ਕਟਾਰੀਆਂ, 23 ਅਪ੍ਰੈਲ (ਪ੍ਰੇਮੀ ਸੰਧਵਾਂ)-ਬੰਗਾ ਮਾਰਕੀਟ ਕਮੇਟੀ ਦੇ ਚੇਅਰਮੈਨ ਤੇ ਸੀਨੀਅਰ 'ਆਪ' ਆਗੂ ਬਲਵੀਰ ਕਰਨਾਣਾ ਨੇ 'ਅਜੀਤ' ਨਾਲ ਗੱਲਬਾਤ ਕਰਦਿਆਂ ਕਿਹਾ ਕਿ ਆਉਣ ਵਾਲੀਆਂ ਵਿਧਾਨ ਸਭਾ ਚੋਣਾਂ ਵਿਚ ਆਮ ਆਦਮੀ ਪਾਰਟੀ ਸ਼ਾਨਦਾਰ ਜਿੱਤ ਪ੍ਰਾਪਤ ਕਰੇਗੀ ਤੇ ਪੰਜਾਬ ਦੇ ਮੁੜ ਮੁੱਖ ਮੰਤਰੀ ਭਗਵੰਤ ਮਾਨ ਹੀ ਬਣਨਗੇ ਕਿਉਂਕਿ ਆਪ ਸਰਕਾਰ ਨੇ ਲੋਕਾਂ ਨਾਲ ਜੋ ਵੀ ਗਰੰਟੀਆਂ ਦੇ ਵਾਅਦੇ ਕੀਤੇ ਸਨ | ਉਨਾਂ ਨੂੰ ਪੂਰਾ ਕਰਕੇ ਮਾਨ ਸਰਕਾਰ ਨੇ ਲੋਕਾਂ ਦਾ ਦਿੱਲ ਜਿੱਤਾ ਲਿਆ | ਕਿਉਂਕਿ ਪੰਜਾਬ ਦੀਆਂ ਸਮੇਂ-ਸਮੇਂ ਦੀਆਂ ਵਿਰੋਧੀ ਸਰਕਾਰਾਂ ਨੇ ਸੂਬੇ ਦੇ ਲੋਕਾਂ ਦੇ ਪੱਲੇ ਵੋਟਾਂ ਬਟੋਰਨ ਲਈ ਬਹੁਤ ਵਾਅਦੇ ਕੀਤੇ, ਪਰ ਉਨ੍ਹਾਂ ਵਾਅਦਿਆਂ 'ਤੇ ਦਾਅਵਿਆਂ 'ਤੇ ਕੋਈ ਵੀ ਸਰਕਾਰ ਖਰੀ ਨਹੀਂ ਉਤਰੀ | ਜਦ ਕਿ ਮਾਨ ਸਰਕਾਰ ਨੇ ਲੋਕਾਂ ਨਾਲ ਕੀਤੇ ਵਾਅਦਿਆਂ ਨੂੰ ਪੂਰਾ ਕਰਕੇ ਇੱਕ ਨਵਾਂ ਇਤਿਹਾਸ ਸਿਰਜ ਕੇ ਰੱਖ ਦਿੱਤਾ |