਾ. ਬੀ. ਆਰ ਅੰਬੇਡਕਰ ਵੈਲਫੇਅਰ ਸੁਸਾਇਟੀ ਦੇ ਪ੍ਰਧਾਨ ਮਾ. ਸਤਨਾਮ ਧੀਰ ਗੜ੍ਹੀ ਦੀ ਅਗਵਾਈ ਹੇਠ ਭਾਰੀ ਉਤਸ਼ਾਹ ਨਾਲ ਮਨਾਇਆ ਗਿਆ | ਡਾ. ਬੀ. ਆਰ. ਅੰਬੇਡਕਰ ਚੌਂਕ 'ਚ ਸਥਾਪਿਤ ਉਨ੍ਹਾਂ ਦੇ ਆਦਮ ਕੱਦ ਬੁੱਤ 'ਤੇ ਸਰਪੰਚ ਬਹਾਦਰ ਸਿੰਘ ਥਿਆੜਾ ਗੜ੍ਹੀ, ਸੁਸਾਇਟੀ ਪ੍ਰਧਾਨ ਮਾ. ਸਤਨਾਮ ਧੀਰ ਗੜ੍ਹੀ, ਅਮਰੀਕ ਸਿੰਘ ਪੁਰੇਵਾਲ, ਪੰਚਾਇਤ ਮੈਂਬਰ ਗੋਬਿੰਦ ਸਿੰਘ ਧੀਰ ਤੇ ਲਖਵਿੰਦਰ ਸਿੰਘ, ਸਾਬਕਾ ਪੰਚ ਬਲਵੀਰ ਦਦਰਾਲ, ਮਨਪ੍ਰੀਤ ਦਦਰਾਲ ਕੈਨੇਡਾ ਤੇ ਪਿੰਡ ਦੇ ਹੋਰ ਪਤਵੰਤੇ ਸੱਜਣਾਂ ਵਲੋਂ ਫੁੱਲ ਮਲਾਵਾਂ ਭੇਟ ਕਰਦਿਆਂ ਉਨ੍ਹਾਂ ਇਕੱਤਰ ਪਿੰਡ ਵਾਸੀਆਂ ਨੂੰ ਡਾ. ਭੀਮ ਰਾਓ ਅੰਬੇਡਕਰ ਦੇ ਸੰਘਰਸ਼ਮਈ ਜੀਵਨ ਸਬੰਧੀ ਆਪਣੇ ਵੱਡਮੁੱਲੇ ਵਿਚਾਰਾਂ ਦੀ ਸਾਂਝ ਪਾਉਂਦਿਆਂ ਕਿਹਾ ਕਿ ਡਾਕਟਰ ਸਾਹਿਬ ਦੇ ਅਧੂਰੇ ਰਹਿੰਦੇ ਸੁਪਨਿਆਂ ਨੂੰ ਪੂਰਾ ਕਰਨ ਲਈ ਸਾਨੂੰ ਆਪਣੇ ਬੱਚਿਆਂ ਨੂੰ ਵੱਧ ਤੋਂ ਵੱਧ ਪੜਾਉਣਾ ਚਾਹੀਦਾ ਹੈ | ਉਥੇ ਵਿਦੇਸ਼ 'ਚ ਗਏ ਇੰਟਰਨੈਸ਼ਨਲ ਗੋਲਡਮੈਲਿਸਟ ਮਿਸ਼ਨਰੀ ਗਾਇਕ ਰੂਪ ਲਾਲ ਧੀਰ ਕੈਨੇਡਾ ਤੇ ਇੰਟਰਨੈਸ਼ਨਲ ਗੋਲਡਮੈਲਿਸਟ ਮਿਸ਼ਨਰੀ ਗਾਇਕ ਰਾਜ ਕੁਮਾਰ ਦਦਰਾਲ ਗਰੀਸ, ਸਮਾਜ ਸੇਵੀ ਐੱਨ. ਆਰ. ਆਈ. ਮਹਿੰਦਰ ਸਿੰਘ ਅਣਦੇਹ ਯੂ.ਐਸ.ਏ, ਨਿਰਮਲ ਕੌਰ ਧੀਰ ਸਾਬਕਾ ਸਰਪੰਚ ਕੈਨੇਡਾ, ਕੁਲਦੀਪ ਸਿੰਘ ਛੋਕਰ ਯੂ. ਐੱਸ. ਏ., ਮਲਕੀਤ ਧੀਰ ਜਰਮਨੀ, ਬਹਾਦਰ ਸਿੰਘ ਗਰਚਾ ਜਰਮਨੀ, ਜੀਤ ਧੀਰ ਜਰਮਨੀ, ਕੁਲਦੀਪ ਧੀਰ ਸਪੇਨ, ਰੇਸ਼ਮ ਧੀਰ ਗਰੀਸ, ਸ਼ਨੀ ਧੀਰ ਕੈਨੇਡਾ ਆਦਿ ਸਾਥੀਆਂ ਵਲੋਂ ਵੀ ਡਾਕਟਰ ਸਾਹਿਬ ਦੇ ਜਨਮ-ਦਿਨ ਦੀ ਵਿਦੇਸ਼ ਤੌਰ 'ਤੇ ਮੁਬਾਰਕਬਾਦ ਦਿੰਦਿਆਂ ਉਨ੍ਹਾਂ ਪਿੰਡ ਵਾਸੀਆਂ ਵਲੋਂ ਕੀਤੇ ਉਪਰਾਲੇ ਦਾ ਧੰਨਵਾਦ ਕੀਤਾ | ਅੰਤ ਵਿੱਚ ਸਰਪੰਚ ਬਹਾਦਰ ਸਿੰਘ ਥਿਆੜਾ ਤੇ ਵੈਲਫੇਅਰ ਸੁਸਾਇਟੀ ਦੇ ਪ੍ਰਧਾਨ ਮਾ. ਸਤਨਾਮ ਧੀਰ ਵਲੋਂ ਸਮਾਗਮ ਵਿੱਚ ਪੁੱਜੇ ਪਤਵੰਤੇ ਸੱਜਣਾਂ ਤੇ ਪਿੰਡ ਵਾਸੀਆਂ ਦਾ ਧੰਨਵਾਦ ਕੀਤਾ | ਇਸ ਮੌਕੇ ਝਲਮਣ ਧੀਰ, ਚਮਨ ਲਾਲ ਧੀਰ, ਚਰਨਜੀਤ ਧੀਰ, ਮੇਜਰ ਪੇਂਟਰ, ਰਣਵੀਰ ਸਿੰਘ ਧੀਰ, ਮੇਜਰ ਟੇਲਰ, ਕੁਲਵੰਤ ਧੀਰ, ਡੋਲੀਸ਼ਾ ਧੀਰ ਤੇ ਲਖਵੀਰ ਧੀਰ ਆਦਿ ਹਾਜ਼ਰ ਸਨ |