25-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 23-04-2026

ਰੋਟਰੀ ਕਲੱਬ ਬੰਗਾ ਗ੍ਰੀਨ ਨੇ ਚਰਨ ਕੰਵਲ ਸਕੂਲ 'ਚ ਹੈਂਡ ਵਾਸ਼ ਸਟੇਸ਼ਨ ਲਗਵਾਇਆ

Ad Position 21
No active advertisement
ਅਜੀਤ ਡੈਸਕ 23-04-2026
ਬੰਗਾ, 22 ਅਪ੍ਰੈਲ (ਧਰਮਵੀਰ ਪਾਲ)-ਰੋਟਰੀ ਕਲੱਬ ਬੰਗਾ ਗ੍ਰੀਨ ਵੱਲੋਂ ਸਮਾਜ ਸੇਵਾ ਦੀ ਲੜੀ ਨੂੰ ਲਗਾਤਾਰ ਅੱਗੇ ਵਧਾਉਂਦੇ ਹੋਏ ਸਿਹਤ, ਸਿੱਖਿਆ ਅਤੇ ਸਫ਼ਾਈ ਦੇ ਖੇਤਰ ਵਿਚ ਬੇਮਿਸਾਲ ਯੋਗਦਾਨ ਦਿੱਤਾ ਜਾ ਰਿਹਾ ਹੈ | ਕਲੱਬ ਨੇ ਹਮੇਸ਼ਾ ਲੋਕ ਭਲਾਈ ਦੇ ਕਾਰਜਾਂ ਨੂੰ ਪਹਿਲ ਦਿੱਤੀ ਹੈ ਅਤੇ ਜਰੂਰਤਮੰਦ ਵਰਗਾਂ ਦੀ ਸਹਾਇਤਾ ਲਈ ਵੱਖ-ਵੱਖ ਪ੍ਰੋਜੈਕਟ ਸਫਲਤਾਪੂਰਵਕ ਚਲਾਏ ਹਨ | ਇਸੇ ਕੜੀ ਤਹਿਤ ਰੋਟਰੀ ਡਿਸਟਿ੍ਕਟ 3070 ਦੇ ਗਲੋਬਲ ਗਰਾਂਟ ਵਾਸ਼ ਇਨ ਸਕੂਲਜ਼ ਪ੍ਰੋਜੈਕਟ ਰਾਹੀਂ ਪੰਜ ਹੈਂਡ ਵਾਸ਼ ਸਟੇਸ਼ਨ ਪ੍ਰਾਪਤ ਕਰਨਾ ਕਲੱਬ ਦੀ ਸ਼ਾਨਦਾਰ ਕਾਰਗੁਜ਼ਾਰੀ ਦਾ ਪ੍ਰਤੀਕ ਹੈ, ਜਿਸ ਨਾਲ ਸਕੂਲਾਂ ਵਿੱਚ ਪੜ੍ਹ ਰਹੇ ਬੱਚਿਆਂ ਨੂੰ ਸਾਫ਼-ਸਫ਼ਾਈ ਦੀਆਂ ਆਦਤਾਂ ਵੱਲ ਪ੍ਰੇਰਿਤ ਕੀਤਾ ਜਾ ਰਿਹਾ ਹੈ | ਇਨ੍ਹਾਂ ਵਿੱਚੋਂ ਇੱਕ ਸਟੇਸ਼ਨ ਚਰਨ ਕੰਵਲ ਕਾਨਵੇਂਟ ਸਕੂਲ ਬੰਗਾ ਵਿੱਚ ਇੰਸਟਾਲ ਕੀਤਾ ਗਿਆ, ਜਿਸ ਦਾ ਉਦਘਾਟਨ ਉਘੇ ਸਮਾਜ ਸੇਵੀ ਸੁਮਨ ਕੁਮਾਰ ਡਾਬਰ ਹੈਮਬਰਗ ਜਰਮਨੀ ਵੱਲੋਂ ਕੀਤਾ ਗਿਆ | ਕਲੱਬ ਦੇ ਪ੍ਰਧਾਨ ਰੋਟ ਦਿਲਬਾਗ ਸਿੰਘ ਬਾਗੀ ਅਤੇ ਉਪ ਪ੍ਰਧਾਨ ਰੋਟ ਸ਼ਮਿੰਦਰ ਸਿੰਘ ਗਰਚਾ ਨੇ ਦੱਸਿਆ ਕਿ ਕਲੱਬ ਵੱਲੋਂ ਲਗਾਤਾਰ ਸਿਹਤ ਕੈਂਪ, ਰੁੱਖ ਲਗਾਉਣ, ਸਿੱਖਿਆ ਸਹਾਇਤਾ ਅਤੇ ਹੋਰ ਸਮਾਜਿਕ ਗਤੀਵਿਧੀਆਂ ਕਰਵਾਈਆਂ ਜਾਂਦੀਆਂ ਹਨ, ਜੋ ਕਿ ਸਮਾਜ ਵਿੱਚ ਸਕਾਰਾਤਮਕ ਬਦਲਾਅ ਲਿਆਉਣ ਵਿੱਚ ਅਹਿਮ ਭੂਮਿਕਾ ਨਿਭਾ ਰਹੀਆਂ ਹਨ | ਇਸ ਮੌਕੇ ਕਲੱਬ ਦੇ ਮੈਂਬਰ ਰੋਟ ਸੁੱਖਵਿੰਦਰ ਸਿੰਘ ਧਾਮੀ, ਰੋਟ ਜੀਵਨ ਦਾਸ ਕੌਸ਼ਲ, ਰੋਟ ਰਣਜੀਤ ਸਿੰਘ ਕੰਦੋਲਾ, ਰੋਟ ਹਰਪ੍ਰੀਤ ਸੈਣੀ, ਰੋਟ ਸਰਬਜੀਤ ਸਿੰਘ ਬੇਦੀ, ਕੈਪਟਨ ਹਰਬੰਸ ਸਿੰਘ, ਜਸਕਰਨ, ਗੌਹਰ, ਵਮੱਸ਼, ਕੋਮਲ, ਵਰਿੰਦਰ, ਜੈਸਮੀਨ, ਰਾਜਨ, ਯੁਵਰਾਜ ਆਦਿ ਹਾਜਰ ਸਨ |
Ad Position 22
No active advertisement
ਪਿਛਲੀ ਖ਼ਬਰ ਗੜ੍ਹੀ ਅਜੀਤ ਸਿੰਘ ਵਿਖੇ ਡਾ. ਅੰਬੇਡਕਰ ਦਾ ਜਨਮ ਦਿਨ ਮਨਾਇਆ ਅਗਲੀ ਖ਼ਬਰ ਸਿੱਖ ਨੈਸ਼ਨਲ ਕਾਲਜ ਵਿਖੇ ਧਰਤੀ ਦਿਵਸ ਮਨਾਇਆ
Ad Position 24