ਮਜਾਰੀ/ਸਾਹਿਬਾ, 4 ਮਈ (ਨਿਰਮਲਜੀਤ ਸਿੰਘ ਚਾਹਲ)-ਬਲਾਚੌਰ ਦੀ ਆੜ੍ਹਤੀ ਐਸੋਸੀਏਸ਼ਨ ਨੇ ਪੰਜਾਬ ਸਰਕਾਰ ਤੋਂ ਮੰਗ ਕੀਤੀ ਹੈ ਕਿ ਹਲਕਾ ਬਲਾਚੌਰ ਦੀਆਂ ਮੰਡੀਆਂ ਵਿਚ ਕਣਕ ਦੀ ਖਰੀਦ ਬਾਕੀ ਮੰਡੀਆਂ ਨਾਲੋਂ ਇਕ ਹਫ਼ਤਾ ਜ਼ਿਆਦਾ ਸਮਾਂ ਰੱਖੀ ਜਾਵੇ | ਇਸ ਬਾਰੇ ਅਵਤਾਰ ਸਿੰਘ ਸਾਹਦੜਾ, ਜਸਵੰਤ ਸਿੰਘ ਭੱਠਲ, ਬਲਵੀਰ ਸਿੰਘ ਠਾਕੁਰ, ਮੱਖਣ ਸਿੰਘ, ਅਭੀ ਸਿੰਘ ਆਦਿ ਨੇ ਕਸਬਾ ਮਜਾਰੀ ਵਿਖੇ ਦੱਸਿਆ ਕਿ ਪੰਜਾਬ ਸਰਕਾਰ ਵਲੋਂ ਫਸਲੀ ਵਿੰਭਿਨਤਾ ਲਿਆਉਣ ਲਈ ਕਿਸਾਨਾਂ ਨੂੰ ਪ੍ਰੇਰਿਤ ਕੀਤਾ ਜਾ ਰਿਹਾ ਹੈ | ਕਿਸਾਨਾਂ ਵਲੋਂ ਇਸ 'ਤੇ ਅਮਲ ਕਰਦਿਆਂ ਜਮੀਨ ਦੇ ਜ਼ਿਆਦਾਤਰ ਹਿੱਸੇ 'ਤੇ ਪਾਪੂਲਰ ਤੇ ਸਫੈਦੇ ਦੇ ਦਰਖੱਤ ਲਗਾਏ ਗਏ ਹਨ, ਜਿਨ੍ਹਾਂ ਵਿੱਚ ਕਣਕ ਦੀ ਬੀਜੀ ਹੋਈ ਫਸਲ ਪੱਕਣ ਲਈ ਵੱਧ ਸਮਾਂ ਲੈਂਦੀ ਹੈ | ਜ਼ਿਆਦਾ ਰਕਬਾ ਦਰੱਖਤਾਂ ਥੱਲੇ ਆਉਣ ਕਾਰਨ ਲੇਬਰ ਦੀ ਵੀ ਘਾਟ ਆਈ ਹੋਈ ਹੈ, ਜਿਸ ਕਾਰਨ ਅਜੇ ਕਾਫੀ ਕਣਕ ਕੱਟਣ ਨੂੰ ਖੜ੍ਹੀ ਹੈ | ਉਨ੍ਹਾਂ ਪੰਜਾਬ ਸਰਕਾਰ ਨੂੰ ਅਪੀਲ ਕੀਤੀ ਕਿ ਬਲਾਚੌਰ ਹਲਕੇ ਦੀਆਂ ਮੰਡੀਆਂ 'ਚ ਕਣਕ ਦੀ ਖਰੀਦ ਜ਼ਿਆਦਾ ਸਮਾਂ ਜਾਰੀ ਰੱਖੀ ਜਾਵੇ | ਇਸ ਮੌਕੇ ਵੱਖ-ਵੱਖ ਮੰਡੀਆਂ ਦੇ ਆੜ੍ਹਤੀ ਹਾਜਰ ਸਨ |
ਹਲਕਾ ਬਲਾਚੌਰ ਦੀਆਂ ਮੰਡੀਆਂ 'ਚ ਕਣਕ ਦੀ ਖਰੀਦ ਜਾਰੀ ਰੱਖੀ ਜਾਵੇ-ਆੜ੍ਹਤੀ ਐਸੋਸੀਏਸ਼ਨ
ਅਜੀਤ ਡੈਸਕ
05-05-2026