25-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 23-04-2026

ਨਿਊ ਆਦਰਸ਼ ਸਕੂਲ ਸੜੋਆ 'ਚ ਵਿਸ਼ਵ ਧਰਤੀ ਦਿਵਸ ਮਨਾਇਆਂ

Ad Position 21
No active advertisement
ਅਜੀਤ ਡੈਸਕ 23-04-2026
ਸੜੋਆ, 22 ਅਪ੍ਰੈਲ (ਹਰਮੇਲ ਸਹੂੰਗੜਾ)-ਨਿਊ ਆਦਰਸ਼ ਸੀਨੀਅਰ ਸੈਕੰਡਰੀ ਸਕੂਲ ਸੜੋਆ 'ਚ ਵਿਸ਼ਵ ਧਰਤੀ ਦਿਵਸ ਦੇ ਮੌਕੇ 'ਤੇ ਵਿਦਿਆਰਥੀਆਂ ਵਲੋਂ ਰੰਗ-ਬਿਰੰਗੀਆਂ ਅਤੇ ਸਿਖਲਾਈ ਭਰਪੂਰ ਗਤੀਵਿਧੀਆਂ ਦਾ ਪ੍ਰਬੰਧ ਕੀਤਾ ਗਿਆ | ਸਕੂਲ ਦਾ ਮਾਹੌਲ ਪੂਰੀ ਤਰ੍ਹਾਂ ਵਾਤਾਵਰਣ ਪ੍ਰੇਮ ਦੇ ਰੰਗਾਂ ਨਾਲ ਰੰਗਿਆ ਹੋਇਆ ਨਜ਼ਰ ਆਇਆ | ਵਿਦਿਆਰਥੀਆਂ ਨੇ ਚਾਰਟ ਮੇਕਿੰਗ, ਭਾਸ਼ਣ ਅਤੇ ਗੀਤਾਂ ਰਾਹੀਂ ਧਰਤੀ ਦੀ ਸੰਭਾਲ ਅਤੇ ਕੁਦਰਤ ਦੀ ਰੱਖਿਆ ਦਾ ਸੰਦੇਸ਼ ਬੜੇ ਹੀ ਪ੍ਰਭਾਵਸ਼ਾਲੀ ਢੰਗ ਨਾਲ ਪੇਸ਼ ਕੀਤਾ | ਸੁੰਦਰ ਪੇਂਟਿੰਗਾਂ ਅਤੇ ਰਚਨਾਤਮਕ ਕਲਾਕਾਰੀਆਂ ਨੇ ਸਭ ਦਾ ਮਨ ਮੋਹ ਲਿਆ ਅਤੇ ਧਰਤੀ ਬਚਾਓ ਦਾ ਸੰਦੇਸ਼ ਹਰ ਦਿਲ ਤੱਕ ਪਹੁੰਚਾਇਆ | ਇਸ ਤੋਂ ਇਲਾਵਾ ਸੰਦੀਪ ਕੌਰ ਦੇ ਦਿਸ਼ਾ-ਨਿਰਦੇਸ਼ ਹੇਠ ਗਤੀਵਿਧੀਆਂ ਵੀ ਕਰਵਾਈਆਂ ਗਈਆਂ | ਜਿਨ੍ਹਾਂ 'ਚ ਵਿਦਿਆਰਥੀਆਂ ਨੇ ਆਪਣੇ ਹੁਨਰ ਦਾ ਸ਼ਾਨਦਾਰ ਪ੍ਰਦਰਸ਼ਨ ਕੀਤਾ | ਬੱਚਿਆਂ ਨੇ ਜੁਵੈਲਰੀ ਬਾਕਸ ਸਜਾਉਣਾ, ਗਿਫਟ ਰੈਪਿੰਗ ਅਤੇ ਘਰ ਦੇ ਬੇਕਾਰ ਸਮਾਨ ਨਾਲ ਨਵੀਂ-ਨਵੀਂ ਉਪਯੋਗੀ ਚੀਜ਼ਾਂ ਤੇ ਤੋਹਫ਼ੇ ਤਿਆਰ ਕਰਕੇ ਰੀਯੂਜ਼ ਅਤੇ ਰੀਸਾਈਕਲ ਦਾ ਸੁਨੇਹਾ ਦਿੱਤਾ | ਇਹ ਗਤੀਵਿਧੀਆਂ ਨਾ ਸਿਰਫ਼ ਰਚਨਾਤਮਕਤਾ ਨੂੰ ਉਭਾਰਦੀਆਂ ਹਨ, ਸਗੋਂ ਬੱਚਿਆਂ ਵਿੱਚ ਵਾਤਾਵਰਣ ਪ੍ਰਤੀ ਜ਼ਿੰਮੇਵਾਰੀ ਦੀ ਭਾਵਨਾ ਵੀ ਪੈਦਾ ਕਰਦੀਆਂ ਹਨ | ਪਿ੍ੰਸੀਪਲ ਗੀਤਿਕਾ ਚੰਦੇਲ ਨੇ ਵੀ ਵਿਦਿਆਰਥੀਆਂ ਨੂੰ ਉਨ੍ਹਾਂ ਦੀ ਸ਼ਾਨਦਾਰ ਪੇਸਕਾਰੀ ਲਈ ਮੁਬਾਰਕਬਾਦ ਦਿੱਤੀ ਅਤੇ ਭਵਿੱਖ ਵਿੱਚ ਵੀ ਇਸੇ ਜਜ਼ਬੇ ਨਾਲ ਅੱਗੇ ਵਧਣ ਲਈ ਪ੍ਰੇਰਿਤ ਕੀਤਾ | ਸਕੂਲ ਦੇ ਐਮ.ਡੀ ਸੰਜੇ ਮਲਹੋਤਰਾ ਨੇ ਬੱਚਿਆਂ ਨੂੰ ਵੱਧ ਤੋਂ ਵੱਧ ਰੁੱਖ ਲਗਾਉਣ ਲਈ ਪ੍ਰੇਰਿਤ ਕੀਤਾ ਤਾਂ ਜੋ ਆਉਣ ਵਾਲੇ ਸਮੇਂ ਵਿੱਚ ਵਾਤਾਵਰਣ ਨੂੰ ਹਰਿਆ-ਭਰਿਆ ਭਰਿਆ ਬਣਾਇਆ ਜਾ ਸਕੇ | ਸਮਾਗਮ ਦੇ ਅੰਤ 'ਤੇ ਵਿਦਿਆਰਥੀਆਂ ਨੇ ਬਚਨ ਲਿਆ ਕਿ ਉਹ ਧਰਤੀ ਨੂੰ ਸਾਫ਼-ਸੁਥਰਾ ਅਤੇ ਸੁਰੱਖਿਅਤ ਬਣਾਉਣ ਲਈ ਹਮੇਸ਼ਾਂ ਯਤਨਸ਼ੀਲ ਰਹਿਣਗੇ | ਇਹ ਪ੍ਰੋਗਰਾਮ ਸਾਰੇ ਹਾਜ਼ਰੀਨਾਂ ਲਈ ਪ੍ਰੇਰਣਾਦਾਇਕ ਤੇ ਯਾਦਗਾਰ ਬਣਿਆ |
Ad Position 22
No active advertisement
ਪਿਛਲੀ ਖ਼ਬਰ ਗੜ੍ਹਪਧਾਣਾ ਵਿਖੇ ਧਾਰਮਿਕ ਸਮਾਗਮ ਕਰਵਾਇਆ ਅਗਲੀ ਖ਼ਬਰ ਕੇ. ਸੀ. ਸਕੂਲ ਦੇ ਬੱਚਿਆਂ ਨੇ ਧਰਤੀ ਦਿਵਸ ਮੌਕੇ ਰੁੱਖ ਲਗਾਏ
Ad Position 24