20-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 21-09-2026

ਆਟੋ ਵਰਕਰ ਯੂਨੀਅਨ 26 ਦੀ ਮੋਗਾ ਰੈਲੀ ’ਚ ਕਰੇਗੀ ਭਰਵੀਂ ਸ਼ਮੂਲੀਅਤ

ਨਵਾਂਸ਼ਹਿਰ, 20 ਸਤੰਬਰ (ਜਸਬੀਰ ਸਿੰਘ ਨੂਰਪੁਰ)-ਇੰਡੀਅਨ ਫੈਡਰੇਸ਼ਨ ਆਫ ਟਰੇਡ ਯੂਨੀਅਨਜ਼ ਦੇ ਆਗੂਆਂ ਨੇ ਆਟੋ ਵਰਕਰ ਯੂਨੀਅਨ ਦੇ ਵਰਕਰਾਂ ਨੂੰ ਭਾਜਪਾ-ਆਰ. ਐਸ.

Ad Position 21
No active advertisement
ਅਜੀਤ ਡੈਸਕ 21-09-2026
ਨਵਾਂਸ਼ਹਿਰ, 20 ਸਤੰਬਰ (ਜਸਬੀਰ ਸਿੰਘ ਨੂਰਪੁਰ)-ਇੰਡੀਅਨ ਫੈਡਰੇਸ਼ਨ ਆਫ ਟਰੇਡ ਯੂਨੀਅਨਜ਼ ਦੇ ਆਗੂਆਂ ਨੇ ਆਟੋ ਵਰਕਰ ਯੂਨੀਅਨ ਦੇ ਵਰਕਰਾਂ ਨੂੰ ਭਾਜਪਾ-ਆਰ. ਐਸ. ਐਸ. ਸਰਕਾਰ ਦੇ ਫਾਸ਼ੀਵਾਦ ਵਿਰੁੱਧ ਡੱਟਣ ਦਾ ਸੱਦਾ ਦਿੱਤਾ ਹੈ। ਇਥੇ ਆਟੋ ਵਰਕਰ ਯੂਨੀਅਨ ਜ਼ਿਲ੍ਹਾ ਨਵਾਂਸ਼ਹਿਰ ਦੀ ਮੀਟਿੰਗ 26 ਸਤੰਬਰ ਨੂੰ ਸੀ. ਪੀ. ਆਈ. (ਐਮ. ਐਲ.) ਨਿਊ ਡੈਮੋਕ੍ਰੇਸੀ ਵਲੋਂ ਮੋਗਾ ਵਿਖੇ ਮੋਦੀ ਸਰਕਾਰ ਦੇ ਫਾਸ਼ੀਵਾਦ ਵਿਰੁੱਧ ਕੀਤੀ ਜਾ ਰਹੀ ਸੂਬਾ ਪੱਧਰੀ ਰੈਲੀ ਦੀ ਤਿਆਰੀ ਸਬੰਧੀ ਕੀਤੀ ਗਈ। ਮੀਟਿੰਗ ਨੂੰ ਸੰਬੋਧਨ ਕਰਦਿਆਂ ਇਫਟੂ ਪੰਜਾਬ ਦੇ ਸੂਬਾ ਪ੍ਰੈੱਸ ਸਕੱਤਰ ਜਸਬੀਰ ਦੀਪ ਨੇ ਕਿਹਾ ਕਿ ਮੋਦੀ ਸਰਕਾਰ ਲੋਕਾਂ ’ਤੇ ਫਾਸ਼ੀ ਹੱਲੇ ਬੋਲ ਰਹੀ ਹੈ ਜੋ ਬਹੁ ਪੱਖੀ ਤੇ ਬਹੁ ਪਰਤੀ ਹਨ। ਇਸ ਸਰਕਾਰ ਦਾ ਇਹ ਫਾਸ਼ੀਵਾਦ ਦੋ ਥੰਮਾਂ ’ਤੇ ਖੜ੍ਹਾ ਹੈ ਇਕ ਹੈ ਸੰਘ ਦਾ ਮਨੂੰਵਾਦ ਤੇ ਦੂਜਾ ਹੈ ਕਾਰਪੋਰੇਟ। ਇਸ ਸਰਕਾਰ ਵਲੋਂ ਵੋਟਾਂ ਦੀ ਵਿਸ਼ੇਸ਼ ਸੁਧਾਈ ਦੇ ਨਾਂਅ ’ਤੇ ਘਾਟ ਗਿਣਤੀਆਂ ਕੋਲੋਂ ਵੋਟ ਦਾ ਹੱਕ ਅਤੇ ਨਾਗਰਿਕਤਾ ਦਾ ਅਧਿਕਾਰ ਖੋਹਿਆ ਜਾ ਰਿਹਾ ਹੈ। ਮੋਦੀ ਸਰਕਾਰ ਸੰਵਿਧਾਨ ਤੇ ਜਮਹੂਰੀਅਤ ਦਾ ਗਲਾ ਘੁੱਟ ਰਹੀ ਹੈ। ਚਾਰ ਕਿਰਤ ਕੋਡ ਲਿਆ ਕੇ ਕਿਰਤੀ ਵਰਗ ਨੂੰ ਸਤਹੀਣ ਕਰਕੇ ਕਾਰਪੋਰੇਟ ਲਈ ਕਿਰਤੀਆਂ ਦੀ ਲੁੱਟ ਲਈ ਰਾਹ ਮੋਕਲਾ ਕਰ ਰਹੀ ਹੈ। ਇਸ ਸਰਕਾਰ ਵਲੋਂ ਲੋਕ ਘੋਲਾਂ ਨੂੰ ਜਬਰ ਨਾਲ ਦਬਾਉਣ ਦੇ ਯਤਨ ਕੀਤੇ ਜਾ ਰਹੇ ਹਨ, ਜਿਸ ਦੀ ਤਾਜ਼ਾ ਉਦਾਹਰਣ ਵਿਦਿਆਰਥੀਆਂ ਦਾ ਜੰਤਰ ਮੰਤਰ ਦਿੱਲੀ ਦਾ ਘੋਲ ਹੈ। ਉਨ੍ਹਾਂ ਕਿਹਾ ਕਿ ਸਾਨੂੰ ਮੋਦੀ ਸਰਕਾਰ ਦੇ ਫਾਸ਼ੀਵਾਦ ਦਾ ਤਿੱਖਾ ਵਿਰੋਧ ਕਰਨਾ ਚਾਹੀਦਾ ਹੈ। ਸਾਡੀ ਚੁੱਪ ਸਾਡੇ ਲਈ ਘਾਤਕ ਸਿੱਧ ਹੋਵੇਗੀ। ਆਟੋ ਵਰਕਰਾਂ ਨੇ 26 ਸਤੰਬਰ ਨੂੰ ਹੜਤਾਲ ਕਰਕੇ ਵੱਡੀ ਗਿਣਤੀ ਵਿਚ ਮੋਗਾ ਰੈਲੀ ਲਈ ਵਹੀਰਾਂ ਘੱਤਣ ਦਾ ਫੈਸਲਾ ਕੀਤਾ। ਇਸ ਮੌਕੇ ਆਟੋ ਵਰਕਰ ਯੂਨੀਅਨ ਦੇ ਆਗੂ ਤਰਨਜੀਤ, ਗੋਪੀ, ਦੇਸ ਰਾਜ ਨੇ ਵੀ ਸੰਬੋਧਨ ਕੀਤਾ।
Ad Position 22
No active advertisement
ਪਿਛਲੀ ਖ਼ਬਰ ਸ਼ੋਭਾ ਯਾਤਰਾ ਦਾ ਰੱਤੇਵਾਲ ਵਿਚ ਸਵਾਗਤ ਬਾਬਾ ਸ੍ਰੀਚੰਦ ਦੇ ਪ੍ਰਕਾਸ਼ ਪੁਰਬ ਦੇ ਸੰਬੰਧ ਵਿਚ ਬੋਹੜੀ ਸਾਹਿਬ ਤੋਂ ਕੱਢੀ ਸੀ... ਅਗਲੀ ਖ਼ਬਰ ਗੁਰਦੁਆਰਾ ਨਿਰਮਲ ਆਸ਼ਰਮ ਕਜਲਾ ਰੋਡ ਬੰਗਾ ਵਿਖੇ ਲੱਗਾ ਅੱਖਾਂ ਦਾ 45ਵਾਂ ਮੁਫ਼ਤ ਆਪ੍ਰੇਸ਼ਨ ਕੈਂਪ
Ad Position 24