ਨਵਾਂਸ਼ਹਿਰ, 1 ਮਈ (ਜਸਬੀਰ ਸਿੰਘ ਨੂਰਪੁਰ)- ਜ਼ਿਲ੍ਹਾ ਨੰਬਰਦਾਰ ਯੂਨੀਅਨ ਦੀ ਮੀਟਿੰਗ ਜ਼ਿਲ੍ਹਾ ਪ੍ਰਧਾਨ ਹਰਵੰਤ ਸਿੰਘ ਤਾਜਪੁਰ ਦੀ ਪ੍ਰਧਾਨਗੀ ਹੇਠ ਨਵਾਂਸ਼ਹਿਰ ਤਹਿਸੀਲ ਕੰਪਲੈਕਸ ਵਿਖੇ ਹੋਈ, ਜਿਸ 'ਚ ਵੱਡੀ ਗਿਣਤੀ 'ਚ ਨੰਬਰਦਾਰ ਸ਼ਾਮਿਲ ਹੋਏ | ਹਰਵੰਤ ਸਿੰਘ ਜ਼ਿਲ੍ਹਾ ਪ੍ਰਧਾਨ ਨੇ ਦੱਸਿਆ ਕਿ ਸੂਬਾ ਪ੍ਰਧਾਨ ਗੁਰਪਾਲ ਸਿੰਘ ਸਮਰਾ ਅਤੇ ਉਨ੍ਹਾਂ ਦੇ ਨਾਲ ਗਏ ਗੁਰਦਰਸ਼ਨ ਸਿੰਘ, ਰਸਪਾਲ ਸਿੰਘ ਰਾਮਪੁਰਾ, ਜਸਵੰਤ ਸਿੰਘ ਰੰਧਾਵਾ ਸੀਨੀਅਰ ਮੀਤ ਪ੍ਰਧਾਨ, ਸਰਜੀਤ ਸਿੰਘ ਨਨਹੇੜਾ ਸੀਨੀਅਰ ਮੀਤ ਪ੍ਰਧਾਨ, ਹਰ ਕਮਲ ਸਿੰਘ ਮੁੱਖ ਸੀਨੀਅਰ ਮੀਤ ਪ੍ਰਧਾਨ ਪੰਜਾਬ ਵੱਲੋਂ ਵਿੱਤ ਮੰਤਰੀ ਹਰਪਾਲ ਸਿੰਘ ਚੀਮਾ ਨਾਲ ਸਿਵਲ ਸਕੱਤਰ ਚੰਡੀਗੜ ਵਿਖੇ ਮੀਟਿੰਗ ਕੀਤੀ ਗਈ ਸੀ | ਜਿਸ ਵਿੱਚ ਨੰਬਰਦਾਰ ਯੂਨੀਅਨ ਵੱਲੋਂ ਦੋ ਮੁੱਖ ਮੰਗਾਂ ਨੰਬਰਦਾਰੀ ਜੱਦੀ ਪੁਸ਼ਟੀ ਕਰਨਾ ਅਤੇ ਮਾਣਭੱਤਾ 5 ਹਜ਼ਾਰ ਕਰਨਾ ਰੱਖੀਆਂ ਗਈਆਂ, ਜਿਸ ਨੂੰ ਮਨਜ਼ੂਰ ਕਰਦਿਆਂ ਜੱਦੀ ਪੁਸ਼ਟੀ ਉੱਪਰ ਮੰਤਰੀ ਨੇ ਸਹਿਮਤੀ ਦਿੱਤੀ | ਮਾਨਯੋਗ ਹਾਈਕੋਰਟ ਵੱਲੋਂ ਇਸ ਉਪਰ ਰੋਕ ਲਗਾਈ ਹੋਈ ਹੈ ਇਸ ਦਾ ਹੱਲ ਕੱਢਦੇ ਹੋਏ ਉਹਨਾਂ ਕਿਹਾ ਕਿ ਨੰਬਰਦਾਰ ਆਪਣੇ ਵਾਰਸ ਨੂੰ ਸਰਬਰਾਹ ਬਣਾ ਦੇਵੇ ਅਤੇ ਨੰਬਰਦਾਰ ਦੀ ਮੌਤ ਹੋਣ 'ਤੇ ਨਵੀਂ ਨਿਯੁਕਤੀ ਸਮੇਂ ਸਰਬਰਾਹ ਨੂੰ ਨੰਬਰਦਾਰ ਪਹਿਲ ਦੇ ਅਧਾਰ 'ਤੇ ਬਣਾਇਆ ਜਾਵੇਗਾ | ਉਨ੍ਹਾਂ ਮਾਣਭੱਤਾ ਵਧਾਉਣ ਬਾਰੇ ਵੀ ਭਰੋਸਾ ਦਿੱਤਾ | ਇਸ ਮੌਕੇ ਬਲਰਾਜ ਸਿੰਘ ਕਰੀਹਾ, ਸੁਖਜੀਵਨ ਸਿੰਘ ਕਰਨਾਣਾ, ਸੰਤੋਖ ਸਿੰਘ ਭੰਗਲ, ਸੁਲੱਖਣ ਸਿੰਘ ਕਿਸ਼ਨਪੁਰ, ਬਿਮਲ ਕੁਮਾਰ ਰਾਹੋਂ, ਪਰਮਜੀਤ ਸਿੰਘ ਕਰੀਮਪੁਰ, ਸੁਰਜੀਤ ਸਿੰਘ ਸਲੋਹ, ਰਾਵਲ ਸਿੰਘ ਮੁਬਾਰਕਪੁਰ, ਹਰ ਜਸਦੇਵ ਸਿੰਘ ਸ਼ਾਹਪੁਰ ਪੱਟੀ, ਮੇਜਰ ਲਾਲ ਕੈਂਥ, ਸਵਰਨ ਸਿੰਘ ਕਾਹਮਾ, ਬਲਵੀਰ ਸਿੰਘ ਕਾਹਲੋਂ ਤੇ ਕੇਵਲ ਸਿੰਘ ਚੂਹੜਪੁਰ ਆਦਿ ਹਾਜ਼ਰ ਸਨ |