27-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 28-10-2026

ਕਾਠਗੜ੍ਹ ’ਚ ਮਨਾਇਆ ਗਿਆ ਭਗਵਾਨ ਵਾਲਮੀਕਿ ਦਾ ਪ੍ਰਗਟ ਦਿਵਸ

ਕਾਠਗੜ੍ਹ, 27 ਅਕਤੂਬਰ (ਹਰਸਿਮਰਨ ਜੋਤ ਸਿੰਘ ਕਲੇਰ)-ਆਦਿ ਕਵੀ ਭਗਵਾਨ ਵਾਲਮੀਕਿ ਦਾ ਪ੍ਰਗਟ ਦਿਵਸ ਕਾਠਗੜ੍ਹ ਵਿਖੇ ਬੇਮਿਸਾਲ ਸ਼ਰਧਾ, ਉਤਸ਼ਾਹ ਅਤੇ ਧੂਮਧਾਮ ਨਾਲ ਮਨਾਇਆ ਗਿਆ। ਸਵੇਰ ਤੋਂ ਹੀ ਮੰਦਿਰ ’ਚ ਸ਼ਰਧਾਲੂਆਂ ਦਾ ਤਾਂਤਾ ਲੱਗਾ ਰਿਹਾ।

Ad Position 21
No active advertisement
ਅਜੀਤ ਡੈਸਕ 28-10-2026
ਕਾਠਗੜ੍ਹ, 27 ਅਕਤੂਬਰ (ਹਰਸਿਮਰਨ ਜੋਤ ਸਿੰਘ ਕਲੇਰ)-ਆਦਿ ਕਵੀ ਭਗਵਾਨ ਵਾਲਮੀਕਿ ਦਾ ਪ੍ਰਗਟ ਦਿਵਸ ਕਾਠਗੜ੍ਹ ਵਿਖੇ ਬੇਮਿਸਾਲ ਸ਼ਰਧਾ, ਉਤਸ਼ਾਹ ਅਤੇ ਧੂਮਧਾਮ ਨਾਲ ਮਨਾਇਆ ਗਿਆ। ਸਵੇਰ ਤੋਂ ਹੀ ਮੰਦਿਰ ’ਚ ਸ਼ਰਧਾਲੂਆਂ ਦਾ ਤਾਂਤਾ ਲੱਗਾ ਰਿਹਾ। ਭਗਵਾਨ ਵਾਲਮੀਕਿ ਮੰਦਿਰ ਵਿਖੇ ਬਾਬਾ ਸਖੀ ਰਾਮ ਪ੍ਰਬੰਧਕ ਸਾਈਂ ਕਾਲੇ ਸ਼ਾਹ ਦੀ ਦੇਖਰੇਖ ਹੇਠ ਪਿਛਲੇ ਤਿੰਨ ਦਿਨਾਂ ਤੋਂ ਚੱਲ ਰਹੇ ਸ੍ਰੀ ਰਮਾਇਣ ਦੇ ਪਾਠਾਂ ਦਾ ਵਿਧੀਪੂਰਵਕ ਭੋਗ ਪਾਇਆ ਗਿਆ। ਇਸ ਤੋਂ ਬਾਅਦ ਪੂਰੇ ਸਤਕਾਰ ਨਾਲ ਝੰਡਾ ਚੜ੍ਹਾਉਣ ਦੀ ਰਸਮ ਅਦਾ ਕੀਤੀ ਗਈ ਅਤੇ ਮਹਾਂ ਆਰਤੀ ਉਤਾਰੀ ਗਈ। ਸੰਗਤ ਨੇ ਫੁੱਲਾਂ ਦੀ ਵਰਖਾ ਕਰ ਕੇ ਆਪਣੀ ਸ਼ਰਧਾ ਦਾ ਪ੍ਰਗਟਾਵਾ ਕੀਤਾ। ਸਮਾਗਮ ਦਾ ਸਭ ਤੋਂ ਮਨਮੋਹਕ ਪਲ ਉਦੋਂ ਆਇਆ ਜਦੋਂ ਪ੍ਰਸਿੱਧ ਧਾਰਮਿਕ ਗਾਇਕ ਅਤੇ ਪ੍ਰਵਚਨ ਕਰਤਾ ਹਰਜੀਤ ਸਿੰਘ ਸਿਤਾਰਾ ਗਰੁੱਪ ਭੋਗਪੁਰ ਵਾਲਿਆਂ ਨੇ ਹਾਜ਼ਰੀ ਲਗਵਾਈ। ਉਨ੍ਹਾਂ ਨੇ ਭਗਵਾਨ ਵਾਲਮੀਕਿ ਦੇ ਜੀਵਨ, ਤਪੱਸਿਆ ਅਤੇ ਰਮਾਇਣ ਦੀ ਰਚਨਾ ’ਤੇ ਵਿਸਥਾਰ ਨਾਲ ਚਾਨਣਾ ਪਾਇਆ। ਇਸ ਤੋਂ ਬਾਅਦ ਮਹਾਂ ਹਵਨ ਕਰਵਾਇਆ ਗਿਆ, ਜਿਸ ਵਿੱਚ ਸਾਰੇ ਨਗਰ ਵੱਲੋਂ ਪੂਰਨ ਆਹੂਤੀ ਪਾਈ ਗਈ। ਸ਼ਾਮ ਹੁੰਦਿਆਂ ਹੀ ਆਤਿਸ਼ਬਾਜ਼ੀ ਅਤੇ ਪਟਾਕਿਆਂ ਨਾਲ ਪ੍ਰਗਟ ਦਿਵਸ ਦਾ ਜਸ਼ਨ ਮਨਾਇਆ ਗਿਆ। ਇਸ ਮੌਕੇ ਸਾਬਕਾ ਚੇਅਰਮੈਨ ਯੋਜਨਾ ਬੋਰਡ ਸਤਨਾਮ ਜਲਾਲਪੁਰ, ਭਾਜਪਾ ਓ.ਬੀ.ਸੀ ਮੋਰਚਾ ਪੰਜਾਬ ਦੇ ਮੀਤ ਪ੍ਰਧਾਨ ਸੰਦੀਪ ਭਾਟੀਆ, ਕਾਮਰੇਡ ਅਵਤਾਰ ਸਿੰਘ ਤਾਰੀ, ਸਾਬਕਾ ਸਰਪੰਚ ਸੁਭਾਸ਼ ਆਨੰਦ, ਸਰਪੰਚ ਰਿਸ਼ੂ ਬਾਲਾ, ਦੀਪਕ ਕਲਿਆਣ, ਮਾਰਕੀਟ ਪ੍ਰਧਾਨ ਰਾਜ ਕੁਮਾਰ ਆਨੰਦ, ਜੀਤ ਰਾਮ ਫੌਜੀ, ਧਰਮਪਾਲ, ਪਾਲ ਫੌਜੀ, ਧਰਮਿੰਦਰ ਕੁਮਾਰ, ਸ਼ੇਖਰ ਚੌਧਰੀ, ਸੁਰੇਸ਼ ਕੁਮਾਰ, ਕਮੇਟੀ ਮੈਂਬਰ ਧੀਰਜ ਕੁਮਾਰ, ਰਾਮ ਕੁਮਾਰ, ਸਤਿੰਦਰ ਸ਼ਰਮਾ, ਅਨਿਲ ਸ਼ਰਮਾ, ਜਤਿੰਦਰ ਮਿੰਟੂ, ਰਵੀ ਕੁਮਾਰ, ਜੈ ਚੰਦ ਚੌਧਰੀ ਸਮੇਤ ਵੱਡੀ ਗਿਣਤੀ ਵਿੱਚ ਪਤਵੰਤੇ ਸੱਜਣ ਅਤੇ ਸੰਗਤਾਂ ਹਾਜ਼ਰ ਸਨ।
Ad Position 22
No active advertisement
ਪਿਛਲੀ ਖ਼ਬਰ ਸਾਨੂੰ ਭਗਵਾਨ ਵਾਲਮੀਕਿ ਜੀ ਦੇ ਦੱਸੇ ਮਾਰਗ ’ਤੇ ਚੱਲਣਾ ਚਾਹੀਦਾ - ਡਾਕਟਰ ਨਛੱਤਰ ਪਾਲ ਅਗਲੀ ਖ਼ਬਰ ਹੱਡੀਆਂ ਦੇ ਮਾਹਿਰ ਡਾ. ਪਰਮਵੀਰ ਪਨੇਸਰ ਨੇ ਸਿਵਲ ਹਸਪਤਾਲ ਬਲਾਚੌਰ ਵਿਖੇ ਅਹੁਦਾ ਸੰਭਾਲਿਆ
Ad Position 24