20-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 21-09-2026

ਪਿੰਡ ਹੇੜੀਆਂ ਵਿਖੇ ਸੰਤ ਬਾਪੂ ਇੰਦਰ ਸਿੰਘ ਦੀ ਸਾਲਾਨਾ ਬਰਸੀ ਸਮਾਗਮ ਨੂੰ ਮੁੱਖ ਰੱਖਦਿਆਂ ਸੇਵਾਦਾਰਾਂ ਵਲੋਂ ਵੱਖ-ਵੱਖ ਰਸਤਿਆਂ ਦੀ ਸਫਾਈ ਮੁਹਿੰਮ ਸ਼ੁਰੂ

ਰੱਤੇਵਾਲ, 20 ਸਤੰਬਰ (ਅਸ਼ੋਕ ਕੁਮਾਰ ਲੀਲ)-ਪਿਛਲੇ ਦਿਨੀਂ ਪਿੰਡ ਰੈਲਮਾਜਰਾ ਦਾ ਇਕ ਨੌਜਵਾਨ ਫੌਜ ਵਿਚ ਭਰਤੀ ਹੋਣ ਲਈ ਲਿਖਤੀ ਟੈਸਟ ਤੇ ਹੋਰ ਟੈਸਟ ਪਾਸ ਕਰ ਚੁੱਕਿਆ ਸੀ। ਸਿਰਫ ਇਕ ਦੌੜ ਬਾਕੀ ਰਹਿੰਦਾ ਸੀ।

Ad Position 21
No active advertisement
ਪਿੰਡ ਹੇੜੀਆਂ ਵਿਖੇ ਸੰਤ ਬਾਪੂ ਇੰਦਰ ਸਿੰਘ ਦੀ ਸਾਲਾਨਾ ਬਰਸੀ ਸਮਾਗਮ ਨੂੰ ਮੁੱਖ ਰੱਖਦਿਆਂ ਸੇਵਾਦਾਰਾਂ ਵਲੋਂ ਵੱਖ-ਵੱਖ ਰਸਤਿਆਂ ਦੀ ਸਫਾਈ ਮੁਹਿੰਮ ਸ਼ੁਰੂ 21-09-2026
ਰੱਤੇਵਾਲ, 20 ਸਤੰਬਰ (ਅਸ਼ੋਕ ਕੁਮਾਰ ਲੀਲ)-ਪਿਛਲੇ ਦਿਨੀਂ ਪਿੰਡ ਰੈਲਮਾਜਰਾ ਦਾ ਇਕ ਨੌਜਵਾਨ ਫੌਜ ਵਿਚ ਭਰਤੀ ਹੋਣ ਲਈ ਲਿਖਤੀ ਟੈਸਟ ਤੇ ਹੋਰ ਟੈਸਟ ਪਾਸ ਕਰ ਚੁੱਕਿਆ ਸੀ। ਸਿਰਫ ਇਕ ਦੌੜ ਬਾਕੀ ਰਹਿੰਦਾ ਸੀ। ਉਸ ਟੈਸਟ ਨੂੰ ਪਾਸ ਕਰਨ ਲਈ ਉਸ 19 ਸਾਲਾ ਨੌਜਵਾਨ ਲਵਪ੍ਰੀਤ ਸਿੰਘ ਪੁੱਤਰ ਜਸਵੀਰ ਸਿੰਘ ਵਾਸੀ ਰੈਲਮਾਜਰਾ ਨੂੰ ਪਿੰਡ ਵਿਚ ਕੋਈ ਵੀ ਗਰਾਊਂਡ ਨਾ ਹੋਣ ਕਰਕੇ ਮਜ਼ਬੂਰਨ ਸਰਵਿਸ ਰੋਡ ’ਤੇ ਆਪਣੇ ਸਾਥੀਆਂ ਸਮੇਤ ਦੌੜ ਲਗਾਉਂਦੇ ਨੂੰ ਇਕ ਵਾਹਨ ਨੇ ਟੱਕਰ ਮਾਰੀ, ਜਿਸ ਕਰਕੇ ਉਸ ਨੌਜਵਾਨ ਦੀ ਮੌਕੇ ’ਤੇ ਹੀ ਮੌਤ ਹੋ ਗਈ। ਇਸ ਮੌਕੇ ਪਰਿਵਾਰ ਨਾਲ ਦੁੱਖ ਦੀ ਘੜੀ ਵਿਚ ਸ਼ਾਮਿਲ ਹੋਏ ਪਿੰਡ ਵਾਸੀ ਤੇਜਵਿੰਦਰ ਸਿੰਘ ਤੇਜੀ ਮਾਂਗਟ ਪ੍ਰਧਾਨ ਯੂਥ ਦੋਆਬਾ ਜ਼ੋਨ ਮਿਸਲ ਸਤਲੁਜ ਪੰਜਾਬ, ਪ੍ਰਧਾਨ ਸੁਰਿੰਦਰ ਛਿੰਦਾ ਤੇ ਪਿੰਡ ਵਾਸੀਆਂ ਨੇ ‘ਆਪ’ ਸਰਕਾਰ ਦੇ ਹਲਕਾ ਵਿਧਾਇਕ ਵਲੋਂ ਕੀਤੇ ਜਾ ਰਹੇ ਵਾਅਦਿਆਂ ਨੂੰ ਕੋਸਿਆ ਜਿਹੜੇ ਕਿ ਸਰਕਾਰ ਵਲੋਂ ਪਿੰਡਾਂ ਵਿਚ ਖੇਡ ਗਰਾਊਂਡ ਬਣਾ ਕੇ ਨੌਜਵਾਨ ਪੀੜ੍ਹੀ ਨੂੰ ਨਸ਼ਿਆਂ ਤੋਂ ਦੂਰ ਰਹਿ ਕੇ ਚੰਗੀ ਸਿਹਤ ਬਣਾ ਕੇ ਸੁਨਹਿਰੀ ਭਵਿੱਖ ਬਣਾਉਣ ਲਈ ਪ੍ਰਬੰਧ ਕੀਤੇ ਗਏ ਹਨ। ਹਲਕਾ ਵਿਧਾਇਕ ਇਸ ਬਾਰੇ ਦੱਸੇ ਕਿ ਪਿੰਡ ਰੈਲ ਮਾਜਰਾ ਦੀਆਂ ਤਿੰਨ ਪੰਚਾਇਤਾਂ ਇਕੱਠੀਆਂ ਹਨ। ਉਨ੍ਹਾਂ ਨੂੰ ਕਿਹੜਾ ਖੇਡ ਗਰਾਊਂਡ ਦਿੱਤਾ ਹੈ ਅਤੇ ਇਸ ਨੌਜਵਾਨ ਲਵਪ੍ਰੀਤ ਸਿੰਘ ਦੀ ਬੇਵਕਤੀ ਮੌਤ ਦਾ ਜ਼ਿੰਮੇਵਾਰ ਕੌਣ ਹੈ। ਜਿਹਨਾਂ ਮਾਪਿਆਂ ਦਾ ਨੌਜਵਾਨ ਪੁੱਤਰ ਘਰ ਦੀ ਗਰੀਬੀ ਦੂਰ ਕਰਨ ਲਈ ਨੌਕਰੀ ਲੱਭਦੇ ਹੋਏ ਬੇਵਕਤੀ ਮੌਤ ਨੂੰ ਗਲੇ ਲਾ ਲਿਆ। ਮਾਪਿਆਂ ਦਾ ਪੁੱਤ ਤਾਂ ਵਾਪਸ ਨਹੀਂ ਆ ਸਕਦਾ ਪਰ ਸਰਕਾਰ ਉਸ ਪਰਿਵਾਰ ਦੀ ਮਦਦ ਲਈ ਉਚਿਤ ਪ੍ਰਬੰਧ ਕਰੇ, ਜਿਸ ਨਾਲ ਉਸ ਨੌਜਵਾਨ ਦੇ ਮਾਤਾ-ਪਿਤਾ ਤੇ ਬਜ਼ੁਰਗ ਦਾਦਾ ਦਾਦੀ ਦੀ ਰਹਿੰਦੀ ਜ਼ਿੰਦਗੀ ਦੇ ਦਿਨ ਕੁਝ ਸੁਖਾਵੇਂ ਨਿਕਲਣ। ਉਸ ਨੌਜਵਾਨ ਦੇ ਨਾਂਅ ’ਤੇ ਤਿੰਨ ਪੰਚਾਇਤਾਂ ਦਾ ਇਕ ਸਾਂਝਾ ਸਟੇਡੀਅਮ ਬਣਾਇਆ ਜਾਵੇ। ਇਕ ਪਾਸੇ ਨਸ਼ਿਆਂ ਦਾ ਛੇਵਾਂ ਦਰਿਆ ਵਗ ਰਿਹਾ ਹੈ, ਜਿਸ ਕਾਰਨ ਆਏ ਦਿਨ ਨੌਜਵਾਨੀ ਮੌਤ ਦੇ ਮੂੰਹ ਵਿਚ ਜਾ ਰਹੀ ਹੈ ਦੂਜੇ ਪਾਸੇ ਲਵਪ੍ਰੀਤ ਦੀ ਬੇਵਕਤੀ ਮੌਤ ਨੇ ਮੌਜੂਦਾ ਸਰਕਾਰ ’ਤੇ ਕਈ ਸਵਾਲੀਆ ਚਿੰਨ੍ਹ ਲਗਾਏ ਹਨ। ਮੌਜੂਦਾ ਸਰਕਾਰ ਨੂੰ ਇਸ ਗੰਭੀਰ ਮਸਲੇ ਨੂੰ ਪਹਿਲ ਤੇ ਆਧਾਰ ’ਤੇ ਹੱਲ ਕਰਕੇ ਨੌਜਵਾਨੀ ਨੂੰ ਬਚਾਉਣ ਲਈ ਪਿੰਡਾਂ ਵਿਚ ਖੇਡ ਸਟੇਡੀਅਮ ਅਤੇ ਜਿੰਮਾਂ ਵਗੈਰਾ ਦਾ ਪ੍ਰਬੰਧ ਪਹਿਲ ਦੇ ਅਧਾਰ ’ਤੇ ਕਰਨਾ ਚਾਹੀਦਾ।
Ad Position 22
No active advertisement
ਪਿਛਲੀ ਖ਼ਬਰ ਗੁਰਦੁਆਰਾ ਨਿਰਮਲ ਆਸ਼ਰਮ ਕਜਲਾ ਰੋਡ ਬੰਗਾ ਵਿਖੇ ਲੱਗਾ ਅੱਖਾਂ ਦਾ 45ਵਾਂ ਮੁਫ਼ਤ ਆਪ੍ਰੇਸ਼ਨ ਕੈਂਪ ਅਗਲੀ ਖ਼ਬਰ ਝੋਨੇ ਦੀ ਕਟਾਈ ਨੇ ਫੜਿਆ ਜ਼ੋਰ, ਖਰੀਦ ਪ੍ਰਬੰਧ ਨਾ ਹੋਣ ਕਾਰਨ ਕਿਸਾਨ ਚਿੰਤਤ ਪਿਛਲੇ ਸਾਲ ਨਾਲੋਂ ਸਰਕਾਰ ਨੇ 10 ਦਿਨ ਅਗੇਤ...
Ad Position 24