ਘੁੰਮਣਾਂ, 4 ਮਈ (ਮਹਿੰਦਰ ਪਾਲ ਸਿੰਘ)-ਪਿੰਡ ਮਾਂਗਟ ਡੀਂਗਰੀਆਂ ਦੇ ਜੰਗਲਾਤ ਕਾਮੇ ਜੈ ਰਾਮ ਨੇ ਦੱਸਿਆ ਕਿ ਉਹ 30 ਕੁ ਸਾਲ ਦੇ ਲਗਪਗ ਜੰਗਲਾਤ ਮਹਿਕਮੇ 'ਚ ਕੰਮ ਕਰਦਾ ਆ ਰਿਹਾ ਹੈ | ਮਾਨ ਸਰਕਾਰ ਨੇ ਵੋਟਾਂ ਸਮੇਂ ਕਿਹਾ ਸੀ ਕਿ ਜਿੰਨੇ ਮਹਿਕਮਿਆਂ ਵਿਚ ਕੱਚੇ ਮੁਲਾਜ਼ਮ ਜਾਂ ਕਾਮੇ ਹਨ, ਉਨ੍ਹਾਂ ਨੂੰ ਸਰਕਾਰ ਵਲੋਂ ਪੱਕਾ ਕੀਤਾ ਜਾਵੇਗਾ | ਪਰ ਅਸੀਂ ਕਈ ਵਾਰੀ ਅਫਸਰਾਂ, ਮੰਤਰੀਆਂ ਅੱਗੇ ਬੇਨਤੀ ਕਰ ਚੁੱਕੇ ਹਾਂ ਕਿ ਸਾਨੂੰ ਪੱਕਿਆਂ ਕੀਤਾ ਜਾਵੇ | ਅਫਸਰ ਤਾਂ ਕੁਰਸੀਆਂ 'ਤੇ ਬੈਠ ਕੇ ਘਰਾਂ ਨੂੰ ਚਲੇ ਜਾਂਦੇ ਹਨ | ਅਸੀਂ ਬੂਟਿਆਂ ਦੀ ਸਾਂਭ ਸੰਭਾਲ ਤੇ ਨਵੇਂ ਬੂਟੇ ਲਗਾਉਦੇ ਹਾਂ ਪਰ ਸਾਡੀ ਕੋਈ ਸੁਣਵਾਈ ਨਹੀਂ | ਸਰਕਾਰ ਸਾਨੂੰ ਜਲਦ ਪੱਕਿਆਂ ਕਰੇ |