25-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 23-04-2026

ਕੇ. ਸੀ. ਸਕੂਲ ਦੇ ਬੱਚਿਆਂ ਨੇ ਧਰਤੀ ਦਿਵਸ ਮੌਕੇ ਰੁੱਖ ਲਗਾਏ

Ad Position 21
No active advertisement
ਅਜੀਤ ਡੈਸਕ 23-04-2026
ਨਵਾਂਸ਼ਹਿਰ, 22 ਅਪ੍ਰੈਲ (ਜਸਬੀਰ ਸਿੰਘ ਨੂਰਪੁਰ)-ਵਿਸ਼ਵ ਧਰਤੀ ਦਿਵਸ 'ਤੇ ਕੇ. ਸੀ. ਪਬਲਿਕ ਸਕੂਲ ਦੇ ਵਿਦਿਆਰਥੀਆਂ ਨੇ ਵਾਤਾਵਰਣ ਬਚਾਉਣ ਅਤੇ ਧਰਤੀ ਨੂੰ ਸੁੰਦਰ ਰੱਖਣ ਦੇ ਸੰਦੇਸ਼ ਨੂੰ ਉਤਸ਼ਾਹਿਤ ਕਰਨ ਲਈ ਸਕੂਲ ਵਿਚ ਵੱਖ-ਵੱਖ ਗਤੀਵਿਧੀਆਂ ਵਿਚ ਹਿੱਸਾ ਲਿਆ | ਗਰੁੱਪ ਕੈਪਟਨ ਅਸ਼ਵਨੀ ਦੱਤਾ ਅਤੇ ਸਕੂਲ ਪਿ੍ੰਸੀਪਲ ਰੰਜਨਾ ਖੰਨਾ ਦੀ ਦੇਖ-ਰੇਖ 'ਚ ਵਿਦਿਆਰਥੀ ਹਰਾ ਭੋਜਨ ਅਤੇ ਹਰੇ ਕੱਪੜੇ ਪਾ ਕੇ ਸਕੂਲ ਪੁੱਜੇ | ਸਕੂਲ ਦੇ ਹਰੇਕ ਹਾਉਸ, ਇਮਰਾਲਡ, ਰੂਬੀ, ਟੋਪਾਜ ਅਤੇ ਸੈਫਾਇਰ ਹਾਉਸ ਦੇ 250 ਤੋਂ ਵੱਧ ਬੱਚਿਆਂ ਨੇ ਲਗਪਗ 50 ਵੱਖ-ਵੱਖ ਕਿਸਮਾਂ ਦੇ ਬੂਟੇ ਲਗਾਏ ਅਤੇ ਉਨ੍ਹਾਂ ਦੀ ਰੱਖਿਆ ਕਰਨ ਅਤੇ ਧਰਤੀ ਨੂੰ ਸੁੰਦਰ ਰੱਖਣ ਦਾ ਪ੍ਰਣ ਲਿਆ | ਇਸ ਦੇ ਨਾਲ ਹੀ ਬੱਚਿਆਂ ਨੇ ਲੋਕਾਂ ਨੂੰ ਕੂੜਾ ਸੁੱਟਣ ਤੋਂ ਰੋਕਣ ਲਈ ਉਤਸ਼ਾਹਿਤ ਕਰਨ ਲਈ ਸਕੂਲ ਵਿੱਚ ਇੱਕ ਰੈਲੀ ਕੱਢੀ | ਦੱਤਾ ਨੇ ਦੱਸਿਆ ਕਿ ਵਿਸ਼ਵ ਧਰਤੀ ਦਿਵਸ ਜੀਵਨ ਦੇ ਸਰੋਤਾਂ ਨੂੰ ਬਚਾਉਣ ਅਤੇ ਇੱਕ ਸਿਹਤਮੰਦ ਵਾਤਾਵਰਣ ਬਣਾਈ ਰੱਖਣ ਬਾਰੇ ਜਾਗਰੂਕਤਾ ਪੈਦਾ ਕਰਦਾ ਹੈ | ਵਧਦੀ ਆਬਾਦੀ ਨੇ ਕੁਦਰਤੀ ਸਰੋਤਾਂ 'ਤੇ ਬੇਲੋੜਾ ਬੋਝ ਪਾਇਆ ਹੈ, ਜਿਸ ਨਾਲ ਸਰੋਤਾਂ ਦੀ ਸਹੀ ਵਰਤੋਂ ਲਈ ਧਰਤੀ ਦਿਵਸ ਵਰਗੇ ਪ੍ਰੋਗਰਾਮਾਂ ਦੀ ਮਹੱਤਤਾ ਵਧ ਗਈ ਹੈ | ਜੇਕਰ ਅੱਜ ਬੱਚਿਆਂ ਨੂੰ ਜਾਗਰੂਕ ਕੀਤਾ ਜਾਵੇ, ਤਾਂ ਉਹ ਭਵਿੱਖ ਵਿੱਚ ਵਾਤਾਵਰਣ ਪ੍ਰੇਮੀ ਬਣ ਜਾਣਗੇ ਅਤੇ ਧਰਤੀ ਨੂੰ ਬਚਾ ਸਕਣਗੇ | ਹੈੱਡਮਾਸਟਰ ਗੁਰਪ੍ਰੀਤ ਸਿੰਘ ਨੇ ਦੱਸਿਆ ਕਿ ਲਾਂਕਡਾਉਣ ਕਾਰਨ ਧਰਤੀ ਦੀਆਂ ਵਾਈਬ੍ਰੇਸ਼ਨਾਂ 'ਚ 30 ਤੋਂ 50 ਫ਼ੀਸਦੀ ਕਮੀ ਆਈ ਹੈ | ਓਜ਼ੋਨ ਪਰਤ 'ਚ ਸੁਧਾਰ, ਪ੍ਰਦੂਸ਼ਣ ਘਟਾਉਣ ਅਤੇ ਨਦੀਆਂ ਦੇ ਪੱਧਰ ਤੋਂ ਧਰਤੀ ਨੂੰ ਬਹੁਤ ਫਾਇਦਾ ਹੋਇਆ | ਹਾਊਸ ਦੇ ਪ੍ਰਮੁੱਖ ਰਾਜਵੀਰ ਕੌਰ, ਹਰਦੀਪ ਸੰਧੂ, ਹਿਨਾ ਖੰਨਾ ਅਤੇ ਮੋਨਿਕਾ ਸ਼ਰਮਾ ਨੇ ਦੱਸਿਆ ਕਿ ਰੁੱਖ ਲਗਾ ਕੇ ਬੱਚਿਆਂ ਨੇ ਰੁੱਖ ਲਗਾਓ, ਧਰਤੀ ਬਚਾਓ ਦਾ ਸੰਦੇਸ਼ ਦਿੱਤਾ, ਇੱਕ ਅਜਿਹਾ ਸੰਦੇਸ਼ ਜੋ ਕੱਲ੍ਹ ਸਾਡੇ ਵਾਤਾਵਰਣ ਦੀ ਰੱਖਿਆ ਵਿਚ ਮਦਦ ਕਰੇਗਾ |
Ad Position 22
No active advertisement
ਪਿਛਲੀ ਖ਼ਬਰ ਨਿਊ ਆਦਰਸ਼ ਸਕੂਲ ਸੜੋਆ 'ਚ ਵਿਸ਼ਵ ਧਰਤੀ ਦਿਵਸ ਮਨਾਇਆਂ ਅਗਲੀ ਖ਼ਬਰ ਸ਼ੇਰਗਿੱਲ ਅਕੈਡਮੀ ਤੇ ਕੈਨੇਡੀਅਨ ਸਕੂਲ ਵਿਖੇ ਧਰਤੀ ਦਿਵਸ ਮਨਾਇਆ
Ad Position 24