08-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 02-05-2026

ਕੇ.ਸੀ ਕਾਲਜ ਆਫ਼ ਐਜੂਕੇਸ਼ਨ ਵਿਖੇ ਅੰਤਰਰਾਸ਼ਟਰੀ ਮਜ਼ਦੂਰ ਦਿਵਸ ਸਬੰਧੀ ਪੋਸਟਰ-ਮੇਕਿੰਗ ਮੁਕਾਬਲੇ 'ਚ ਮਨਪ੍ਰੀਤ ਕÏਰ ਰਹੀ ਅੱਵਲ

Ad Position 21
No active advertisement
ਅਜੀਤ ਡੈਸਕ 02-05-2026
ਨਵਾਂਸ਼ਹਿਰ, 1 ਮਈ (ਜਸਬੀਰ ਸਿੰਘ ਨੂਰੁਪੁਰ) - ਕਰਿਆਮ ਰੋਡ 'ਤੇ ਸਥਿਤ ਕੇ.ਸੀ ਕਾਲਜ ਆਫ਼ ਐਜੂਕੇਸ਼ਨ 'ਚ ਅੰਤਰਰਾਸ਼ਟਰੀ ਮਜ਼ਦੂਰ ਦਿਵਸ ਦੇ ਸਬੰਧ 'ਚ ਕਾਲਜ ਪਿ੍ੰਸੀਪਲ ਡਾ. ਕੁਲਜਿੰਦਰ ਕÏਰ ਦੀ ਦੇਖ ਰੇਖ 'ਚ ਇੱਕ ਪੋਸਟਰ-ਮੇਕਿੰਗ ਮੁਕਾਬਲਾ ਕਰਵਾਇਆ ਗਿਆ, ਜਿਸ 'ਚ ਬੀ.ਐਡ ਦੇ ਦੂਜੇ ਅਤੇ ਚÏਥੇ ਸਮੈਸਟਰ ਦੇ 15 ਵਿਦਿਆਰਥੀਆਂ ਨੇ ਹਿੱਸਾ ਲਿਆ | ਇਸ ਮੁਕਾਬਲੇ 'ਚ ਮਨਪ੍ਰੀਤ ਕÏਰ ਨੇ ਪਹਿਲਾ ਸਥਾਨ, ਮੰਜੂ ਬਾਲਾ ਨੇ ਦੂਜਾ ਅਤੇ ਸੰਸਕ੍ਰਿਤੀ ਅਤੇ ਜਸਪ੍ਰੀਤ ਕÏਰ ਨੇ ਸਾਂਝੇ ਤÏਰ 'ਤੇ ਤੀਜਾ ਸਥਾਨ ਪ੍ਰਾਪਤ ਕੀਤਾ, ਜਦ ਕਿ ਹਰਦੀਪ ਕÏਰ ਨੂੰ ਸਾਂਤਵਨਾ ਪੁਰਸਕਾਰ ਜਿੱਤਿਆ | ਕਾਲਜ ਪਿ੍ੰਸੀਪਲ ਡਾ. ਕੁਲਜਿੰਦਰ ਕÏਰ ਨੇ ਦੱਸਿਆ ਕਿ 1 ਮਈ ਨੂੰ ਦੁਨੀਆ ਭਰ 'ਚ ਅੰਤਰਰਾਸ਼ਟਰੀ ਮਜ਼ਦੂਰ ਦਿਵਸ ਵਜੋਂ ਮਨਾਇਆ ਜਾਂਦਾ ਹੈ¢ ਅੰਤਰਰਾਸ਼ਟਰੀ ਪੱਧਰ 'ਤੇ, ਮਜ਼ਦੂਰ ਦਿਵਸ 1 ਮਈ, 1886 ਨੂੰ ਸ਼ੁਰੂ ਹੋਇਆ ਸੀ, ਜਿਸਦਾ ਉਦੇਸ਼ ਮਜ਼ਦੂਰਾਂ ਦੇ ਕੰਮ ਦੇ ਘੰਟੇ ਘਟਾਉਣਾ ਸੀ¢ ਮਾਸੂਮ ਪੀੜਤਾਂ ਦੀ ਯਾਦ 'ਚ, 1 ਮਈ ਨੂੰ ਅੰਤਰਰਾਸ਼ਟਰੀ ਮਜ਼ਦੂਰ ਦਿਵਸ ਵਜੋਂ ਮਨਾਇਆ ਜਾਵੇਗਾ ਅਤੇ ਸਾਰੇ ਮਜ਼ਦੂਰਾਂ ਅਤੇ ਕਰਮਚਾਰੀਆਂ ਨੂੰ ਇੱਕ ਦਿਨ ਦੀ ਛੁੱਟੀ ਹੋਵੇਗੀ¢ ਇਸ ਤੋਂ ਬਾਅਦ, ਭਾਰਤ ਸਮੇਤ ਦੁਨੀਆ ਭਰ ਦੇ ਲਗਪਗ 80 ਦੇਸ਼ਾਂ ਵਿੱਚ ਮਜ਼ਦੂਰ ਦਿਵਸ ਨੂੰ ਰਾਸ਼ਟਰੀ ਛੁੱਟੀ ਵਜੋਂ ਮਨਾਇਆ ਜਾਣ ਲੱਗਾ¢ ਕਾਲਜ ਸਟਾਫ਼ ਅਤੇ ਵਿਦਿਆਰਥੀਆਂ ਨੇ ਫਿਰ ਸ਼ਿਕਾਗੋ ਦੇ ਸ਼ਹੀਦਾਂ ਨੂੰ ਸ਼ਰਧਾਂਜਲੀ ਭੇਟ ਕੀਤੀ | ਜੱਜਮੈਂਟ ਦੀ ਭੂਮਿਕਾ ਜਤਿੰਦਰ ਕÏਰ ਅਤੇ ਅਨੀਤਾ ਰਾਣੀ ਵਲੋਂ ਅਦਾ ਕੀਤੀ ਗਈ | ਮੌਕੇ 'ਤੇ ਸਹਾਇਕ ਪ੍ਰੋਫੈਸਰ ਮੋਨਿਕਾ ਧੰਮ, ਅਮਨਪ੍ਰੀਤ ਕÏਰ ਅਤੇ ਗੋਪਾਲ ਕ੍ਰਿਸ਼ਨ ਵੀ ਮÏਜੂਦ ਰਹੇ¢
Ad Position 22
No active advertisement
ਪਿਛਲੀ ਖ਼ਬਰ ਲੋਕ ਸਭਾ ਮੈਂਬਰ ਮਲਵਿੰਦਰ ਸਿੰਘ ਕੰਗ ਵਲੋਂ ਉੜਾਪੜ ਵਿਖੇ ਖੇਡ ਸਟੇਡੀਅਮ ਦਾ ਉਦਘਾਟਨ ਅਗਲੀ ਖ਼ਬਰ ਕੀਮਤੀ ਲਾਲ ਏ. ਐੱਸ. ਆਈ ਹੋਏ ਸੇਵਾ ਮੁਕਤ
Ad Position 24