ਨਵਾਂਸ਼ਹਿਰ, 4 ਮਈ (ਜਸਬੀਰ ਸਿੰਘ ਨੂਰਪੁਰ)-ਸੰਯੁਕਤ ਕਿਸਾਨ ਮੋਰਚੇ ਦੇ ਸੱਦੇ ਨੂੰ ਲਾਗੂ ਕਰਨ ਲਈ ਕਿਰਤੀ ਕਿਸਾਨ ਯੂਨੀਅਨ ਜ਼ਿਲ੍ਹਾ ਸ਼ਹੀਦ ਭਗਤ ਸਿੰਘ ਨਗਰ ਦੀ ਮੀਟਿੰਗ ਦਾਣਾ ਮੰਡੀ ਨਵਾਂਸ਼ਹਿਰ ਵਿਖੇ ਹੋਈ | ਮੀਟਿੰਗ ਦੌਰਾਨ ਜ਼ਿਲ੍ਹਾ ਪ੍ਰਧਾਨ ਸੁਰਿੰਦਰ ਸਿੰਘ ਬੈਂਸ, ਜ਼ਿਲ੍ਹਾ ਸਕੱਤਰ ਤਰਸੇਮ ਸਿੰਘ ਬੈਂਸ, ਸੂਬਾ ਕਮੇਟੀ ਮੈਂਬਰ ਭੁਪਿੰਦਰ ਸਿੰਘ ਵੜੈਚ ਨੇ ਦੱਸਿਆ ਕਿ ਪੰਜਾਬ ਦੇ ਲੋਕਾਂ ਨੂੰ ਭਾਖੜਾ ਬਿਆਸ ਮੈਨੇਜਮੈਂਟ ਬੋਰਡ 'ਚ ਸਥਾਈ ਮੈਂਬਰਸ਼ਿਪ ਬਹਾਲ ਕਰਵਾਉਣ, ਬੀਜ ਬਿੱਲ 2025, ਬਿਜਲੀ ਬਿੱਲ 2025, ਅਮਰੀਕਾ ਅਤੇ ਹੋਰ ਦੇਸ਼ਾਂ ਨਾਲ ਕੀਤੇ ਅਸਾਵੇ ਅਤੇ ਮੁਕਤ ਵਪਾਰ ਸਮਝੌਤੇ ਰੱਦ ਕਰਵਾਉਣ, ਐਮ. ਐਸ. ਪੀ ਸਮੇਤ ਕਾਨੂੰਨੀ ਗਰੰਟੀ ਅਤੇ ਹੋਰ ਮੰਨੀਆਂ ਮੰਗਾਂ ਲਾਗੂ ਕਰਵਾਉਣ ਹਿੱਤ ਪੰਜਾਬ ਦੇ ਗਵਰਨਰ ਹਾਊਸ ਵੱਲ ਮਾਰਚ ਕੀਤਾ ਜਾਵੇਗਾ | ਇਸ ਦੀ ਤਿਆਰੀ ਲਈ ਮੀਟਿੰਗ ਕਰਕੇ ਜ਼ਿਲ੍ਹੇ ਦੇ ਵਰਕਰਾਂ ਦੀਆਂ ਡਿਊਟੀਆਂ ਲਾਈਆਂ ਗਈਆਂ | ਜ਼ਿਲ੍ਹੇ ਵਿਚੋਂ ਕਿਸਾਨ ਬੱਸਾਂ ਤੇ ਕਾਰਾਂ ਰਾਹੀਂ ਵੱਡੀ ਗਿਣਤੀ 'ਚ ਸ਼ਾਮਿਲ ਹੋਣਗੇ | ਪਿਛਲੇ ਦਿਨੀ ਭਾਰੀ ਗੜਿ੍ਹਆਂ ਕਾਰਨ ਨਵਾਂਸ਼ਹਿਰ ਦੇ ਜਾਡਲਾ, ਮਜਾਰਾ ਕਲਾਂ, ਸ਼ਹਾਬਪੁਰ ਤੇ ਹੋਰ ਪਿੰਡਾਂ 'ਚ ਮੱਕੀ ਦੀ ਫਸਲ ਦੇ ਹੋਏ ਨੁਕਸਾਨ ਦੀ ਪੂਰਤੀ ਤੁਰੰਤ ਵਿਸ਼ੇਸ਼ ਗਿਰਦਾਵਰੀ ਕਰਵਾ ਕੇ ਕੀਤੀ ਜਾਵੇ ਤੇ ਜ਼ਿਲ੍ਹੇ ਅੰਦਰ ਕਿਸਾਨਾਂ ਦੀ ਅੱਗ ਨਾਲ ਕਣਕ ਅਤੇ ਨਾੜ ਨੁਕਸਾਨੇ ਗਏ ਹਨ ਤੁਰੰਤ ਮੁਆਵਜਾ ਦਿੱਤਾ ਜਾਵੇ | ਮੀਟਿੰਗ ਦੌਰਾਨ ਸੁਰਿੰਦਰ ਸਿੰਘ ਮਹਿਰਮਪੁਰ, ਅਵਤਾਰ ਸਿੰਘ, ਕਰਨੈਲ ਸਿੰਘ ਉੜਾਪੜ, ਬਲਦੇਵ ਸਿੰਘ, ਕਸ਼ਮੀਰ ਸਿੰਘ, ਰਾਮਜੀ ਦਾਸ, ਮੋਹਣ ਸਿੰਘ, ਕੁਲਬੀਰ ਸਿੰਘ ਸ਼ਾਹਪੁਰ ਪੱਟੀ, ਸੋਹਣ ਸਿੰਘ ਅਟਵਾਲ, ਗੁਰਦੇਵ ਸਿੰਘ ਚੌਹੜ, ਨਿਰਮਲ ਸਿੰਘ ਅੜਕ, ਤਾਰਾ ਸਿੰਘ, ਬਲਬੀਰ ਸਿੰਘ, ਜੀਵਨ ਦਾਸ ਬੇਗੋਵਾਲ, ਮੇਜਰ ਸਿੰਘ ਅਤੇ ਹੋਰ ਹਾਜਰ ਸਨ |
ਕਿਰਤੀ ਕਿਸਾਨ ਯੂਨੀਅਨ ਜ਼ਿਲ੍ਹਾ ਸ਼ਹੀਦ ਭਗਤ ਸਿੰਘ ਨਗਰ ਦੀ ਮੀਟਿੰਗ
ਅਜੀਤ ਡੈਸਕ
05-05-2026